
ਸੁਰੱਖਿਆਬਲਾਂ ਨੇ ਤਿੰਨ ਦਿਨਾਂ ਵਿੱਚ 8 ਅਤਿਵਾਦੀ ਮਾਰ ਮੁਕਾਏ
ਪਿਛਲੇ ਤਿੰਨ ਦਿਨਾਂ ਦੌਰਾਨ ਘਾਟੀ 'ਚ ਇਹ ਛੇਵਾਂ ਮੁਕਾਬਲਾ
ਇਲਾਕੇ ਵਿੱਚ ਇੰਟਰਨੈੱਟ ਸੇਵਾ ਬੰਦ
ਅਵੰਤੀਪੋਰਾ : ਕਸ਼ਮੀਰ ਘਾਟੀ ਵਿੱਚ ਸੁਰੱਖਿਆ ਬਲ ਅਤਿਵਾਦੀਆਂ 'ਤੇ ਕਹਿਰ ਬਣ ਕੇ ਵਰ੍ਹ ਰਹੇ ਹਨ। ਤਾਜ਼ਾ ਜਾਣਕਾਰੀ ਅਉਸਰ ਅਵੰਤੀਪੋਰਾ ਤਰਾਲ ਦੇ ਤੀਲਵਾਨੀ ਮੁਹੱਲਾ ਵਿੱਚ ਐੱਸਓਜੀ ਫ਼ੌਜ ਅਤੇ ਸੀਆਰਪੀਐੱਫ ਵਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਹੋਏ ਮੁਕਾਬਲੇ ਵਿਚ ਇਕ ਅਤਿਵਾਦੀ ਮਾਰਿਆ ਗਿਆ ਹੈ। ਇਹ ਜਾਣਕਾਰੀ ਪੁਲਿਸ ਸੂਤਰਾਂ ਤੋਂ ਮਿਲੀ ਹੈ।
2 Terrorists shot dead in Jammu and Kashmir
ਹੋਰ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ ਕੈਨੇਡਾ ਤੇ ਯੂਰੋਪ ਦਾ ਵੀਜ਼ਾ, ਮਿਲੇਗਾ 100 ਪ੍ਰਤੀਸ਼ਤ ਨਤੀਜਾ
ਦੱਸ ਦਈਏ ਕਿ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਜਾਇਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਘਾਟੀ 'ਚ ਇਹ ਛੇਵਾਂ ਮੁਕਾਬਲਾ ਹੈ ਇਨਾ ਹੀ ਨਹੀਂ ਸੁਰੱਖਿਆਬਲਾਂ ਨੇ ਇਸ ਦੌਰਾਨ ਹੁਣ ਤੱਕ 8 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤੀਲਵਾਨੀ ਵਿੱਚ ਮੁਕਾਬਲਾ ਅਜੇ ਵੀ ਜਾਰੀ ਹੈ।
Jammu-Kashmir
ਹੋਰ ਪੜ੍ਹੋ: ਦਿੱਲੀ-NCR 'ਚ ਅਕਤੂਬਰ ਵਿਚ ਤੀਜੀ ਵਾਰ ਵਧੀਆਂ CNG ਤੇ PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਸੁਰੱਖਿਆਬਲਾਂ ਦਾ ਕਹਿਣਾ ਹੈ ਕਿ ਜਵਾਬੀ ਕਾਰਵਾਈ ਸ਼ੁਰੂ ਕਰਣ ਤੋਂ ਪਹਿਲਾਂ ਉਨ੍ਹਾਂ ਨੇ ਅਤਿਵਾਦੀਆਂ ਨੂੰ ਹਥਿਆਰ ਸੁੱਟਣ ਲਈ ਕਿਹਾ ਸੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਵੀ ਗੋਲੀਬਾਰੀ ਸ਼ੁਰੂ ਕਰਨੀ ਪਈ। ਦੋਨਾਂ ਪਾਸਿਓਂ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ। ਘੇਰਾਬੰਦੀ ਵਿੱਚ ਦੋ ਤੋਂ ਤਿੰਨ ਅਤਿਵਾਦੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਸਾਵਧਾਨੀ ਦੇ ਤੌਰ 'ਤੇ ਇਲਾਕੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਘੇਰਾਬੰਦੀ ਨੂੰ ਮਜਬੂਤ ਬਣਾਉਣ ਲਈ ਹੋਰ ਸੁਰੱਖਿਆਬਲਾਂ ਨੂੰ ਵੀ ਬੁਲਾਇਆ ਗਿਆ ਹੈ।