
ਪੈਟਰੋਲ-ਡੀਜ਼ਲ ਦੀ ਮਾਰ ਦੇ ਚਲਦਿਆਂ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਖੇਤਰ ਵਿਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਫਿਰ ਵਧ ਗਈਆਂ ਹਨ।
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀ ਮਾਰ ਦੇ ਚਲਦਿਆਂ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਖੇਤਰ ਵਿਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਫਿਰ ਵਧ ਗਈਆਂ ਹਨ। ਇਸ ਨਾਲ ਆਟੋ ਟੈਕਸੀ ਤੇ ਕੈਬ ਸੇਵਾ ਮਹਿੰਗੀ ਹੋਣ ਦੇ ਆਸਾਰ ਹਨ। ਇੰਦਰਪ੍ਰਸਥ ਗੈਸ ਲਿਮਟਡ ਨੇ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ।
CNG PNG Prices Hike in Delhi NCR
ਹੋਰ ਪੜ੍ਹੋ: ਡਰੱਗ ਕੇਸ ਦੀ ਸੁਣਵਾਈ ਅੱਜ, STF ਦੀ ਸੀਲਬੰਦ ਰਿਪੋਰਟ ਖੁੱਲ੍ਹਣ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਟਵੀਟ
10 ਦਿਨਾਂ ਵਿਚ ਦੂਜੀ ਵਾਰ ਇਹ ਕੀਮਤਾਂ ਵਧਾਈਆਂ ਗਈਆਂ ਹਨ। ਦਿੱਲੀ ਤੋਂ ਇਲਾਵਾ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਐਨਸੀਆਰ ਦੇ ਹੋਰ ਖੇਤਰਾਂ ਵਿਚ ਵੀ ਕੀਮਤਾਂ ਵਧਾਈਆਂ ਗਈਆਂ। ਜਾਣਕਾਰੀ ਅਨੁਸਾਰ ਆਈਜੀਐਲ ਨੇ ਪੀਐਨਜੀ ਦੀ ਕੀਮਤ 2.10 ਰੁਪਏ ਪ੍ਰਤੀ SCM ਅਤੇ ਸੀਐਨਜੀ ਦੀ ਕੀਮਤ 2.28 ਪ੍ਰਤੀ ਕਿਲੋ ਵਧਾਈ ਹੈ।
CNG PNG Prices Hike in Delhi NCR
ਹੋਰ ਪੜ੍ਹੋ: ਕੇਂਦਰੀ ਮੰਤਰੀ ਮੰਡਲ ਨੇ AMRUT 2.0 ਨੂੰ ਦਿੱਤੀ ਮਨਜ਼ੂਰੀ, ਖਰਚ ਹੋਣਗੇ 2,77,000 ਕਰੋੜ ਰੁਪਏ
ਆਈਜੀਐਲ ਨੇ ਮੰਗਲਵਾਰ ਸ਼ਾਮ ਨੂੰ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਸੀ, ਜੋ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਿਆ ਹੈ। ਆਈਜੀਐਲ ਦੇ ਨਵੇਂ ਬਦਲਾਅ ਅਨੁਸਾਰ ਦਿੱਲੀ ਵਿਚ ਸੀਐਨਜੀ ਦੀ ਕੀਮਤ 49.76 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਜਦਕਿ ਪੀਐਨਜੀ ਦੀ ਕੀਮਤ 35.11 ਸਟੈਂਡਰਡ ਕਿਊਬਿਕ ਮੀਟਰ ਹੋਈ ਹੈ।
CNG PNG Prices Hike in Delhi NCR
ਹੋਰ ਪੜ੍ਹੋ: ਲੰਮੇ ਸਮੇਂ ਤੋਂ ਬੇਰੌਣਕ ਪਏ ਪੰਜਾਬ ਸਕੱਤਰੇਤ 'ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ
ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਪੀਐਨਜੀ ਦੀ ਕੀਮਤ 34.86 ਰੁਪਏ ਐਸਸੀਐਮ ਹੋਵੇਗੀ। ਗੁਰੂਗ੍ਰਾਮ ਵਿਚ ਪੀਐਨਜੀ 33.31 ਰੁਪਏ ਐਸਸੀਐਮ ’ਤੇ ਵੇਚੀ ਜਾਵੇਗੀ। ਕਰਨਾਲ, ਰੇਵਾੜੀ ਅਤੇ ਹਰਿਆਣਾ ਦੇ ਹੋਰ ਸ਼ਹਿਰਾਂ ਵਿਚ ਪੀਐਨਜੀ ਦੀ ਕੀਮਤ 33.92 ਰੁਪਏ ਐਸਸੀਐਮ ਹੋਵੇਗੀ।ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿਚ ਵੀ ਕੀਮਤਾਂ ਵਧੀਆਂ ਹਨ। ਉੱਥੇ ਪੀਐਨਜੀ ਹੁਣ 38.37 ਰੁਪਏ ਐਸਸੀਐਮ ਵਿਚ ਮਿਲੇਗੀ।