
ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਕੀਤੀ ਮੰਗ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇੱਕ ਪਾਰਟੀ ਵਫ਼ਦ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ( Rahul Gandhi and Priyanka Gandhi met the President) ਕੀਤੀ। ਇਸ ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।
Rahul Gandhi and Priyanka Gandhi met the President
ਹੋਰ ਵੀ ਪੜ੍ਹੋ: ਮਸ਼ਹੂਰ ਦੌੜਾਕ ਹਿਮਾ ਦਾਸ ਕੋਰੋਨਾ ਸੰਕਰਮਿਤ, ਤਿੰਨ ਦਿਨ ਪਹਿਲਾਂ ਟਰੇਨਿੰਗ ਲਈ ਆਈ ਸੀ ਪਟਿਆਲਾ |
ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਇਲਾਵਾ, ਕਾਂਗਰਸ ਦੇ ਵਫ਼ਦ ਵਿੱਚ ਸੀਨੀਅਰ ਨੇਤਾ ਏਕੇ ਐਂਟਨੀ, ਗੁਲਾਮ ਨਬੀ ਆਜ਼ਾਦ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ( Rahul Gandhi and Priyanka Gandhi met the President) ਸ਼ਾਮਲ ਸਨ।
Rahul Gandhi
ਹੋਰ ਵੀ ਪੜ੍ਹੋ: PM ਮੋਦੀ ਨੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਕੀਤਾ ਲਾਂਚ
ਹਾਲ ਹੀ ਵਿੱਚ, ਕਾਂਗਰਸ ਨੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਮੁਲਾਕਾਤ ਦੀ ਮੰਗ ਕੀਤੀ ਗਈ ਸੀ। ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਬਰਖਾਸਤ ( Rahul Gandhi and Priyanka Gandhi met the President) ਕਰਨ ਦੀ ਮੰਗ ਕਰ ਰਹੀ ਹੈ।
Priyanka Gandhi Vadra
ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੋਂ ਮੰਗ ਕੀਤੀ ਸੀ ਕਿ ਦੋਸ਼ੀ ਦੇ ਪਿਤਾ, ਜੋ ਗ੍ਰਹਿ ਰਾਜ ਮੰਤਰੀ ਹਨ, ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਨਿਰਪੱਖ ( Rahul Gandhi and Priyanka Gandhi met the President) ਜਾਂਚ ਸੰਭਵ ਨਹੀਂ ਹੈ।
ਹੋਰ ਵੀ ਪੜ੍ਹੋ: ਔਰਤ ਨਾਲ ਇਤਰਾਜ਼ਯੋਗ ਗੱਲਬਾਤ ਕਰਨ 'ਤੇ ਤਿੰਨ ਪੁਲਿਸ ਮੁਲਾਜ਼ਮ ਮੁਅੱਤਲ
ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਦੋ ਮੌਜੂਦਾ ਜੱਜਾਂ ਤੋਂ ਵੀ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਪ੍ਰਿਯੰਕਾ ਗਾਂਧੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਅੱਜ ਹੀ ਸਰਕਾਰ ਨਾਲ ਇਸ ਮਾਮਲੇ 'ਤੇ ਚਰਚਾ ਕਰਨਗੇ।
ਹੋਰ ਵੀ ਪੜ੍ਹੋ: Fact Check: ਹਿੰਦੂ ਵਿਅਕਤੀ ਨੂੰ ਮੁਸਲਿਮ ਪਰਿਵਾਰ ਨੇ ਸਾੜ ਕੇ ਮਾਰਿਆ? ਜਾਣੋ ਨਿਊਜ਼ ਕਟਿੰਗ ਦਾ ਸੱਚ