2020-21 'ਚ ਕੋਰੋਨਾ ਮਹਾਮਾਰੀ ਦੌਰਾਨ 39 ਫ਼ੀਸਦੀ ਮਨਰੇਗਾ ਕਾਰਡ ਧਾਰਕ ਰਹੇ 'ਬੇਰੁਜ਼ਗਾਰ' 
Published : Oct 13, 2022, 7:29 pm IST
Updated : Oct 13, 2022, 7:36 pm IST
SHARE ARTICLE
 During the corona epidemic in 2020-21, 39 percent MNREGA card holders were 'unemployed'
During the corona epidemic in 2020-21, 39 percent MNREGA card holders were 'unemployed'

10 ਵਿੱਚੋਂ 8 ਪਰਿਵਾਰ ਮੰਗਦੇ ਹਨ 100 ਦਿਨ ਦਾ ਰੁਜ਼ਗਾਰ 

ਨਵੀਂ ਦਿੱਲੀ - ਸਰਕਾਰ ਦੇ ਦਾਅਵਿਆਂ ਵਿਚਕਾਰ ਇੱਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ, ਕਿ 2020-21 ਦੀ ਮਹਾਮਾਰੀ ਦੌਰਾਨ ਲਗਭਗ 39 ਫ਼ੀਸਦੀ ਮਨਰੇਗਾ ਕਾਰਡਧਾਰਕ ਪਰਿਵਾਰਾਂ ਨੂੰ ਇੱਕ ਦਿਨ ਕੰਮ ਵੀ ਨਹੀਂ ਮਿਲਿਆ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਨੇ ਚਾਰ ਸੂਬਿਆਂ ਦੇ ਅੱਠ ਬਲਾਕਾਂ ਵਿੱਚ 2,000 ਪਰਿਵਾਰਾਂ ਦਾ ਸਰਵੇਖਣ ਕੀਤਾ ਹੈ। ਇਹ ਸਰਵੇਖਣ 'ਨੈਸ਼ਨਲ ਕਨਸੋਰਟੀਅਮ ਆਫ਼ ਸਿਵਿਲ ਸੋਸਾਇਟੀ ਆਰਗੇਨਾਈਜ਼ੇਸ਼ਨਜ਼ ਆਨ ਨਰੇਗਾ' ਅਤੇ 'ਕੋਲਾਬੋਰੇਟਿਵ ਰਿਸਰਚ ਐਂਡ ਡਿਸੀਮੀਨੇਸ਼ਨ' ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿੱਚ ਦੱਸਿਆ ਗਿਆ ਹੈ ਕਿ ਔਸਤਨ ਸਿਰਫ 36 ਫ਼ੀਸਦੀ ਪਰਿਵਾਰਾਂ ਨੂੰ ਹੀ 15 ਦਿਨਾਂ ਦੇ ਅੰਦਰ ਕੰਮ ਦੀ ਅਦਾਇਗੀ ਮਿਲੀ ਹੈ। 

ਇਹ ਸਰਵੇਖਣ ਬਿਹਾਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਨਵੰਬਰ-ਦਸੰਬਰ 2021 ਵਿੱਚ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ, "ਸਾਰੇ ਬਲਾਕਾਂ ਵਿੱਚ ਰੁਜ਼ਗਾਰ ਕਾਰਡ ਧਾਰਕ ਪਰਿਵਾਰਾਂ ਵਿੱਚੋਂ 39 ਪ੍ਰਤੀਸ਼ਤ ਜੋ ਕੋਵਿਡ ਤੋਂ ਪ੍ਰਭਾਵਿਤ ਸਾਲ ਦੌਰਾਨ ਮਨਰੇਗਾ ਤਹਿਤ ਕੰਮ ਕਰਨ ਦੇ ਇੱਛੁਕ ਸਨ, ਅਤੇ ਔਸਤਨ 77 ਦਿਨ ਕੰਮ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਇੱਕ ਵੀ ਦਿਨ ਕੰਮ ਨਹੀਂ ਮਿਲਿਆ।" 

ਇਸ ਸਰਵੇਖਣ ਅਨੁਸਾਰ ਕਈ ਖ਼ਾਮੀਆਂ ਦੇ ਬਾਵਜੂਦ ਮਹਾਂਮਾਰੀ ਦੌਰਾਨ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਮਦਦਗਾਰ ਸਾਬਤ ਹੋਇਆ, ਅਤੇ ਇਸ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਬਹੁਤ ਸਾਰੇ ਪਰਿਵਾਰਾਂ ਨੂੰ ਆਮਦਨ ਦੀ ਭਾਰੀ ਕਮੀ ਤੋਂ ਬਚਾਉਣ ਵਿੱਚ ਕਾਮਯਾਬੀ ਮਿਲੀ। ਖੋਜ ਦੇ ਸਹਿ-ਲੇਖਕ ਅਤੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਫ਼ੈਕਲਟੀ ਮੈਂਬਰ, ਰਾਜੇਂਦਰਨ ਨਰਾਇਣਨ ਨੇ ਕਿਹਾ, “ਸਾਡੀ ਖੋਜ ਪ੍ਰਗਟਾਵਾ ਕਰਦੀ ਹੈ ਕਿ ਕਰਮਚਾਰੀ ਮਨਰੇਗਾ ਦੀ ਉਪਯੋਗਤਾ ਅਤੇ ਜ਼ਰੂਰਤ ਨੂੰ ਕਿੰਨਾ ਮਹੱਤਵ ਦਿੰਦੇ ਹਨ। ਦਸ ਵਿੱਚੋਂ ਅੱਠ ਪਰਿਵਾਰਾਂ ਨੇ ਕਿਹਾ ਕਿ ਮਨਰੇਗਾ ਤਹਿਤ ਪ੍ਰਤੀ ਵਿਅਕਤੀ ਪ੍ਰਤੀ ਸਾਲ 100 ਦਿਨ ਦਾ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ।

Author - Amanjot Singh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement