ਆਰ.ਜੀ. ਕਰ ਮਾਮਲਾ : ਡਾਕਟਰਾਂ ਦੀ ਐਸੋਸੀਏਸ਼ਨ ਨੇ ਸੋਮਵਾਰ ਤੋਂ ਦੇਸ਼ ਭਰ ’ਚ ਚੋਣਵੀਆਂ ਸੇਵਾਵਾਂ ਬੰਦ ਕਰਨ ਦਾ ਸੱਦਾ ਦਿਤਾ
Published : Oct 13, 2024, 10:33 pm IST
Updated : Oct 13, 2024, 10:33 pm IST
SHARE ARTICLE
Representative Image.
Representative Image.

ਪਛਮੀ ਬੰਗਾਲ ਦੀ ਮੁੱਖ ਮੰਤਰੀ ਵਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਕੀਤਾ ਐਲਾਨ

ਨਵੀਂ ਦਿੱਲੀ : ਫ਼ੈਡਰੇਸ਼ਨ ਆਫ਼ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਏ.ਆਈ.ਐਮ.ਏ.) ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਜਬਰ ਜਨਾਹ  ਅਤੇ ਕਤਲ ਦਾ ਸ਼ਿਕਾਰ ਹੋਈ ਨੌਜੁਆਨ ਡਾਕਟਰ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਪਛਮੀ ਬੰਗਾਲ ’ਚ ਡਾਕਟਰਾਂ ਦੇ ਸਮਰਥਨ ’ਚ 14 ਅਕਤੂਬਰ (ਸੋਮਵਾਰ) ਨੂੰ ‘ਦੇਸ਼ ਵਿਆਪੀ ਚੋਣਵੀਆਂ ਸੇਵਾਵਾਂ ਬੰਦ ਕਰਨ’ ਦਾ ਸੱਦਾ ਦਿਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 15 ਅਕਤੂਬਰ ਨੂੰ 24 ਘੰਟਿਆਂ ਦੀ ਦੇਸ਼ਵਿਆਪੀ ਭੁੱਖ ਹੜਤਾਲ ਦਾ ਐਲਾਨ ਕੀਤਾ ਸੀ। 

ਡਾਕਟਰਾਂ ਦੀ ਸੰਸਥਾ ਨੇ ਵੱਖ-ਵੱਖ ਰਾਜ ਮੈਡੀਕਲ ਕਾਲਜਾਂ ਅਤੇ ਕੌਮੀ ਮਹੱਤਵ ਦੇ ਸੰਸਥਾਨਾਂ (ਆਈ.ਐਨ.ਆਈ.ਐਸ.) ਦੇ ਸਾਰੇ ਨੈਸ਼ਨਲ ਮੈਡੀਕਲ ਐਸੋਸੀਏਸ਼ਨਾਂ, ਸਟੇਟ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨਾਂ (ਆਰ.ਡੀ.ਏ.) ਅਤੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ (ਆਰ.ਡੀ.ਏ.) ਨੂੰ ਸੰਬੋਧਿਤ ਇਕ  ਖੁੱਲ੍ਹੇ ਪੱਤਰ ’ਚ ਬੰਦ ਦਾ ਸੱਦਾ ਦਿਤਾ ਹੈ। 

ਪੱਤਰ ਵਿਚ ਕਿਹਾ ਗਿਆ ਹੈ ਕਿ ਚਿੱਠੀ ’ਚ ਕਿਹਾ ਗਿਆ ਹੈ ਕਿ ਪਛਮੀ  ਬੰਗਾਲ ਦੇ ਮੁੱਖ ਮੰਤਰੀ ਨੂੰ ਲਿਖੀ ਆਖਰੀ ਚਿੱਠੀ ਤੋਂ ਬਾਅਦ ਕੋਈ ਸੰਤੁਸ਼ਟੀਜਨਕ ਕਾਰਵਾਈ ਨਹੀਂ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ  ਹੜਤਾਲ ਵਧਾਉਣ ਦਾ ਅਲਟੀਮੇਟਮ ਦਿਤਾ ਸੀ। ਉਨ੍ਹਾਂ ਲਿਖਿਆ, ‘‘ਇਹ ਸਾਨੂੰ ਦੇਸ਼ ਭਰ ਦੇ ਸਾਰੇ ਆਰ.ਡੀ.ਏ. ਅਤੇ ਮੈਡੀਕਲ ਐਸੋਸੀਏਸ਼ਨਾਂ ਨੂੰ ਬੇਨਤੀ ਕਰਨ ਲਈ ਮਜਬੂਰ ਕਰ ਰਿਹਾ ਹੈ ਕਿ ਉਹ 14 ਅਕਤੂਬਰ ਤੋਂ ਦੇਸ਼ ਭਰ ’ਚ ਚੋਣਵੀਆਂ ਸੇਵਾਵਾਂ ਨੂੰ ਬੰਦ ਕਰਨ ਦੇ ਸਾਡੇ ਸੱਦੇ ’ਚ ਸਾਡੇ ਨਾਲ ਸ਼ਾਮਲ ਹੋਣ।’’ 

ਹਾਲਾਂਕਿ, ਚਿੱਠੀ ’ਚ ਬੇਨਤੀ ਕੀਤੀ ਗਈ ਹੈ ਕਿ ਐਮਰਜੈਂਸੀ ਸਹੂਲਤਾਂ 24 ਘੰਟੇ ਖੁੱਲ੍ਹੀਆਂ ਰੱਖੀਆਂ ਜਾਣ, ਕਿਉਂਕਿ ਜਿਨ੍ਹਾਂ ਮਰੀਜ਼ਾਂ ਨੂੰ ਸਾਡੀ ਤੁਰਤ  ਸੇਵਾ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।  

ਕਲਿਆਣੀ ਜੇ.ਐਨ.ਐਮ. ਹਸਪਤਾਲ ਦੇ 77 ਡਾਕਟਰਾਂ ਨੇ ਸਮੂਹਕ ਅਸਤੀਫ਼ੇ ਦੀ ਧਮਕੀ ਦਿਤੀ

ਕੋਲਕਾਤਾ : ਪਛਮੀ ਬੰਗਾਲ ਦੇ ਕਲਿਆਣੀ ਜੇ.ਐਨ.ਐਮ. ਹਸਪਤਾਲ ਦੇ 75 ਤੋਂ ਵੱਧ ਸੀਨੀਅਰ ਡਾਕਟਰਾਂ ਨੇ ਆਰ.ਜੀ. ਕਰ ਹਸਪਤਾਲ ਦੇ ਮ੍ਰਿਤਕ ਡਾਕਟਰ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦਿਆਂ ਸਮੂਹਕ ਤੌਰ ’ਤੇ  ਅਸਤੀਫਾ ਦੇਣ ਦੀ ਧਮਕੀ ਦਿਤੀ  ਹੈ ਅਤੇ ਅਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ  ਬੈਠੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ ਹੈ।

ਹਸਪਤਾਲ ਦੇ ਕੁਲ  77 ਡਾਕਟਰਾਂ ਨੇ ਪਛਮੀ  ਬੰਗਾਲ ਸਿਹਤ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਈਮੇਲ ਰਾਹੀਂ 14 ਅਕਤੂਬਰ ਤੋਂ ਕੰਮ ਬੰਦ ਕਰਨ ਦੇ ਅਪਣੇ  ਫੈਸਲੇ ਬਾਰੇ ਸੂਚਿਤ ਕੀਤਾ ਹੈ। ਉਨ੍ਹਾਂ ਨੇ ਅਪਣੇ  ਇਸ ਕਦਮ ਦੇ ਪਿੱਛੇ ‘ਮਾਨਸਿਕ ਪਰੇਸ਼ਾਨੀ’ ਅਤੇ ‘ਮੌਜੂਦਾ ਮਾਨਸਿਕ ਸਥਿਤੀ ’ਚ ਕੰਮ ਕਰਨ ’ਚ ਅਸਮਰੱਥਾ’ ਦਾ ਹਵਾਲਾ ਦਿਤਾ। 

ਡਾਕਟਰਾਂ ਨੇ ਕਿਹਾ ਕਿ ਉਹ ਮਰਨ ਵਰਤ ’ਤੇ  ਬੈਠੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਜ਼ਾਹਰ ਕਰਦੇ ਹਨ, ਜਿਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਨੇ ‘ਇਸ ਮੁੱਦੇ ਨੂੰ ਹੱਲ ਕਰਨ ਲਈ ਸੂਬਾ ਸਰਕਾਰ ਵਲੋਂ  ਸਪੱਸ਼ਟ ਯਤਨਾਂ ਦੀ ਘਾਟ’ ’ਤੇ  ਵੀ ਚਿੰਤਾ ਪ੍ਰਗਟਾਈ। ਪ੍ਰਦਰਸ਼ਨਕਾਰੀ ਆਰ.ਜੀ. ਕਰ ਹਸਪਤਾਲ ਦੇ ਮ੍ਰਿਤਕ ਡਾਕਟਰ ਲਈ ਨਿਆਂ ਦੀ ਮੰਗ ਕਰ ਰਹੇ ਹਨ ਜਿਸ ਨਾਲ ਜਬਰ ਜਨਾਹ  ਅਤੇ ਕਤਲ ਕੀਤਾ ਗਿਆ ਸੀ। ਉਹ ਸਿਹਤ ਸਕੱਤਰ ਐਨ.ਐਸ. ਨਿਗਮ ਨੂੰ ਤੁਰਤ  ਹਟਾਉਣ, ਕਾਰਜ ਸਥਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹੋਰ ਉਪਾਵਾਂ ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਨ। 

ਕਲਿਆਣੀ ਜੇ.ਐਨ.ਐਮ. ਹਸਪਤਾਲ ਦੇ ਡਾਕਟਰਾਂ ਨੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ 14 ਅਕਤੂਬਰ ਤਕ  ਦਾ ਸਮਾਂ ਦਿਤਾ ਹੈ, ਜਿਸ ’ਚ ਅਸਫਲ ਰਹਿਣ ’ਤੇ  ਉਹ ਸਮੂਹਕ ਤੌਰ ’ਤੇ  ਅਸਤੀਫਾ ਦੇਣ ਦੀ ਯੋਜਨਾ ਬਣਾ ਰਹੇ ਹਨ। 

ਸਰਕਾਰੀ ਹਸਪਤਾਲਾਂ ਦੇ ਕਈ ਡਾਕਟਰਾਂ ਨੇ ਪਿਛਲੇ ਕੁੱਝ  ਦਿਨਾਂ ਤੋਂ ਇਸ ਮੁੱਦੇ ’ਤੇ  ਪਛਮੀ  ਬੰਗਾਲ ਸਰਕਾਰ ਨੂੰ ਸਮੂਹਕ ਅਸਤੀਫੇ ਸੌਂਪੇ ਹਨ। ਸੂਬਾ ਸਰਕਾਰ ਨੇ ਸਨਿਚਰਵਾਰ  ਨੂੰ ਕਿਹਾ ਕਿ ਡਾਕਟਰਾਂ ਦਾ ਸਮੂਹਕ ਅਸਤੀਫਾ ਜਾਇਜ਼ ਨਹੀਂ ਹੈ ਅਤੇ ਹਰੇਕ ਵਿਅਕਤੀ ਨੂੰ ਸੇਵਾ ਨਿਯਮਾਂ ਅਨੁਸਾਰ ਵੱਖਰੇ ਤੌਰ ’ਤੇ  ਸੌਂਪਣਾ ਚਾਹੀਦਾ ਹੈ।  

ਬੰਗਾਲ : ਭਾਜਪਾ ਨੇ ਜੂਨੀਅਰ ਡਾਕਟਰਾਂ ਨੂੰ ਦਿਤਾ ਸਮਰਥਨ, ਡਾਕਟਰਾਂ ਦੀ ਭੁੱਖ ਹੜਤਾਲ ਐਤਵਾਰ ਨੂੰ ਨੌਵੇਂ ਦਿਨ ’ਚ ਦਾਖ਼ਲ ਹੋ ਗਈ

ਹੁਣ ਤਕ ਕੋਲਕਾਤਾ ਤੇ ਸਿਲੀਗੁੜੀ ’ਚ ਮਰਨ ਵਰਤ ’ਤੇ ਬੈਠੇ ਤਿੰਨ ਜੂਨੀਅਰ ਡਾਕਟਰਾਂ ਨੂੰ ਬੀਮਾਰ ਹੋਣ ਤੋਂ ਬਾਅਦ ਹਸਪਤਾਲ ’ਚ ਭਰਤੀ

ਕੋਲਕਾਤਾ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਛਮੀ ਬੰਗਾਲ ਇਕਾਈ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਸੂਬੇ ’ਚ ਜੂਨੀਅਰ ਡਾਕਟਰਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ। ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਜੂਨੀਅਰ ਡਾਕਟਰ ਕਰੀਬ ਦੋ ਮਹੀਨੇ ਪਹਿਲਾਂ ਇਕ ਮਹਿਲਾ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਇਨਸਾਫ ਅਤੇ ਹੋਰ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ। 

ਕੋਲਕਾਤਾ ਅਤੇ ਸਿਲੀਗੁੜੀ ’ਚ ਮਰਨ ਵਰਤ ’ਤੇ ਬੈਠੇ ਤਿੰਨ ਜੂਨੀਅਰ ਡਾਕਟਰਾਂ ਨੂੰ ਬੀਮਾਰ ਹੋਣ ਤੋਂ ਬਾਅਦ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ ਹੈ। ਡਾਕਟਰਾਂ ਦੀ ਭੁੱਖ ਹੜਤਾਲ ਐਤਵਾਰ ਨੂੰ ਨੌਵੇਂ ਦਿਨ ’ਚ ਦਾਖਲ ਹੋ ਗਈ। ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਦੋਸ਼ ਲਾਇਆ ਕਿ ਪਛਮੀ ਬੰਗਾਲ ਸਰਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ’ਚ ਮੈਡੀਕਲ ਅਦਾਰਿਆਂ ਦੀ ਸੁਰੱਖਿਆ ਦੇ ਮੁੱਦੇ ’ਤੇ 16 ਸਤੰਬਰ ਨੂੰ ਹੋਈ ਬੈਠਕ ਦੌਰਾਨ ਬਣੀ ਸਹਿਮਤੀ ਤੋਂ ਪਿੱਛੇ ਹਟ ਰਹੀ ਹੈ। 

ਮਜੂਮਦਾਰ ਅਤੇ ਪਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਸਮੇਤ ਕਈ ਭਾਜਪਾ ਨੇਤਾਵਾਂ ਨੇ ਪਹਿਲਾਂ ਜੂਨੀਅਰ ਡਾਕਟਰਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਸੀ ਪਰ ਉਨ੍ਹਾਂ ਨੇ ਸਿੱਧੇ ਤੌਰ ’ਤੇ ਹਿੱਸਾ ਨਹੀਂ ਲਿਆ ਕਿਉਂਕਿ ਡਾਕਟਰਾਂ ਅਤੇ ਸਿਵਲ ਸੁਸਾਇਟੀ ਦੇ ਹੋਰ ਪ੍ਰਦਰਸ਼ਨਕਾਰੀ ਮੈਂਬਰਾਂ ਨੇ ਵਾਰ-ਵਾਰ ਅਪਣੇ ਅੰਦੋਲਨ ਨੂੰ ਗੈਰ-ਸਿਆਸੀ ਬਣਾਉਣ ਦਾ ਸੱਦਾ ਦਿਤਾ ਸੀ।
 

Tags: doctors

SHARE ARTICLE

ਏਜੰਸੀ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement