ਘਰੇਲੂ ਕੰਪੋਸਟਿੰਗ 'ਚ ਮਿਸਾਲ ਬਣੀ ਇਹ ਕਲੋਨੀ, ਰੋਜ਼ਾਨਾ 50 ਕਿਲੋ ਕੂੜਾ ਹੋਇਆ ਘੱਟ
Published : Nov 13, 2018, 6:32 pm IST
Updated : Nov 13, 2018, 6:35 pm IST
SHARE ARTICLE
The Colony Resident
The Colony Resident

ਲਗਭਗ 450 ਮਕਾਨਾਂ ਵਾਲੀ ਇਸ ਕਲੋਨੀ ਦੇ 100 ਤੋਂ ਵੱਧ ਘਰਾਂ ਦੇ ਗਿੱਲੇ ਕੂੜੇ ਤੋਂ ਰੋਜ਼ਾਨਾ ਖਾਦ ਤਿਆਰ ਕੀਤੀ ਜਾਂਦੀ ਹੈ।

ਇੰਦੌਰ,  ( ਪੀਟੀਆਈ ) : ਲੋਕਮਾਨਿਆ ਨਗਰ ਵਿਚ 10 ਸਾਲ ਪਹਿਲਾਂ ਘਰ-ਘਰ ਕੂੜਾ ਇੱਕਠਾ ਕਰਨ ਦੀ ਸ਼ੁਰੂਆਤ ਹੋਈ, ਉਹੀ ਇਲਾਕਾ ਅੱਜ ਘਰੇਲੂ ਕੰਪੋਸਟਿੰਗ ਦੇ ਮਾਮਲੇ ਵਿਚ ਵੀ ਅੱਗੇ ਵੱਧ ਗਿਆ ਹੈ। ਲਗਭਗ 450 ਮਕਾਨਾਂ ਵਾਲੀ ਇਸ ਕਲੋਨੀ ਦੇ 100 ਤੋਂ ਵੱਧ ਘਰਾਂ ਦੇ ਗਿੱਲੇ ਕੂੜੇ ਤੋਂ ਰੋਜ਼ਾਨਾ ਖਾਦ ਤਿਆਰ ਕੀਤੀ ਜਾਂਦੀ ਹੈ। ਇਕ ਸਾਲ ਪਹਿਲਾਂ ਕਲੋਨੀ ਵਿਖੇ ਇਹ ਪ੍ਰਯੋਗ ਇਕ ਦੋ ਘਰਾਂ ਵਿਚ ਸ਼ੁਰੂ ਹੋਇਆ ਸੀ। ਇਸ ਦਾ ਲਾਭ ਇਹ ਹੋਇਆ ਕਿ ਖੇਤਰ ਤੋਂ ਰੋਜ਼ ਲਗਭਗ 50 ਕਿਲੋ ਗਿੱਲਾ ਕੂੜਾ ਘੱਟ ਨਿਕਲ ਰਿਹਾ ਹੈ

Domestic compostingDomestic composting

ਅਤੇ ਖਾਦ ਬਣਕੇ ਉਥੇ ਹੀ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਲੋਕਮਾਨਿਆ ਨਗਰ ਦੇ ਪੁਰਸ਼ ਅਤੇ ਔਰਤਾਂ ਸਾਰੇ ਇਸ ਸਬੰਧੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਕਲੋਨੀ ਵਿਚ ਹੋਣ ਵਾਲੀਆਂ ਬੈਠਕਾਂ ਤੋਂ ਇਲਾਵਾ ਵੱਖ-ਵੱਖ ਆਯੋਜਨਾਂ ਦੌਰਾਨ ਘਰੇਲੂ ਕੰਪੋਸਟਿੰਗ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਅਹਿਮਦਾਬਾਦ ਸਮੇਤ ਕਈ ਵੱਡੇ ਨਗਰਾਂ ਦੇ ਅਧਿਕਾਰੀ ਅਤੇ ਜਨਤਕ ਨੁਮਾਇੰਦੇ ਇੰਦੌਰ ਆਉਣ ਤੇ ਲੋਕਮਾਨਿਆ ਨਗਰ ਜਾ ਕੇ ਇਥੇ ਦੀ ਪ੍ਰਣਾਲੀ ਦੇਖ ਚੁੱਕੇ ਹਨ। ਸਾਰਿਆਂ ਨੇ ਕਲੋਨੀ ਨਿਵਾਸੀਆਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ।

Reduce recycling and reuseReduce recycling and reuse

ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਨਿਵਾਸੀ ਘਰੇਲੂ ਕੰਪੋਸਟਿੰਗ ਦੀ ਇਸ ਪ੍ਰਣਾਲੀ ਨੂੰ ਅਪਨਾਉਣ ਤਾਂ ਕਿ ਕੁੜੇ ਨੂੰ ਹੋਰ ਘਟਾਇਆ ਜਾ ਸਕੇ। ਨਗਰ ਨਿਗਮ ਨੇ ਥ੍ਰੀ ਆਰ ( ਰਿਡਊਸ, ਰਿਸਾਈਕਲ ਅਤੇ ਰਿਯੂਜ਼ ) ਅਧੀਨ 50 ਟਨ ਗਿੱਲੀ ਕੂੜਾ ਘਟਾਉਣ ਅਤੇ ਇਸ ਸਾਲ ਸ਼ਹਿਰ ਦੇ 50 ਹਜ਼ਾਰ ਘਰਾਂ ਵਿਚ ਘਰੇਲੂ ਕੰਪੋਸਟਿੰਗ ਯੂਨਿਟ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਕੰਮ ਵਿਚ ਨਿਗਮ ਅਤੇ ਘਰੇਲੂ ਕੰਪੋਸਟਿੰਗ ਦਾ ਕੰਮ ਕਰਵਾਉਣ ਵਾਲੀ ਗੈਰ ਸਰਕਾਰੀ ਸੰਸਥਾ ਨੂੰ ਸਮੱਸਿਆ ਆ ਰਹੀ ਸੀ

Indore Municipal CorporationIndore Municipal Corporation

ਕਿਉਂਕਿ ਇਸ ਦੀ ਯੂਨਿਟ 1500 ਰੁਪਏ ਦੀ ਹੈ ਪਰ ਨਿਗਮ ਵੱਲੋਂ ਦਿਤੀ ਜਾ ਰਹੀ ਛੋਟ ਤੋਂ ਬਾਅਦ ਲੋਕ ਯੂਨਿਟ ਲਗਾਉਣ ਲਈ ਤਿਆਰ ਹੋ ਰਹੇ ਹਨ। ਯੂਨਿਟ ਖਰੀਦਣ ਵਾਲੇ ਨੂੰ ਸਬਸਿਡੀ ਦਿਤੀ ਜਾ ਰਹੀ ਹੈ ਅਤੇ ਇਹ ਰਕਮ ਸਿੱਧੇ ਉਨ੍ਹਾਂ ਦੇ ਅਕਾਉਂਟ ਵਿਚ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕੂੜਾ ਆਵਾਜਾਈ ਫੀਸ ਵਿਚ 50 ਫ਼ੀ ਸਦੀ ਦੀ ਛੋਟ ਦਿਤੀ ਜਾ ਰਹੀ ਹੈ। ਕਲੋਨੀ ਵਾਸੀ ਬੁਹਤ ਹੱਦ ਤੱਕ ਕੂੜੇ ਕਾਰਨ ਫੈਲਣ ਵਾਲੀ ਗੰਦਗੀ ਅਤੇ ਬਦਬੂ ਤੋਂ ਵੀ ਨਿਜਾਤ ਪਾ ਚੁੱਕੇ ਹਨ। ਅਜਿਹਾ ਕਰਕੇ ਲੋਕਮਾਨਿਆ ਨਗਰ ਨਿਵਾਸੀਆਂ ਨੇ ਅਨੋਖੀ ਮਿਸਾਲ ਕਾਇਮ ਕੀਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement