
ਭਾਰਤ ਦੀ ਤਰੱਕੀ ਵਿਚ ਸਫ਼ਾਈ ਇਕ ਅਜਿਹਾ ਮੁੱਦਾ ਹੈ ਜੋ ਰੋੜ੍ਹਾ ਬਣਿਆ ਹੋਇਆ ਹੈ ਅਤੇ ਇਸ ਦੇ ਲਈ ਪੂਰੇ ਦੇਸ਼ ਵਿਚ ਸਫ਼ਾਈ ਮੁਹਿੰਮ ਵੀ ਚੱਲ ਰਹੀ ਹੈ ਜਿਸ ਦੇ ਤਹਿਤ ਲੋਕਾਂ ...
ਭਾਰਤ ਦੀ ਤਰੱਕੀ ਵਿਚ ਸਫ਼ਾਈ ਇਕ ਅਜਿਹਾ ਮੁੱਦਾ ਹੈ ਜੋ ਰੋੜ੍ਹਾ ਬਣਿਆ ਹੋਇਆ ਹੈ ਅਤੇ ਇਸ ਦੇ ਲਈ ਪੂਰੇ ਦੇਸ਼ ਵਿਚ ਸਫ਼ਾਈ ਮੁਹਿੰਮ ਵੀ ਚੱਲ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਸਫ਼ਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੂੜੇ ਨੂੰ ਸੁੱਟਣ ਲਈ ਘਰ ਦੇ ਬਾਹਰ ਤੱਕ ਕੂੜਾ ਗੱਡੀ ਭੇਜੀ ਜਾ ਰਹੀ ਹੈ। ਹਾਂਲਾਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ ਪਰ ਇਸ ਦੇ ਨਾਲ ਜ਼ਰੂਰਤ ਹੁੰਦੀ ਹੈ।
Sweden
ਇਕ ਅਜਿਹੇ ਵਿਚਾਰ ਦੀ ਜੋ ਲੋਕਾਂ ਨੂੰ ਵੀ ਬਹੁਤ ਪਸੰਦ ਆਏ ਅਤੇ ਉਹ ਅਪਣੇ ਆਪ ਅੱਗੇ ਹੋ ਕੇ ਸਫ਼ਾਈ ਦੇ ਵੱਲ ਕਦਮ ਵਧਾਏ। ਦੁਨੀਆਂ ਦੇ ਕੁੱਝ ਦੇਸ਼ਾਂ ਨੇ ਰਚਨਾਤਮਕਤਾ ਵਿਚਾਰ ਨਾਲ ਗੰਦਗੀ ਦੀ ਸਮੱਸਿਆ ਤੋਂ ਨਿਜਾਤ ਪਾ ਲਿਆ ਹੈ। ਜੇਕਰ ਅਸੀਂ ਵੀ ਅਪਣੇ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰਾ ਬਣਾਉਣਾ ਚਾਹੁੰਦੇ ਹਨ ਤਾਂ ਦੁਨੀਆਂ ਦੇ ਇਹਨਾਂ ਦੇਸ਼ਾਂ ਤੋਂ ਸਬਕ ਲੈ ਸਕਦੇ ਹਨ।
Sweden
ਸਵੀਡਨ : ਕੀ ਤੁਸੀਂ ਅਜਿਹੇ ਦੇਸ਼ ਦੇ ਬਾਰੇ ਵਿਚ ਸੋਚ ਸਕਦੇ ਹਨ, ਜੋ ਕੂੜਾ ਬਾਹਰ ਤੋਂ ਮੰਗਵਾਉਂਦਾ ਹੋਵੇ ? ਸਵੀਡਨ ਅਜਿਹਾ ਹੀ ਕਰਦਾ ਹੈ। ਇਥੇ ਹਰ 300 ਮੀਟਰ 'ਤੇ ਇਕ ਰੀਸਾਇਕਲ ਕੈਂਪ ਹੈ। ਇਥੇ ਦੇ ਲੋਕ ਦਵਾਈ ਦੀਆਂ ਬੋਤਲਾਂ ਨੂੰ ਕੂੜੇ ਵਿਚ ਨਹੀਂ ਸੁਟਦੇ, ਦੁਕਾਨ 'ਤੇ ਜਾਂ ਕਿਸੇ Pharmacist ਨੂੰ ਦੇ ਦਿੰਦੇ ਹਨ। ਜੇਕਰ ਅਸੀਂ ਅਜਿਹਾ ਕੁੱਝ ਕਰਦੇ ਹਨ ਤਾਂ ਸਾਡੇ ਦੇਸ਼ ਦੀ ਮੈਡੀਕਲ ਵੇਸਟ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ।
france
ਫ਼ਰਾਂਸ : ਫ਼ਰਾਂਸ ਵਿਚ ਸੁਪਰ ਬਜ਼ਾਰ ਖਾਣਾ ਨਹੀਂ ਸੁੱਟ ਸਕਦੇ। ਇਥੇ ਬਚੇ ਹੋਏ ਖਾਣ ਨੂੰ ਗਰੀਬਾਂ ਨੂੰ ਜਾਂ ਫਿਰ ਜਾਨਵਰਾਂ ਨੂੰ ਖਵਾਉਣਾ ਲਾਜ਼ਮੀ ਹੈ। ਜੇਕਰ ਖਾਣ ਦੀਆਂ ਚੀਜ਼ਾ Expired ਹੋ ਜਾਂਦੀਆਂ ਹਨ ਤਾਂ ਇਸ ਦੇ ਲਈ ਜ਼ੁਰਮਾਨਾ ਭਰਨਾ ਪੈਂਦਾ ਹੈ। ਯਾਨੀ ਇਕੱਠੇ ਤਿੰਨ ਕੰਮ, ਗਰੀਬਾਂ ਦਾ ਢਿੱਡ ਭਰ ਜਾਂਦਾ ਹੈ, ਖਾਣਾ ਵੀ ਬਰਬਾਦ ਨਹੀਂ ਹੁੰਦਾ ਅਤੇ ਵੇਸਟ ਵੀ ਮੈਨੇਜ ਹੋ ਜਾਂਦਾ ਹੈ।
indonesia
ਇੰਡੋਨੇਸ਼ੀਆ : ਇੰਡੋਨੇਸ਼ੀਆ ਵਿਚ ਬਹੁਤ ਘੱਟ ਲੋਕਾਂ ਦੇ ਕੋਲ ਜੀਵਨ ਬੀਮਾ ਸੀ। ਟੂਰਿਸਟ ਦਾ ਮਨਪਸੰਦ ਡੈਸਟਿਨੇਸ਼ਨ ਹੋਣ ਦੇ ਕਾਰਨ ਇੱਥੇ ਗੰਦਗੀ ਵੀ ੳਨ੍ਹੀਂ ਹੀ ਹੁੰਦੀ ਸੀ। ਇਥੇ ਦੀ ਸਰਕਾਰ ਨੇ ਇਕ ਅਨੋਖੀ ਪਹਿਲ ਸ਼ੁਰੂ ਕੀਤੀ, ਜਿਸ ਦੇ ਅਨੁਸਾਰ ਉਨ੍ਹਾਂ ਨੇ ਕੂੜਾ ਰੀਸਾਇਕਿਲ ਕਰਨ ਦੇ ਬਦਲੇ ਮੈਡੀਕਲ ਬੀਮਾ ਦੇਣਾ ਸ਼ੁਰੂ ਕੀਤਾ। ਇਹ ਮੁਹਿੰਮ ਇਥੇ ਕਾਫ਼ੀ ਹੱਦ ਤਕ ਸਫ਼ਲ ਵੀ ਹੋਇਆ।
Columbia
ਕੋਲੰਬਿਆ : ਕੋਲੰਬਿਆ ਇਕ ਮਾਤਰ ਅਜਿਹਾ ਦੇਸ਼ ਹੋਵੇਗਾ, ਜਿਥੇ ਕੂੜਾ ਦੇਣ 'ਤੇ ਗਿਫ਼ਟ ਵਾਊਚਰ ਮਿਲਦਾ ਹੈ। ਮਸ਼ੀਨ ਵਿਚ ਕੂੜਾ ਪਾਓ ਅਤੇ ਵਾਊਚਰ ਲਓ।