
ਪ੍ਰਦਸ਼ਨਕਾਰੀਆਂ ਨੇ ਸਦੀਆਂ ਪਹਿਲਾਂ ਤੋਂ ਚਲੀ ਆ ਰਹੀ ਇਸ ਰੀਤ ਵਿਰੁਧ ਆਏ ਕੋਰਟ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ।
ਨਵੀਂ ਦਿੱਲੀ, ( ਭਾਸ਼ਾ ) : ਸੁਪਰੀਮ ਕੋਰਟ ਸਬਰੀਮਾਲਾ ਮੰਦਰ ਵਿਚ ਹਰ ਉਮਰ ਦੀ ਔਰਤ ਦੇ ਦਾਖਲੇ ਬਾਰੇ ਦਿਤੇ ਅਪਣੇ ਫੈਸਲੇ ਤੇ ਦਾਖਲ ਮੁੜ ਤੋਂ ਵਿਚਾਰੇ ਜਾਣ ਸਬੰਧੀ ਪਟੀਸ਼ਨਾਂ ਤੇ ਸੁਣਵਾਈ ਕਰਨ ਲਈ ਤਿਆਰ ਹੋ ਗਈ ਹੈ। ਖ਼ਬਰਾਂ ਮੁਤਾਬਕ ਸੁਪਰੀਮ ਕੋਰਟ ਨੇ ਸਾਰੀਆਂ 49 ਅਰਜ਼ੀਆਂ ਤੇ ਖੁਲੀ ਅਦਾਲਤ ਵਿਚ ਸੁਣਵਾਈ ਕਰਨ ਦੀ ਗੱਲ ਕਹੀ ਹੈ। ਇਨ੍ਹਾਂ ਤੇ 22 ਜਨਵਰੀ ਨੂੰ ਸੁਣਵਾਈ ਹੋਵੇਗੀ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ ਤੇ ਜਾਰੀ ਵਿਵਾਦ ਨੂੰ ਲੈ ਕੇ ਸੁਣਵਾਈ ਦੌਰਾਨ ਕਿਹਾ ਸੀ ਕਿ ਕੋਰਟ ਦੇ ਹੁਕਮ ਦੀ ਸਮੀਖਿਆ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਫੈਸਲੇ ਤੋਂ ਬਾਅਦ ਹੀ ਨਵੀਆਂ ਪਟੀਸ਼ਨਾਂ ਤੇ ਸੁਣਵਾਈ ਹੋਵੇਗੀ।
Sabrimala Temple
ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕਰ ਦਿਤਾ ਕਿ ਸਬਰੀਮਾਲਾ ਮੰਦਰ ਨਾਲ ਜੁੜੀਆਂ ਨਵੀਆਂ ਪਟੀਸ਼ਨਾਂ ਤੇ ਸੁਣਵਾਈ ਤਾਂ ਹੀ ਹੋਵੇਗੀ ਜਦ ਉਹ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਨੂੰ ਦਾਖਲੇ ਦੀ ਆਗਿਆ ਦੇਣ ਸਬੰਧੀ ਉਸ ਦੇ ਫੈਸਲੇ ਦੀ ਸਮੀਖਿਆ ਚਾਹੁਣ ਵਾਲੀਆਂ ਪੁਰਾਣੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦੇਵੇਗੀ। ਲਗਭਗ 49 ਪਟੀਸ਼ਨਕਰਤਾਵਾਂ ਨੇ ਕੋਰਟ ਨੂੰ ਅਪਣੇ ਪਹਿਲਾਂ ਦਿਤੇ ਗਏ ਫੈਸਲੇ ਤੇ ਮੁੜ ਤੋਂ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ। ਸੁਪਰੀਮ ਕੋਰਟ ਨੇ ਦੋ ਮਹੀਨੇ ਪਹਿਲਾਂ ਹਰ ਉਮਰ ਦੀਆਂ ਔਰਤਾਂ ਲਈ ਮੰਦਰ ਦੇ ਦਰਵਾਜ਼ੇ ਖੋਲ੍ਹ ਦਿਤੇ ਸਨ।
Supreme Court of India
ਇਸ ਫੈਸਲੇ ਦਾ ਦੱਖਣ ਪੰਥੀ ਕਰਮਰਚਾਰੀ ਲਗਾਤਾਰ ਵਿਰੋਧ ਕਰ ਰਹੇ ਹਨ। ਪ੍ਰਦਸ਼ਨਕਾਰੀਆਂ ਨੇ ਸਦੀਆਂ ਪਹਿਲਾਂ ਤੋਂ ਚਲੀ ਆ ਰਹੀ ਇਸ ਰੀਤ ਵਿਰੁਧ ਆਏ ਕੋਰਟ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਪਟੀਸ਼ਨਕਰਤਾਵਾਂ ਦਾ ਮੰਨਣਾ ਹੈ ਕਿ ਵਿਸ਼ਵਾਸ ਨੂੰ ਵਿਗਿਆਨੀ ਢੰਗ ਨਾਲ ਨਿਰਧਾਰਤ ਨਹੀਂ ਕੀਤੀ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਭਗਵਾਨ ਅਯੱਪਾ ਬ੍ਰਹਮਚਾਰੀ ਹਨ
Kadakampally Surendran
ਇਸ ਲਈ 10 ਤੋਂ 50 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਮੰਦਰ ਅੰਦਰ ਨਹੀਂ ਆ ਸਕਦੀਆਂ। ਦੂਜੇ ਪਾਸੇ ਕੇਰਲ ਦੇ ਮੰਦਰ ਮਾਮਲਿਆਂ ਦੇ ਮੰਤਰੀ ਕਦਾਕਮਪੱਲੀ ਸੁਰਿੰਦਰਨ ਨੇ ਕਿਹਾ ਹੈ ਕਿ ਸਰਕਾਰ ਖੁੱਲ੍ਹੇ ਦਿਮਾਗ ਦੀ ਹੈ। ਅਸੀਂ ਸਬਰੀਮਾਲਾ ਦੇ ਮਾਮਲੇ ਵਿਚ ਗੱਲ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਬੁਲਾਵਾਂਗੇ। ਮੁੜ ਤੋਂ ਵਿਚਾਰ ਕਰਨ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਅਸੀਂ ਇਸ ਦੀ ਤਰੀਕ ਅਤੇ ਸਮੇਂ ਦਾ ਫੈਸਲਾ ਕਰਾਂਗੇ।