
ਦੁਗਣੀ ਸੈਲਰੀ ਦੇ ਨਾਲ 2044 ਕਰੋੜ ਦਾ ਮਿਲੇਗਾ ਬੋਨਸ!
ਨਵੀਂ ਦਿੱਲੀ: ਦੁਨੀਆ ਦੀ ਦੂਜੀ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ (Huawei) ਅਪਣੇ ਕਰਮਚਾਰੀਆਂ ਦੀ ਟੀਮ ਨੂੰ 28.6 ਕਰੋੜ ਡਾਲਰ ਦਾ ਬੋਨਸ ਦੇਣਗੀਆਂ। ਇਹ ਬੋਨਸ ਕੰਪਨੀਆਂ ਅਮਰੀਕੀ ਪਾਬੰਦੀਆਂ ਦੀਆਂ ਮੁਸ਼ਕਿਲਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਵਿਚ ਜੁੱਟੇ ਅਪਣੇ ਕਰਮਚਾਰੀਆਂ ਨੂੰ ਦੇਵੇਗੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਪੈਸੇ ਕੰਪਨੀ ਦੀ ਰਿਸਰਚ ਐਂਡ ਡੈਵਲਪਮੈਂਟ ਟੀਮ ਨੂੰ ਮਿਲ ਸਕਦੇ ਹਨ।
Huaweiਦਸ ਦਈਏ ਕਿ ਇਹ ਟੀਮ ਕੰਪਨੀ ਦੀ ਯੂਐਸ ਤੇ ਨਿਰਭਰਤਾ ਨੂੰ ਸ਼ਿਫਟ ਕਰਨ ਦੇ ਯਤਨਾਂ ਤੇ ਕੰਮ ਕਰ ਰਹੀ ਹੈ। ਨਿਊਜ਼ ਏਜੰਸੀ ਰਾਇਟਰਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ, ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਹੁਵਾਵੇ ਅਪਣੇ ਸਾਰੇ 1.90 ਲੱਖ ਕਰਮਚਾਰੀਆਂ ਨੂੰ ਇਸ ਮਹੀਨੇ ਦੁਗਣੀ ਤਨਖ਼ਾਹ ਵੀ ਦੇਵੇਗੀ। ਹੁਵਾਵੇ ਦਾ ਕਹਿਣਾ ਹੈ ਕਿ ਇਹ ਅਮਰੀਕੀ ਹਾਈਵੇਅਰ ਦੇ ਵਿਕਲਪ ਤਲਾਸ਼ ਰਹੀ ਹੈ।
Moneyਅਮਰੀਕਾ ਨੇ ਹੁਵਾਵੇ ਨੂੰ ਮਈ ਵਿਚ ਬਲੈਕਲਿਸਟ ਕਰ ਉੱਥੇ ਦੀਆਂ ਕੰਪਨੀਆਂ ਨਾਲ ਕਾਰੋਬਾਰ ਕਰਨ ਤੇ ਰੋਕ ਲਗਾ ਦਿੱਤੀ ਸੀ। ਇਸ ਨਾਲ ਹੁਵਾਵੇ ਨੂੰ ਦਿੱਕਤਾਂ ਹੋਣ ਲੱਗੀਆਂ ਹਨ ਕਿਉਂ ਕਿ ਉਹ ਅਪਣੇ ਉਪਕਰਣਾਂ ਦੇ ਮੁੱਖ ਪਾਰਟਸ ਦੀ ਸਪਲਾਈ ਲਈ ਅਮਰੀਕੀ ਫਰਮਾਂ ਤੇ ਨਿਰਭਰ ਸੀ। ਅਮਰੀਕਾ ਨੇ ਹੁਵਾਵੇ ਤੇ ਬੈਨ ਲਗਾਉਣ ਪਿੱਛੇ ਦਲੀਲ ਦਿੱਤੀ ਸੀ ਕਿ ਉਸ ਦੇ ਉਪਕਰਣਾਂ ਤੋਂ ਸੁਰੱਖਿਆ ਨੂੰ ਖ਼ਤਰਾ ਹੈ।
Huaweiਯੂਐਸ ਦਾ ਮੰਨਣਾ ਹੈ ਕਿ ਹੁਵਾਵੇ ਦੇ ਫਾਉਂਡਰ ਰੇਨ ਝੋਂਗਫੇ ਦੀਆਂ ਚੀਨ ਦੀ ਸਰਕਾਰ ਨਾਲ ਨਜ਼ਦੀਕੀਆਂ ਹਨ। ਅਮਰੀਕੀ ਹੁਵਾਵੇ ਦੇ ਉਪਕਰਣਾਂ ਤੋਂ ਜਾਸੂਸੀ ਦਾ ਖ਼ਤਰਾ ਵੀ ਦਸਿਆ ਜਾ ਚੁੱਕਾ ਹੈ। ਹਾਲਾਂਕਿ, ਕੰਪਨੀ ਇਸ ਤਰ੍ਹਾਂ ਦੇ ਸ਼ੱਕ ਤੋਂ ਇਨਕਾਰ ਕਰ ਚੁੱਕੀ ਹੈ। ਹੁਵਾਵੇ ਦੁਨੀਆ ਦੀ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਵੀ ਹੈ। ਸਮਾਰਟਫੋਨ ਦੀ ਵਿਕਰੀ ਵਧਣ ਨਾਲ ਉਹਨਾਂ ਦਾ ਰੇਵੇਨਿਊ ਜੁਲਾਈ-ਸਤੰਬਰ ਤਿਮਾਹੀ ਵਿਚ 27 ਫ਼ੀਸਦੀ ਵਧਿਆ ਸੀ। ਕੰਪਨੀ ਨੇ ਪਿਛਲੇ ਮਹੀਨੇ ਨਤੀਜਿਆਂ ਦੀ ਜਾਣਕਾਰੀ ਦਿੱਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।