ਵੂਲਵਰਥਸ ਕੰਪਨੀ ਨੇ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦੀ ਗੱਲ ਮੰਨੀ
Published : Oct 31, 2019, 11:11 am IST
Updated : Oct 31, 2019, 11:11 am IST
SHARE ARTICLE
Woolworths company agree to pay lower wages to employees
Woolworths company agree to pay lower wages to employees

ਆਸਟਰੇਲੀਆ ਦੀ ਪ੍ਰਚੂਨ ਖੇਤਰ ਦੀ ਵੱਡੀ ਕੰਪਨੀ ਵੂਲਵਰਥਸ ਨੇ ਅਪਣੇ ਕਰਮਚਾਰੀਆਂ ਨੂੰ 30 ਕਰੋੜ ਆਸਟ੍ਰੇਲੀਆਈ ਡਾਲਰ ਤਨਖਾਹ ਦਾ ਘੱਟ ਭੁਗਤਾਨ ਕਰਨ ਦੀ ਗੱਲ ਮੰਨ ਲਈ ਹੈ।

ਸਿਡਨੀ : ਆਸਟਰੇਲੀਆ ਦੀ ਪ੍ਰਚੂਨ ਖੇਤਰ ਦੀ ਵੱਡੀ ਕੰਪਨੀ ਵੂਲਵਰਥਸ ਨੇ ਅਪਣੇ ਕਰਮਚਾਰੀਆਂ ਨੂੰ 30 ਕਰੋੜ ਆਸਟ੍ਰੇਲੀਆਈ ਡਾਲਰ (20.6 ਮਿਲੀਅਨ ਡਾਲਰ) ਤਨਖਾਹ ਦਾ ਘੱਟ ਭੁਗਤਾਨ ਕਰਨ ਦੀ ਗੱਲ ਮੰਨ ਲਈ ਹੈ। ਵੱਡੀਆਂ ਕੰਪਨੀਆਂ ਵਲੋਂ ਅਪਣੇ ਕਰਮਚਾਰੀਆਂ ਨੂੰ ਨਿਰਧਾਰਤ ਤੋਂ ਘੱਟ ਤਨਖਾਹ ਦੇਣ ਦਾ ਇਹ ਨਵਾਂ ਮਾਮਲਾ ਹੈ। ਦੇਸ਼ ਦੀ ਸੱਭ ਤੋਂ ਵੱਡੀ ਕਰਿਆਨੇ (ਗ੍ਰਾਸਰੀ) ਚੇਨ ਵਲੋਂ  ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦਾ ਇਹ ਸੱਭ ਤੋਂ ਵੱਡਾ ਮਾਮਲਾ ਹੈ।

Woolworths company agree to pay lower wages to employeesWoolworths company agree to pay lower wages to employees

ਵੂਲਵਰਥਸ ਨੇ ਅਪਣੇ 5,700 ਕਰਮਚਾਰੀਆਂ ਨੂੰ 2010 ਤੋਂ ਕਰੀਬ 20 ਤੋਂ 30 ਕਰੋੜ ਆਸਟ੍ਰੇਲੀਆਈ ਡਾਲਰ ਦਾ ਘੱਟ ਭੁਗਤਾਨ ਕੀਤਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਬ੍ਰੈਡ ਬੰਡੁਕਕੀ ਨੇ ਇਸ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਾਡੀ ਉੱਚ ਤਰਜੀਹ ਇਸ ਨੂੰ ਠੀਕ ਕਰਨਾ ਹੈ। ਅਸੀਂ ਇਹ ਯਕੀਨੀ ਕਰਾਂਗੇ ਕਿ ਭਵਿੱਖ ਵਿਚ ਅਜਿਹਾ ਦੁਬਾਰਾ ਨਾ ਹੋਵੇ।

Woolworths company agree to pay lower wages to employeesWoolworths company agree to pay lower wages to employees

ਪ੍ਰਚੂਨ ਕੰਪਨੀ ਨੇ ਕਿਹਾ ਹੈ ਕਿ ਉਹ ਕ੍ਰਿਸਮਸ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵਿਆਜ ਸਮੇਤ ਇਸ ਦਾ ਭੁਗਤਾਨ ਕਰੇਗੀ। ਇਸ ਵਿਚ ਰਿਟਾਇਰਮੈਂਟ ਲਾਭ ਵੀ ਸ਼ਾਮਲ ਹਨ। ਯੂਨੀਅਨਾਂ ਨੇ ਚਿਤਾਵਨੀ ਦਿਤੀ ਹੈ ਕਿ ਆਸਟਰੇਲੀਆ ਵਿਚ ਕਰਮਚਾਰੀਆਂ ਨੂੰ ਘੱਟ ਤਨਖਾਹ ਭੁਗਤਾਨ ਦਾ ਇਕ ਰੁਝਾਨ ਬਣਦਾ ਜਾ ਰਿਹਾ ਹੈ। ਯੂਨੀਅਨਾਂ ਨੇ ਕਿਹਾ ਹੈ ਕਿ ਕੰਮ ਵਾਲੀ ਥਾਂ 'ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਿਰੁਧ ਸਖ਼ਤ ਜੁਰਮਾਨੇ ਲਗਾਏ ਜਾਣੇ ਚਾਹੀਦੇ ਹਨ।            

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement