ਖੁਸ਼ਖਬਰੀ ! 10 ਹਜ਼ਾਰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ ਇਹ ਸਰਕਾਰੀ ਕੰਪਨੀ
Published : Nov 2, 2019, 10:01 am IST
Updated : Nov 2, 2019, 10:01 am IST
SHARE ARTICLE
10000 New Jobs
10000 New Jobs

ਰੁਜ਼ਗਾਰ ਦੇ ਮੁੱਦੇ 'ਤੇ ਲਗਾਤਾਰ ਆ ਰਹੀਆਂ ਬੁਰੀਆਂ ਖ਼ਬਰਾਂ ਦੇ ਵਿੱਚ ਇੱਕ ਚੰਗੀ ਖ਼ਬਰ ਆਈ ਹੈ। ਸਰਕਾਰੀ ਕੰਪਨੀ ਕੋਲ ਇੰਡੀਆ ਅਗਲੇ ਵਿੱਤੀ..

ਨਵੀਂ ਦਿੱਲੀ : ਰੁਜ਼ਗਾਰ ਦੇ ਮੁੱਦੇ 'ਤੇ ਲਗਾਤਾਰ ਆ ਰਹੀਆਂ ਬੁਰੀਆਂ ਖ਼ਬਰਾਂ ਦੇ ਵਿੱਚ ਇੱਕ ਚੰਗੀ ਖ਼ਬਰ ਆਈ ਹੈ। ਸਰਕਾਰੀ ਕੰਪਨੀ ਕੋਲ ਇੰਡੀਆ ਅਗਲੇ ਵਿੱਤੀ ਸਾਲ 'ਚ 750 ਮਿਲਿਅਨ ਟਨ ਕੋਲੇ ਦਾ ਉਤਪਾਦਨ ਕਰੇਗੀ ਅਤੇ ਇਸ ਦੌਰਾਨ ਕਰੀਬ 10 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਇਹ ਗੱਲ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ  ਨੇ ਕਹੀ ਹੈ। ਕੋਲ ਇੰਡੀਆ ਵਿੱਤੀ ਸਾਲ 2024 ਤੱਕ 1 ਅਰਬ ਟਨ ਕੋਲੇ ਦਾ ਉਤਪਾਦਨ ਕਰੇਗੀ।

 10000 new jobs10000 new jobs

ਆਉਣ ਵਾਲੇ ਦਿਨਾਂ 'ਚ ਊਰਜਾ ਦੀ ਬਹੁਤ ਜ਼ਿਆਦਾ ਮੰਗ
ਇਸ ਮੌਕੇ 'ਤੇ ਪ੍ਰਹਿਲਾਦ ਜੋਸ਼ੀ ਨੇ ਕੋਲ ਇੰਡੀਆ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਊਰਜਾ ਦੀਆਂ ਜ਼ਰੂਰਤਾਂ ਦੀ ਭਰਪਾਈ ਲਈ ਉਹ ਜ਼ਰੂਰੀ ਕਦਮ ਚੁੱਕੇ। ਨਾਲ ਹੀ ਉਨ੍ਹਾਂ ਨੇ ਸਾਰੇ ਪੀ.ਐੱਸ.ਯੂ. ਨੂੰ ਕਿਹਾ ਕਿ ਕੋਲਾ ਮੰਤਰਾਲੇ ਉਨ੍ਹਾਂ ਦੀ ਮਦਦ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

 10000 new jobs10000 new jobs

82 ਫੀਸਦੀ ਜ਼ਰੂਰਤ ਕੋਲੇ ਦਾ ਉਤਪਾਦਨ ਆਪਣੇ ਦੇਸ਼ 'ਚ
ਫਿਲਹਾਲ ਪੀ.ਐੱਸ.ਯੂ. ਲਈ ਕੋਲਾ ਉਤਪਾਦਨ ਦਾ ਟੀਚਾ 660 ਮਿਲੀਅਨ ਟਨ ਰੱਖਿਆ ਗਿਆ ਹੈ ਜੋ ਦੇਸ਼ ਦੇ ਕੁੱਲ ਕੋਲਾ ਉਤਪਾਦਨ ਦਾ ਕਰੀਬ 82 ਫੀਸਦੀ ਹੈ। ਉਨ੍ਹਾਂ ਨੇ ਕੋਲ ਇੰਡੀਆ ਦੀ ਵਿਸਤਾਰ ਅਤੇ ਕੈਪੀਟਲ ਇਨਵੈਸਟਮੈਂਟ ਵਾਲੀ ਨੀਤੀ ਦੀ ਪ੍ਰਸ਼ੰਸਾ ਕੀਤੀ। ਜੇਕਰ ਇਹ ਕੰਪਨੀਆਂ ਆਪਣੇ ਆਕਾਰ ਨੂੰ ਵਧਾਉਂਦੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਵੀ ਪੈਦਾ ਹੋਣਗੇ।

 10000 new jobs10000 new jobs

ਐੱਫ.ਡੀ.ਆਈ. ਨਾਲ ਹੋਵੇਗਾ ਸੰਰਚਨਾਤਮਕ ਸੁਧਾਰ
ਕੋਲਾ ਸੈਕਟਰ 'ਚ ਆਟੋਮੈਟਿਕ ਰੂਟ ਤੋਂ 100 ਫੀਸਦੀ ਐੱਫ.ਡੀ.ਆਈ. ਦੇ ਸਰਕਾਰ ਦੇ ਫੈਸਲੇ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇਸ ਸੈਕਟਰ 'ਚ ਸੰਰਚਨਾਤਮਕ ਸੁਧਾਰ ਹੋਵੇਗਾ ਅਤੇ ਉਸ ਦੀ ਲੋੜ ਵੀ ਹੈ। ਵਿਦੇਸ਼ੀ ਨਿਵੇਸ਼ 'ਚ ਮਦਦ ਨਾਲ ਭਾਰਤ ਕੋਲੇ ਦਾ ਘੱਟੋ ਘੱਟ ਆਯਾਤ ਕਰੇਗਾ ਜਿਸ ਦਾ ਸਾਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕੋਲ ਇੰਡੀਆ ਨੂੰ ਅਪੀਲ ਕੀਤੀ ਕਿ ਉਹ ਜਲ ਸ਼ਕਤੀ ਅਭਿਐਨ 'ਚ ਨਾਲ ਦੇਣ ਅਤੇ ਜਲ ਸਰਵੇਖਣ ਵਰਗੇ ਵੱਡੇ ਮਿਸ਼ਨ 'ਚ ਸਰਕਾਰ ਦੀ ਮਦਦ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement