
ਹੋਸਟਲ ਅਤੇ ਮੈਸ ਦੀ ਫ਼ੀਸ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਵਿਦਿਆਰਥੀ
ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਚ ਹੋਸਟਲ ਦੀ ਫ਼ੀਸ ਵਧਾਉਣ ਨੂੰ ਲੈ ਕੇ ਆਖਰ ਮੋਦੀ ਸਰਕਾਰ ਨੂੰ ਝੁੱਕਣਾ ਪਿਆ ਹੈ। ਯੂਨੀਵਰਸਿਟੀ ਵਿਚ ਫ਼ੀਸ ਵਧਾਉਣ ਨੂੰ ਲੈ ਕੇ ਚੱਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਫ਼ੀਸ ਵਧਾਉਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵਿੱਤੀ ਮਦਦ ਦੇਣ ਲਈ ਵੀ ਕਿਹਾ ਹੈ।
File Photo
ਐਚਆਰਡੀ ਮੰਤਰਾਲੇ ਵਿਚ ਸਿੱਖਿਆ ਸਕੱਤਰ ਆਰ ਸੁਬਰਾਮਣਈਯਮ ਨੇ ਇਸ ਗੱਲ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਸਕੱਤਰ ਨੇ ਦੱਸਿਆ ਕਿ ਜੇਐਨਯੂ ਦੀ ਕਾਰਜਕਾਰੀ ਕਮੇਟੀ ਨੇ ਫ਼ੀਸ ਵਧਾਉਣ ਦੇ ਫ਼ੈਸਲੇ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਆਰਥਕ ਰੂਪ ਤੋਂ ਕਮਜ਼ੋਰ ਵਿਦਿਆਰਥੀਆਂ ਨੂੰ ਵਿੱਤੀ ਮਦਦ ਦੇਣ ਦਾ ਮਤਾ ਵੀ ਰੱਖਿਆ ਹੈ। ਆਰ ਸੁਬਰਾਮਣੀਯਮ ਨੇ ਟਵੀਟ ਕਰ ਕੇ ਕਿਹਾ ਕਿ ਫ਼ੀਸ ਅਤੇ ਹੋਰ ਨਿਯਮਾਂ ਨੂੰ ਲੈ ਕੇ ਲਏ ਗਏ ਫ਼ੈਸਲਿਆਂ ਨੂੰ ਵਾਪਸ ਲੈ ਲਿਆ ਹੈ। ਵਿਦਿਆਰਥੀਆਂ ਨੂੰ ਹੁਣ ਕਲਾਸਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
File Photo
ਦੱਸ ਦਈਏ ਕਿ ਫ਼ੀਸ ਵਧਾਉਣ ਨੂੰ ਲੈ ਕੇ ਨਵੀਂ ਦਰਾਂ ਜਾਰੀ ਕਰ ਦਿੱਤੀਆਂ ਸਨ। ਸਿੰਗਲ ਕਮਰੇ ਦਾ ਕਿਰਾਇਆ 10 ਰੁਪਏ ਤੋਂ ਵਧਾ ਕੇ 300 ਰੁਪਏ, ਜਦਕਿ ਡਬਲ ਕਮਰੇ ਦਾ ਕਿਰਾਇਆ 20 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤਾ ਸੀ। ਉੱਥੇ ਹੀ ਮੈਸ ਦੀ ਵਨ ਟਾਈਮ ਸਿਕਾਉਰੀਟੀ ਫ਼ੀਸ 5500 ਰੁਪਏ ਤੋਂ ਵਧਾ ਕੇ 12000 ਰੁਪਏ ਕਰ ਦਿੱਤੀ ਗਈ ਸੀ।