
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਡੇਂਗੂ ਦੇ ਖਿਲਾਫ਼ ਚਲਾਈ ਜਾ ਰਹੀ ਸੋਸ਼ਲ ਮੀਡੀਆ ਕੈਂਪੇਨ...
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਡੇਂਗੂ ਦੇ ਖਿਲਾਫ਼ ਚਲਾਈ ਜਾ ਰਹੀ ਸੋਸ਼ਲ ਮੀਡੀਆ ਕੈਂਪੇਨ ਨੂੰ ਸਫ਼ਲ ਦੱਸਦੇ ਹੋਏ ਇਸਦੇ ਖ਼ਤਮ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਦਿੱਲੀ ਦੀ ਜਨਤਾ ਨੇ ਇਨ੍ਹਾਂ ਲੰਘੇ 10 ਹਫ਼ਤਿਆਂ ਵਿਚ ਇਸ ਕੈਂਪੇਨ ਦੀ ਜ਼ਰੀਏ ਡੇਂਗੂ ਦੇ ਖਿਲਾਫ਼ ਲੜਾਈ ਜਿੱਤ ਲਈ ਹੈ। ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਨਾ ਸਿਰਫ਼ ਡੇਂਗੂ ਦੇ ਮਾਮਲੇ ਕਾਫ਼ੀ ਹੱਦ ਤੱਕ ਘਟੇ ਹਨ ਬਲਕਿ ਇਸ ਨਾਲ ਇਕ ਵੀ ਮੌਤ ਨਹੀਂ ਹੋਈ ਹੈ।
ਅਰਵਿੰਦ ਕੇਜਰੀਵਾਲ ਨੇ ਸਾਲ 2015 ਦੇ ਅੰਕੜੇ ਦਿੰਦੇ ਹੋਏ ਕਿਹਾ ਕਿ ਉਦੋਂ ਡੇਂਗੂ ਦੇ 15 ਹਜਾਰ ਕੇਸ ਆਏ ਸੀ ਅਤੇ 60 ਲੋਕਾਂ ਦੀ ਮੌਤ ਹਈ ਸੀ, ਜਦਕਿ ਸਾਲ 2019 ਵਿਚ ਪਿਛਲੇ ਹਫ਼ਤੇ ਤੱਕ ਡੇਂਗੂ ਦੇ ਇਕ ਹਜਾਰ ਕੇਸ ਆਏ ਹਨ ਅਤੇ ਇਕ ਵੀ ਵਿਅਕਤੀ ਦੀ ਜਾਨ ਨਹੀਂ ਗਈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿਚ ਕਈ ਦੇਸ਼ ਇਕ ਸਮੇਂ ਡੇਂਗੂ ਨਾਲ ਜੂਝ ਰਿਹਾ, ਪਰ ਦਿੱਲੀ ਦੇ ਲੋਕਾਂ ਨੇ ਡੇਂਗੂ ਦਾ ਇਕ ਇਲਾਜ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ।
ਹੋਰ ਸ਼ਹਿਰਾਂ ਵਿਚ ਵੀ ਚੱਲਣੀ ਚਾਹੀਦੀ ਮੁਹਿੰਮ
ਦਿੱਲੀ ਦੀ ਜਨਤਾ ਨੂੰ ਵਧਾਈ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 10 ਹਫ਼ਤੇ, 10 ਵਜੇ, 10 ਮਿੰਟ ਦੇ ਨਾਮ ਨਾਲ ਡੇਂਗੂ ਦੇ ਖਿਲਾਫ਼ ਚਲਾਈ ਗਈ ਇਸ ਕੈਂਪੇਨ ਦਾ ਹੀ ਅਸਰ ਹੈ ਕਿ ਇਸ ਬੀਮਾਰੀ ਉਤੇ ਕਾਬੂ ਪਾਇਆ ਜਾ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਕੈਂਪੇਨ ਦਾ ਆਖਰੀ ਐਤਵਾਰ ਹੈ ਅਤੇ ਅਸੀਂ ਸਾਰੇ ਅਪਣੇ ਘਰਾਂ ਦੀ ਜਰੂਰ ਜਾਂਚ ਕਰੋ।
ਉਨ੍ਹਾਂ ਨੇ ਕਿਹਾ ਕਿ ਅਸੀਂ ਡੇਂਗੂ ਦੇ ਖਿਲਾਫ਼ ਚਲਾਈ ਗਈ ਇਸ ਜੰਗ ਨੂੰ ਜਿੱਤ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਾਹ ਕਿ ਦੇਸ਼ ਦੇ ਹੋਰ ਸ਼ਹਿਰਾਂ ਦੇ ਲੋਕਾਂ ਨੇ ਵੀ ਇਸ ਕੈਂਪੇਨ ਦੀ ਪ੍ਰਸੰਸਾਂ ਕਰਦੇ ਹੋਏ ਅਪਣੇ ਇਥੇ ਵੀ ਅਜਿਹੀ ਹੀ ਪਹਿਲ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪੇਨ ਵਿਚ ਨਾ ਸਿਰਫ਼ ਆਮ ਜਨਤਾ ਬਲਕਿ ਫ਼ਿਲਮੀ ਹਸਤੀਆਂ ਤੋਂ ਲੈ ਖਿਡਾਰੀ ਅਤੇ ਪੱਤਰਕਾਰਾਂ ਨੇ ਵੀ ਅਪਣਾ ਸਹਿਯੋਗ ਪਾਇਆ ਹੈ।