ਮਣੀਪੁਰ 'ਚ ਵੱਡਾ ਅੱਤਵਾਦੀ ਹਮਲਾ, ਕਮਾਂਡਿੰਗ ਅਫ਼ਸਰ ਸਣੇ 4 ਜਵਾਨ ਸ਼ਹੀਦ
Published : Nov 13, 2021, 4:24 pm IST
Updated : Nov 13, 2021, 4:24 pm IST
SHARE ARTICLE
Major terrorist attack in Manipur
Major terrorist attack in Manipur

ਰਾਜਨਾਥ ਸਿੰਘ ਨੇ ਘਟਨਾ 'ਤੇ ਜਤਾਇਆ ਦੁੱਖ

 

ਮਣੀਪੁਰ ‘ਚ ਫੌਜ ਦੀ ਟੁਕੜੀ ‘ਤੇ ਅੱਤਵਾਦੀ ਹਮਲੇ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਟੁਕੜੀ ‘ਤੇ ਨਜ਼ਰ ਟਿਕਾ ਕੇ ਬੈਠੇ ਅੱਤਵਾਦੀਆਂ ਵੱਲੋਂ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਅਸਾਮ ਰਾਈਫਲਜ਼ ਦੇ CO ਸਮੇਤ 4 ਜਵਾਨ ਸ਼ਹੀਦ ਹੋ ਗਏ ਹਨ। ਉੱਥੇ ਹੀ ਇਸ ਹਮਲੇ ਵਿੱਚ ਅਧਿਕਾਰੀ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਵੀ ਮੌਤ ਹੋ ਗਈ ।

BSFMajor terrorist attack in Manipur

 

ਇਹ ਹਾਦਸਾ ਮਿਆਂਮਾਰ ਸਰਹੱਦ ਨਾਲ ਲੱਗਦੇ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਵਾਪਰਿਆ। ਅੱਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।  ਇਸ ਅੱਤਵਾਦੀ ਹਮਲੇ ਵਿੱਚ ਸੀਓ, ਕਵਿੱਕ ਐਕਸ਼ਨ ਟੀਮ ਦੇ ਤਿੰਨ ਕਰਮਚਾਰੀ ਅਤੇ ਸੀਓ ਦੇ ਪਰਿਵਾਰ ਦੇ ਦੋ ਮੈਂਬਰ ਮਾਰੇ ਗਏ ਹਨ।

BSFMajor terrorist attack in Manipur

 ਰਾਜਨਾਥ ਸਿੰਘ ਨੇ ਘਟਨਾ 'ਤੇ ਜਤਾਇਆ ਦੁੱਖ
 ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਮਣੀਪੁਰ ਦੇ ਚੁਰਾਚੰਦਪੁਰ 'ਚ ਅਸਾਮ ਰਾਈਫਲਜ਼ ਦੇ ਬਹਾਦਰ ਜਵਾਨਾਂ 'ਤੇ ਕਾਇਰਾਨਾ ਹਮਲਾ ਹੋਇਆ ਹੈ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ ਅਤੇ ਸੰਵੇਦਨਾ ਪ੍ਰਗਟ ਕਰਦਾ ਹਾਂ। ਦੇਸ਼ ਨੇ ਪੰਜ ਬਹਾਦਰ ਸੈਨਿਕਾਂ ਸਮੇਤ ਸੀਓ ਅਤੇ ਉਸਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਗੁਆਇਆ। ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Location: India, Manipur, Imphal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement