
ਤੁਸੀਂ ਸਪੇਨ ਜਾ ਕੇ ਬਲਦ ਨੂੰ ਲਾਲ ਰੰਗ ਦਿਖਾਉਂਦੇ ਹੋ ਤਾਂ ਉਹ ਤੁਹਾਨੂੰ ਮਾਰਨ ਲਈ ਦੌੜਦਾ ਹੈ। ਉਨ੍ਹਾਂ ਦੀ ਹਾਲਤ ਵੀ ਅਜਿਹੀ ਹੀ ਬਣ ਗਈ ਹੈ।
ਉੱਤਰ ਪ੍ਰਦੇਸ਼ - AIMIM ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਅੱਜ BJP ‘ਤੇ ਵੱਡਾ ਹਮਲਾ ਕੀਤਾ ਹੈ। ਦਰਅਸਲ ਯੂਪੀ ਵਿਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਓਵੈਸੀ ਨੇ ਕਿਹਾ ਕਿ ਇਹਨਾਂ ਨੇ ਇੰਨੀ ਨਫ਼ਰਤ ਫੈਲਾਈ ਗਈ ਹੈ ਕਿ ਸ਼ਰਧਾਲੂ ਹਰੇ ਰੰਗ ਨੂੰ ਦੇਖ ਕੇ ਲਾਲ ਹੋ ਜਾਂਦੇ ਹਨ। ਯੂਪੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਓਵੈਸੀ ਨੇ ਮੁਰਾਦਾਬਾਦ ਵਿਚ ਜਨਤਾ ਤੋਂ ਸਮਰਥਨ ਮੰਗਦਿਆਂ ਕਿਹਾ ਕਿ ਗੋਰਖਪੁਰ ਵਿਚ ਬਾਬਾ ਦੇ ਇਲਾਕੇ ਵਿਚ ਇੱਕ ਮੁਸਲਮਾਨ ਨੇ ਆਪਣੇ ਘਰ ਦੇ ਅੰਦਰ ਹਰਾ ਝੰਡਾ ਲਗਾਇਆ ਤਾਂ ਗੁੰਡਿਆਂ ਦਾ ਸਾਰਾ ਟੋਲਾ ਉਸ ਘਰ ਅੰਦਰ ਪਹੁੰਚ ਗਿਆ।
Asaduddin Owaisi
ਜਿਸ ਤੋਂ ਬਾਅਦ ਗੁੰਡਿਆਂ ਦੇ ਟੋਲੇ ਵੱਲੋਂ ਘਰ ਵਿਚ ਭੰਨਤੋੜ ਕੀਤੀ ਗਈ ਅਤੇ ਕਿਹਾ ਕਿ ਤੁਸੀਂ ਪਾਕਿਸਤਾਨ ਦਾ ਝੰਡਾ ਲਹਿਰਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਫ਼ਰਤ ਐਨੀ ਫੈਲਾ ਦਿੱਤੀ ਹੈ ਕਿ ਜਿੱਥੇ ਵੀ ਇਹਨਾਂ ਨੂੰ ਹਰਾ ਰੰਗ ਦਿਖਾਈ ਦਿੰਦਾ ਹੈ ਇਹ ਲਾਲ ਹੋ ਜਾਂਦੇ ਹਨ।AIMIM ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਤੁਸੀਂ ਸਪੇਨ ਜਾ ਕੇ ਬਲਦ ਨੂੰ ਲਾਲ ਰੰਗ ਦਿਖਾਉਂਦੇ ਹੋ ਤਾਂ ਉਹ ਤੁਹਾਨੂੰ ਮਾਰਨ ਲਈ ਦੌੜਦਾ ਹੈ। ਉਨ੍ਹਾਂ ਦੀ ਹਾਲਤ ਵੀ ਅਜਿਹੀ ਹੀ ਬਣ ਗਈ ਹੈ।
नफ़रत इतनी फैला दी गई है भारत में कि जहां भी हरा रंग दिखता है, ये (भक्त) लाल हो जाते हैं।' - बैरिस्टर @asadowaisi pic.twitter.com/phXWRvoD4o
— AIMIM (@aimim_national) November 12, 2021
ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ਦੇ ਦਿਲਾਂ ਵਿਚ ਮੁਸਲਮਾਨਾਂ ਪ੍ਰਤੀ ਬਹੁਤ ਜ਼ਿਆਦਾ ਨਫਰਤ ਭਰ ਦਿੱਤੀ ਗਈ ਹੈ। ਕੋਈ ਵੀ ਪਾਰਟੀ ਇਸ ਦੇ ਖ਼ਿਲਾਫ਼ ਨਹੀਂ ਬੋਲਦੀ। ਜੇਕਰ ਕੋਈ ਸੱਚਾਈ ਬਿਆਨ ਕਰਦਾ ਹੈ ਤਾਂ ਉਸ ਨੂੰ ਬੀ-ਟੀਮ ਕਹਿ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਓਵੈਸੀ ਦੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ 100 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਓਵੈਸੀ ਲਗਾਤਾਰ ਰੈਲੀਆਂ ਕਰਕੇ ਪਾਰਟੀ ਲਈ ਜਨਤਾ ਦਾ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।