
ਰਾਸ਼ਟਰੀ ਸੁਰੱਖਿਆ ਸਲਾਹਕਾਰ ਯਾਨੀ NSA ਅਜੀਤ ਡੋਵਾਲ ਨੇ ਕਿਹਾ ਹੈ ਕਿ ਬਦਲਦੇ ਸਮੇਂ 'ਚ ਕਿਸੇ ਵੀ ਦੇਸ਼ ਖ਼ਿਲਾਫ਼ ਜੰਗ ਛੇੜਨ ਦੇ ਤਰੀਕੇ ਵੀ ਬਦਲ ਗਏ ਹਨ।
ਨਵੀਂ ਦਿੱਲੀ : ਰਾਸ਼ਟਰੀ ਸੁਰੱਖਿਆ ਸਲਾਹਕਾਰ ਯਾਨੀ NSA ਅਜੀਤ ਡੋਵਾਲ ਨੇ ਕਿਹਾ ਹੈ ਕਿ ਬਦਲਦੇ ਸਮੇਂ 'ਚ ਕਿਸੇ ਵੀ ਦੇਸ਼ ਖ਼ਿਲਾਫ਼ ਜੰਗ ਛੇੜਨ ਦੇ ਤਰੀਕੇ ਵੀ ਬਦਲ ਗਏ ਹਨ। ਜੰਗ ਦੇ ਨਵੇਂ ਹਥਿਆਰ ਵਜੋਂ ਸੱਭਿਅਕ ਸਮਾਜ ਨੂੰ ਤਬਾਹ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡੋਵਾਲ ਨੇ ਇਹ ਗੱਲ ਹੈਦਰਾਬਾਦ ਵਿੱਚ ਪ੍ਰੋਬੇਸ਼ਨਰੀ ਆਈਪੀਐਸ ਅਧਿਕਾਰੀਆਂ ਦੇ ਕਨਵੋਕੇਸ਼ਨ ਸਮਾਗਮ ਵਿਚ ਕਹੀ।
BSF
ਡੋਵਾਲ ਨੇ ਕਿਹਾ, “ਰਾਜਨੀਤਿਕ ਅਤੇ ਫ਼ੌਜੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਯੁੱਧ ਹੁਣ ਇੰਨੇ ਪ੍ਰਭਾਵਸ਼ਾਲੀ ਨਹੀਂ ਰਹੇ ਹਨ। ਅਸਲ ਵਿਚ ਜੰਗਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ, ਹਰ ਦੇਸ਼ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਦੇ ਨਤੀਜੇ ਬਾਰੇ ਹਮੇਸ਼ਾ ਅਨਿਸ਼ਚਿਤਤਾ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਸਮਾਜ ਵਿਚ ਵੰਡੀਆਂ ਪਾ ਕੇ ਅਤੇ ਭੰਬਲਭੂਸਾ ਫੈਲਾਉਣ ਨਾਲ ਦੇਸ਼ ਦਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ, 'ਲੋਕ ਸਭ ਤੋਂ ਮਹੱਤਵਪੂਰਨ ਹਨ। ਇਸ ਲਈ ਜੰਗ ਦੀ ਚੌਥੀ ਪੀੜ੍ਹੀ ਦੇ ਰੂਪ ਵਿਚ ਇੱਕ ਨਵਾਂ ਮੋਰਚਾ ਖੋਲ੍ਹਿਆ ਗਿਆ ਹੈ, ਜਿਸਦਾ ਨਿਸ਼ਾਨਾ ਸਮਾਜ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਚੀਨ, ਮਿਆਂਮਾਰ ਅਤੇ ਬੰਗਲਾਦੇਸ਼ ਨਾਲ ਲੱਗਦੀ ਸਾਡੀ ਸਰਹੱਦ ਦੀ ਲੰਬਾਈ 15,000 ਕਿਲੋਮੀਟਰ ਹੈ। ਇਸ ਥਾਂ ’ਤੇ ਸਰਹੱਦੀ ਪ੍ਰਬੰਧਾਂ ਵਿਚ ਪੁਲੀਸ ਦੀ ਵੱਡੀ ਭੂਮਿਕਾ ਹੋਣੀ ਚਾਹੀਦੀ ਹੈ।
Ajit Doval
ਉਨ੍ਹਾਂ ਨੇ ਆਈਪੀਐਸ ਅਧਿਕਾਰੀਆਂ ਨੂੰ ਕਿਹਾ, 'ਭਾਰਤ ਦੇ ਅੰਦਰ 32 ਲੱਖ ਵਰਗ ਕਿਲੋਮੀਟਰ ਖੇਤਰ ਵਿਚ ਕਾਨੂੰਨ ਵਿਵਸਥਾ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਫੋਰਸ ਦੀ ਹੈ, ਪਰ ਹੁਣ ਇਹ ਭੂਮਿਕਾ ਹੋਰ ਵਧੇਗੀ। ਸਾਡੀ 15,000 ਕਿਲੋਮੀਟਰ ਲੰਬੀ ਸਰਹੱਦ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਭਵਿੱਖ ਵਿਚ, ਤੁਸੀਂ ਇਸ ਦੇਸ਼ ਦੇ ਸਰਹੱਦੀ ਪ੍ਰਬੰਧਨ ਲਈ ਵੀ ਜ਼ਿੰਮੇਵਾਰ ਹੋਵੋਗੇ।
ਪੁਲਿਸ ਦਾ ਦਾਇਰਾ ਵਧਾਉਣ ਬਾਰੇ ਡੋਵਾਲ ਦੀ ਟਿੱਪਣੀ ਪੰਜਾਬ ਵਿਧਾਨ ਸਭਾ ਦੇ ਮਤੇ ਤੋਂ ਇੱਕ ਦਿਨ ਬਾਅਦ ਆਈ ਹੈ। ਪੰਜਾਬ ਵਿਧਾਨ ਸਭਾ ਨੇ ਬੀ.ਐਸ.ਐਫ ਦੀ ਕਾਰਵਾਈ ਦਾ ਅਧਿਕਾਰ ਖੇਤਰ ਵਧਾਉਣ ਦੇ ਫ਼ੈਸਲੇ ਖਿਲਾਫ ਮਤਾ ਪਾਸ ਕੀਤਾ ਹੈ।