
ਦਿੱਲੀ ਦੇ ਕਈ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਦਾ ਪੱਧਰ 300 ਦੇ ਕਰੀਬ ਪਹੁੰਚਿਆ
Crackers went off all night in Delhi: ਦੀਵਾਲੀ ਦੀ ਰਾਤ ਦਿੱਲੀ-ਐਨਸੀਆਰ ਵਿੱਚ ਰੱਜ ਕੇ ਪਟਾਕੇ ਚੱਲੇ। ਇਹ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਿਹਾ ਅਤੇ ਲੱਗਦਾ ਹੀ ਨਹੀਂ ਸੀ ਕਿ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਕਾਰਨ ਪਟਾਕਿਆਂ 'ਤੇ ਪਾਬੰਦੀ ਲਗਾਈ ਗਈ ਹੈ | ਦਿੱਲੀ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਬਾਰਿਸ਼ ਕਾਰਨ ਪ੍ਰਦੂਸ਼ਣ ਦੇ ਪੱਧਰ 'ਚ ਜੋ ਸੁਧਾਰ ਦੇਖਿਆ ਗਿਆ ਸੀ, ਉਹ ਦੀਵਾਲੀ 'ਤੇ ਪਟਾਕਿਆਂ ਕਾਰਨ ਫਿਰ ਤੋਂ ਵਿਗੜ ਗਿਆ।
ਇਹ ਵੀ ਪੜ੍ਹੋ: Khanna Suicide News: ਖੰਨਾ 'ਚ ਦੀਵਾਲੀ ਵਾਲੇ ਦਿਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਦਿੱਲੀ ਦੇ ਕਈ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਦਾ ਪੱਧਰ 300 ਦੇ ਕਰੀਬ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਸੋਮਵਾਰ ਨੂੰ ਦਿੱਲੀ 'ਚ ਹਵਾ ਦੀ ਗੁਣਵੱਤਾ 'ਮਾੜੀ' ਸ਼੍ਰੇਣੀ 'ਚ ਰਹੀ। AQI ਆਨੰਦ ਵਿਹਾਰ ਵਿੱਚ 296, ਆਰਕੇ ਪੁਰਮ ਵਿੱਚ 290, ਪੰਜਾਬੀ ਬਾਗ ਵਿੱਚ 280 ਅਤੇ ਆਈਟੀਓ ਵਿੱਚ 263 ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Rohtak Gangwar: ਰੋਹਤਕ ਵਿਚ ਦੀਵਾਲੀ ਵਾਲੇ ਦਿਨ ਹੋਈ ਗੈਂਗਵਾਰ, ਛਾਜੂ ਗੈਂਗ ਨੇ ਅਨਿਲ ਛਿੱਪੀ ਦੇ ਗੁਰਗਿਆਂ 'ਤੇ ਚਲਾਈਆਂ ਗੋਲੀਆਂ
ਸ਼ਾਮ 3:30 ਵਜੇ ਤੱਕ ਗ੍ਰੇਟਰ ਕੈਲਾਸ਼ ਅਤੇ ਚਿਤਰੰਜਨ ਪਾਰਕ ਖੇਤਰਾਂ ਵਿੱਚ ਘੱਟ ਆਤਿਸ਼ਬਾਜ਼ੀ ਚੱਲੀ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਲੱਗਦਾ ਹੈ ਕਿ ਲੋਕ ਪੂਜਾ ਤੋਂ ਬਾਅਦ ਪਟਾਕੇ ਚਲਾਉਣਗੇ। ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ 'ਚ ਸ਼ਾਮ 6 ਵਜੇ ਤੋਂ ਹੀ ਪਟਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਇਲਾਕੇ ਦੇ ਕਈ ਦੁਕਾਨਦਾਰ ਪਾਬੰਦੀ ਦੀ ਉਲੰਘਣਾ ਕਰਕੇ ਬੱਚਿਆਂ ਨੂੰ ਛੋਟੇ ਪਟਾਕੇ ਵੇਚਦੇ ਦੇਖੇ ਗਏ। ਦੱਖਣੀ ਦਿੱਲੀ ਦੇ ਪੂਰਬੀ ਕੈਲਾਸ਼ ਇਲਾਕੇ ਵਿੱਚ ਵੀ ਕੁਝ ਲੋਕਾਂ ਨੇ ਪਟਾਕੇ ਚਲਾਏ। ਸ਼ਾਮ ਸਾਢੇ 6 ਵਜੇ ਤੋਂ ਬਾਅਦ ਦੂਰ-ਦੁਰਾਡੇ ਘਰਾਂ ਤੋਂ ਪਟਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ।
ਕੁਝ ਇਲਾਕਿਆਂ 'ਚ ਪਟਾਕੇ ਘੱਟ ਤੀਬਰਤਾ ਨਾਲ ਅਤੇ ਕੁਝ ਇਲਾਕਿਆਂ 'ਚ ਜ਼ਿਆਦਾ ਤੀਬਰਤਾ ਨਾਲ ਚਲਾਏ ਗਏ। ਸੁਪਰੀਮ ਕੋਰਟ ਨੇ 7 ਨਵੰਬਰ ਨੂੰ ਕਿਹਾ ਸੀ ਕਿ ਬੇਰੀਅਮ ਵਾਲੇ ਪਟਾਕਿਆਂ 'ਤੇ ਪਾਬੰਦੀ ਲਗਾਉਣ ਦਾ ਹੁਕਮ ਹਰ ਰਾਜ 'ਤੇ ਲਾਗੂ ਹੁੰਦਾ ਹੈ ਅਤੇ ਇਹ ਸਿਰਫ਼ ਦਿੱਲੀ-ਐਨਸੀਆਰ ਤੱਕ ਸੀਮਤ ਨਹੀਂ ਹੈ, ਜੋ ਗੰਭੀਰ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਦਿੱਲੀ ਫਾਇਰ ਸਰਵਿਸ ਨੂੰ ਦੀਵਾਲੀ ਦੀ ਸ਼ਾਮ ਨੂੰ ਅੱਗ ਦੀਆਂ ਘਟਨਾਵਾਂ ਨਾਲ ਸਬੰਧਤ ਕੁੱਲ 100 ਰਿਪੋਰਟਾਂ ਮਿਲੀਆਂ ਹਨ। ਵਿਭਾਗ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਜ ਸ਼ਾਮ 6 ਵਜੇ ਤੋਂ ਰਾਤ 10.45 ਵਜੇ ਤੱਕ ਛੋਟੀ, ਦਰਮਿਆਨੀ ਅਤੇ ਗੰਭੀਰ ਅੱਗ ਲੱਗਣ ਦੀਆਂ 100 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਸਾਡੀ ਟੀਮ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ।'' ਇਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਿਸ ਚੌਕਸ ਹੈ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਕਰ ਰਹੀ ਹੈ।