Rohtak Gangwar: ਰੋਹਤਕ ਵਿਚ ਦੀਵਾਲੀ ਵਾਲੇ ਦਿਨ ਹੋਈ ਗੈਂਗਵਾਰ, ਛਾਜੂ ਗੈਂਗ ਨੇ ਅਨਿਲ ਛਿੱਪੀ ਦੇ ਗੁਰਗਿਆਂ 'ਤੇ ਚਲਾਈਆਂ ਗੋਲੀਆਂ

By : GAGANDEEP

Published : Nov 13, 2023, 8:12 am IST
Updated : Nov 13, 2023, 8:12 am IST
SHARE ARTICLE
Gang war in Rohtak on the day of Diwali
Gang war in Rohtak on the day of Diwali

Rohtak Gangwar: ਮ੍ਰਿਤਕ ਨੌਜਵਾਨ ਥੋੜ੍ਹੇ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ ਬਾਹਰ

Gang war in Rohtak on the day of Diwali: ਦੀਵਾਲੀ ਵਾਲੇ ਦਿਨ ਐਤਵਾਰ ਨੂੰ ਹਰਿਆਣਾ ਦੇ ਰੋਹਤਕ 'ਚ ਗੈਂਗ ਵਾਰ ਹੋਈ। ਅਨਿਲ ਛਿੱਪੀ ਅਤੇ ਛੱਜੂ ਗੈਂਗ ਵਿਚਾਲੇ ਹੋਈ ਇਸ ਗੈਂਗ ਵਾਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਕਰੌਰ ਪਿੰਡ 'ਚ ਛੱਜੂ ਗੈਂਗ ਦੇ ਬਦਮਾਸ਼ਾਂ ਨੇ 3 ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਬਦਮਾਸ਼ਾਂ ਨੇ ਤੀਜੇ ਨੌਜਵਾਨ ਦਾ ਪਿੱਛਾ ਕਰ ਕੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮੋਹਿਤ (27) ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਮੋਹਿਤ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਸੀ। ਮੋਹਿਤ ਦਾ ਅੱਜ ਪੋਸਟ ਮਾਰਟਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Khanna Suicide News: ਖੰਨਾ 'ਚ ਦੀਵਾਲੀ ਵਾਲੇ ਦਿਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ  

ਛੱਜੂ ਗੈਂਗ ਅਤੇ ਅਨਿਲ ਛਿੱਪੀ ਗੈਂਗ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਹੈ। ਐਤਵਾਰ ਦੀ ਘਟਨਾ ਵਿੱਚ ਮਾਰੇ ਗਏ ਮੋਹਿਤ ਅਨਿਲ ਦਾ ਸਬੰਧ ਛਿੱਪੀ ਗੈਂਗ ਨਾਲ ਸੀ। ਤਿਉਹਾਰ ਦੌਰਾਨ ਦਿਨ-ਦਿਹਾੜੇ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਰੋਹਤਕ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਕਰੌਰ ਪਿੰਡ ਪਹੁੰਚ ਗਏ। ਜਿਸ ਪਿੰਡ ਵਿੱਚ ਇਹ ਘਟਨਾ ਵਾਪਰੀ ਉਸ ਇਲਾਕੇ ਦੀਆਂ ਗਲੀਆਂ ਬਹੁਤ ਤੰਗ ਹਨ।

ਇਹ ਵੀ ਪੜ੍ਹੋ: Abohar Accident News: ਬਾਜ਼ਾਰ ਤੋਂ ਮਠਿਆਈ ਲੈ ਕੇ ਆ ਰਹੀ ਐਕਟਿਵਾ ਸਵਾਰ ਔਰਤ ਨੂੰ ਟਰੈਕਟਰ ਨੇ ਦਰੜਿਆ, ਮੌਤ

ਪੁਲਿਸ ਨੇ ਮੌਕੇ ਤੋਂ ਕਰੀਬ ਇੱਕ ਦਰਜਨ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੋਹਿਤ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਪਹਿਲਾਂ ਵੀ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਕਰੌਰ ਪਿੰਡ ਦੇ ਰਹਿਣ ਵਾਲੇ ਨੀਰਜ ਅਤੇ ਵਿਕਾਸ ਉਰਫ ਬੱਗਾ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੇ ਚਾਚੇ ਮੋਹਿਤ ਨਾਲ ਪਿੰਡ 'ਚ ਸਨ। ਉਸੇ ਸਮੇਂ ਕਰੀਬ 8 ਨੌਜਵਾਨ ਉਥੇ ਪਹੁੰਚ ਗਏ। ਇਹ ਨੌਜਵਾਨ ਹਥਿਆਰਬੰਦ ਸਨ ਅਤੇ ਜਿਵੇਂ ਹੀ ਉਹ ਮੋਹਿਤ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੋਲੀਆਂ ਚਲਦੇ ਹੀ ਉਥੇ ਮੌਜੂਦ ਦੋਵੇਂ ਵਿਅਕਤੀ ਭੱਜ ਗਏ। ਮੋਹਿਤ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਉਸ ਦਾ ਪਿੱਛਾ ਕਰਦੇ ਰਹੇ ਅਤੇ ਗੋਲੀਆਂ ਚਲਾਉਂਦੇ ਰਹੇ।

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement