
ਗੁਜਰਾਤ ਦੇ ਅਹਿਮਦਾਬਾਦ ਵਿਚ ਇਕ 100 ਸਾਲ ਦੀ ਬਜ਼ੁਰਗ ਮਹਿਲਾ ਨੂੰ ਬਿਜਲੀ ਚੋਰੀ ਦੇ ਮਾਮਲੇ ਵਿਚ ਅਦਾਲਤ 'ਚ ਪੇਸ ਨਾ ਹੋਣਾ ਬਹੁਤ ਮੰਹਿਗਾ ਪੈ ਗਿਆ...
ਅਹਿਮਦਾਬਾਦ : (ਭਾਸ਼ਾ) ਗੁਜਰਾਤ ਦੇ ਅਹਿਮਦਾਬਾਦ ਵਿਚ ਇਕ 100 ਸਾਲ ਦੀ ਬਜ਼ੁਰਗ ਮਹਿਲਾ ਨੂੰ ਬਿਜਲੀ ਚੋਰੀ ਦੇ ਮਾਮਲੇ ਵਿਚ ਅਦਾਲਤ 'ਚ ਪੇਸ ਨਾ ਹੋਣਾ ਬਹੁਤ ਮੰਹਿਗਾ ਪੈ ਗਿਆ। ਅਦਾਲਤ ਨੇ ਉਸ ਦੇ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿਤਾ ਗਿਆ। 5 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਹਾਈ ਕੋਰਟ ਤੋਂ ਉਨ੍ਹਾਂ ਨੂੰ ਮੱਨੁਖੀ ਆਧਾਰ 'ਤੇ ਸ਼ਰਤ ਸਮੇਤ ਜ਼ਮਾਨਤ ਮਿਲ ਗਈ। ਆਰੋਪੀ ਮਹਿਲਾ ਦਾ ਨਾਮ ਵਸੀਮਾਬਾਈ ਨਿਜ਼ਾਮੁੱਦੀਨ ਅੰਸਾਰੀ ਹੈ।
Arrest
ਸਾਲ 2014 ਵਿਚ ਅਹਿਮਦਾਬਾਦ ਦੇ ਇਕ ਥਾਣੇ ਵਿਚ ਵਸੀਮਾਬਾਈ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਰਜ ਕੀਤੀ ਗਈ ਸੀ। ਵਸੀਮਾ ਮਾਮਲੇ ਨਾਲ ਜੁਡ਼ੀ ਸੁਣਵਾਈ ਲਈ ਕਦੇ ਵੀ ਅਦਾਲਤ ਵਿਚ ਪੇਸ਼ ਨਹੀਂ ਹੋਈ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਾਰੰਟ ਜਾਰੀ ਕੀਤਾ ਗਿਆ ਸੀ। ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਪੰਜ ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜਿਆ ਗਿਆ। ਪੰਜ ਦਿਨਾਂ ਬਾਅਦ ਮਹਿਲਾ ਨੂੰ ਜ਼ਮਾਨਤ ਦੇ ਦਿਤੀ ਗਈ।
Power Theft
ਅਦਾਲਤ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਅਦਾਲਤੀ ਕਾਰਵਾਹੀ ਵਿਚ ਮੌਜੂਦ ਨਾ ਹੋਣ ਦੇ ਸਬੰਧ 'ਚ ਜੋ ਕਾਰਨ ਦੇ ਰਹੀ ਹੈ ਉਹ ਠੀਕ ਨਹੀਂ ਹੈ ਪਰ ਉਨ੍ਹਾਂ ਦੀ 100 ਸਾਲ ਦੀ ਉਮਰ ਅਤੇ ਸਿਹਤ ਕਾਰਨਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ। ਮਹਿਲਾ ਦੀ ਉਮਰ ਕਾਰਨ ਸਰਕਾਰੀ ਵਕੀਲ ਨੇ ਵੀ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ। ਮਹਿਲਾ ਦਾ ਕਹਿਣਾ ਸੀ ਕਿ ਉਸ ਦੀ ਉਮਰ ਜ਼ਿਆਦਾ ਹੈ ਅਤੇ ਉਹ ਬਿਸਤਰੇ ਉਤੇ ਰਹਿੰਦੀ ਹੈ ਇਸ ਲਈ ਅਦਾਲਤ ਨਹੀਂ ਆ ਸਕਦੀ।