12 ਕਰੋਡ਼ ਉਪਭੋਗਤਾਵਾਂ ਦੇ ਨਿਜੀ ਮੈਸੇਜ, ਈ-ਮੇਲ ਐਡਰੈਸ, ਫੋਨ ਨੰਬਰ ਚੋਰੀ
Published : Nov 4, 2018, 3:51 pm IST
Updated : Nov 4, 2018, 3:51 pm IST
SHARE ARTICLE
Facebook
Facebook

ਹੈਕਰਾਂ ਨੇ ਇਕ ਵਾਰ ਫਿਰ ਫੇਸਬੁਕ ਨੂੰ ਨਿਸ਼ਾਨਾ ਬਣਾਇਆ ਹੈ। ਰਿਪੋਰਟ ਦੇ ਮੁਤਾਬਕ, ਹੈਕਰਾਂ ਨੇ ਲਗਭੱਗ 12 ਕਰੋਡ਼ ਫੇਸਬੁਕ ਅਕਾਉਂਟ ਤੋਂ ਪ੍ਰਾਈਵੇਟ ਮੈਸੇ...

ਨਵੀਂ ਦਿੱਲੀ : (ਪੀਟੀਆਈ) ਹੈਕਰਾਂ ਨੇ ਇਕ ਵਾਰ ਫਿਰ ਫੇਸਬੁਕ ਨੂੰ ਨਿਸ਼ਾਨਾ ਬਣਾਇਆ ਹੈ। ਰਿਪੋਰਟ ਦੇ ਮੁਤਾਬਕ, ਹੈਕਰਾਂ ਨੇ ਲਗਭੱਗ 12 ਕਰੋਡ਼ ਫੇਸਬੁਕ ਅਕਾਉਂਟ ਤੋਂ ਪ੍ਰਾਈਵੇਟ ਮੈਸੇਜ ਚੋਰੀ ਕਰ ਲਏ ਹਨ ਅਤੇ ਜਿਨ੍ਹਾਂ ਵਿਚੋਂ 81 ਹਜ਼ਾਰ ਮੈਸੇਜ ਨੂੰ ਜਨਤਕ ਕਰ ਦਿਤਾ ਗਿਆ ਹੈ, ਤਾਂਕਿ ਉਪਭੋਗਤਾਵਾਂ ਵਲੋਂ ਪੈਸਾ ਵਸੂਲਿਆ ਜਾ ਸਕੇ। ਹੈਕਰਾਂ ਦੇ ਹੱਥਾਂ ਜੋ ਡੇਟਾ ਹੱਥ ਲੱਗੇ ਹਨ, ਉਹ ਜ਼ਿਆਦਾਤਰ ਉਪਭੋਗਤਾ ਯੂਕਰੇਨ ਅਤੇ ਰੂਸ ਤੋਂ ਹੈ ਪਰ ਬ੍ਰੀਟੇਨ, ਅਮਰੀਕਾ ਅਤੇ ਬ੍ਰਾਜ਼ੀਲ ਸਮੇਤ ਹੋਰ ਕਈ ਦੇਸ਼ਾਂ ਦੇ ਫੇਸਬੁਕ ਉਪਭੋਗਤਾ ਦੇ ਪ੍ਰਾਈਵੇਟ ਮੈਸੇਜ ਵਿਚ ਵੀ ਸੰਨ੍ਹ ਲੱਗੀ ਹੈ।

Facebook HackerFacebook Hacker

ਪਿਛਲੇ ਮਹੀਨੇ ਹੈਕਰਾਂ ਨੇ ਸ਼ੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਦੇ ਤਿੰਨ ਕਰੋਡ਼ ਉਪਭੋਗਤਾਵਾਂ ਦਾ ਨਿਜੀ ਡੇਟਾ ਚਰੀ ਕਰ ਲਿਆ ਸੀ। ਹੈਕਰਾਂ ਨੇ ਨਾ ਸਿਰਫ ਕਰੋਡ਼ਾਂ ਫੇਸਬੁਕ ਉਪਭੋਗਤਾਵਾਂ ਦੇ ਡੇਟਾ ਨੂੰ ਚੁਰਾਇਆ ਹੈ, ਸਗੋਂ ਇਸ ਨੂੰ ਸਿਰਫ 10 ਸੈਂਟ (6.50 ਰੁਪਏ) ਵਿਚ ਵੇਚਿਆ ਵੀ ਜਾ ਰਿਹਾ ਹੈ। ਰਿਪੋਰਟ ਤੋਂ ਬਾਅਦ ਸਾਈਬਰ ਸੁਰੱਖਿਆ ਕੰਪਨੀ ਨੇ ਜਾਂਚ ਕਰਦੇ ਹੋਏ ਦੱਸਿਆ ਕਿ ਡਿਜਿਟਲ ਸ਼ੈਡੋ ਹੈਕਰਾਂ ਕੋਲ 1,76,000 ਉਪਭੋਗਤਾਵਾਂ ਦੇ ਈ - ਮੇਲ ਐਡਰੈਸ ਅਤੇ ਫੋਨ ਨੰਬਰ ਦਾ ਡੇਟਾ ਵੀ ਹੈ। ਰਿਪੋਰਟ ਦੇ ਮੁਤਾਬਕ, 81,000 ਤੋਂ ਵੱਧ ਨਿਜੀ ਮੈਸੇਜ ਨੂੰ ਆਨਲਾਈਨ ਪਬਲਿਸ਼ ਕਰ ਦਿਤੇ ਗਏ ਹਨ।  

ਹੈਕਰਾਂ ਦੇ ਸ਼ਿਕਾਰ ਹੋਏ ਫੇਸਬੁਕ ਉਪਭੋਗਤਾਵਾਂ ਨੂੰ ਜਦੋਂ ਪੁੱਛਿਆ ਤਾਂ ਉਨ੍ਹਾਂ ਨੇ ਸਵੀਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਡੇਟਾ ਚੋਰੀ ਹੋਏ ਹਨ। ਹੈਕਰਾਂ ਨੇ ਕਈ ਮੈਸੇਜ ਪਬਲਿਕ ਕਰ ਦਿਤੇ ਹਨ, ਜਿਸ ਵਿਚ ਦੋ ਲੋਕਾਂ ਵਿਚ ਦੀ ਚੈਟ ਤੋਂ ਲੈ ਕੇ ਤਸਵੀਰਾਂ ਤੱਕ ਸ਼ਾਮਿਲ ਹਨ। ਫੇਸਬੁਕ ਦੀਆਂ ਮੰਨੀਏ ਤਾਂ ਇਸ ਤਰ੍ਹਾਂ ਦੇ ਐਕਸਟੈਂਸ਼ਨ ਜੋ ਗੁਪਤ ਤਰੀਕੇ ਨਾਲ ਉਪਭੋਗਤਾਵਾਂ ਦੀ ਐਕਟਿਵਿਟੀ 'ਤੇ ਪੂਰਾ ਧਿਆਨ ਲਗਾ ਰਹੇ ਸਨ ਅਤੇ ਫਿਰ ਉਨ੍ਹਾਂ ਦੀ ਨਿਜੀ ਗੱਲਬਾਤ ਨੂੰ ਹੈਕ ਕਰ ਹੈਕਰਾਂ ਤੱਕ ਪਹੁੰਚਾ ਦਿਤੀ। ਹਾਲਾਂਕਿ, ਫੇਸਬੁਕ ਨੇ ਡੇਟਾ ਹੈਕਿੰਗ ਨੂੰ ਨਕਾਰਿਆ ਹੈ। ਫੇਸਬੁਕ ਨੇ ਕਿਹਾ ਕਿ ਕਿਸੇ ਵੀ ਸੁਰੱਖਿਆ ਦੇ ਨਾਲ ਸਮਝੌਤਾ ਨਹੀਂ ਕੀਤਾ ਗਿਆ ਹੈ।

FacebookFacebook

ਫੇਸਬੁਕ ਦੇ ਮੁਤਾਬਕ, ਡੇਟਾ ਸ਼ਾਇਦ ਖ਼ਰਾਬ ਬ੍ਰਾਉਜ਼ਰ ਐਕਸਟੈਂਸ਼ਨ ਦੇ ਜ਼ਰੀਏ ਹਾਸਲ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਫੇਸਬੁਕ ਡੇਟਾ ਉਤੇ ਹੈਕਰਾਂ ਨੇ ਹੱਲਾ ਬੋਲਿਆ ਹੈ। ਇਸ ਸਾਲ ਮਈ ਵਿਚ ਫੇਸਬੁਕ 'ਤੇ ਇਲਜ਼ਾਮ ਲਗਿਆ ਸੀ ਕਿ ਕੈਂਬ੍ਰਿਜ ਐਨਾਲਿਟਿਕਾ ਕੰਪਨੀ ਨੇ ਗਲੋਬਲ ਸਾਈਂਸ ਰਿਸਰਚ ਵਲੋਂ ਡੇਟਾ ਪ੍ਰਾਪਤ ਕੀਤਾ, ਜੋ ਫੇਸਬੁਕ ਉਪਭੋਗਤਾਵਾਂ ਦੇ ਡੇਟਾ ਚੋਰੀ ਕੀਤਾ ਗਿਆ ਸੀ।

ਇਸ ਤੋਂ ਬਾਅਦ ਪਿਛਲੇ ਮਹੀਨੇ ਹੈਕਰਾਂ ਨੇ ਸ਼ੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਦੇ ਤਿੰਨ ਕਰੋਡ਼ ਉਪਭੋਗਤਾਵਾਂ ਦਾ ਨਿਜੀ ਡੇਟਾ ਚੋਰੀ ਕਰ ਲਿਆ ਸੀ। ਧਿਆਨ ਯੋਗ ਹੈ ਕਿ ਹੁਣ ਤੱਕ ਫੇਸਬੁਕ ਨੇ ਡੇਟਾ ਚੋਰੀ ਨਾਲ ਜੋਡ਼ੀ ਸਾਰੀ ਰਿਪੋਰਟ ਨੂੰ ਸਵੀਕਾਰ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement