
ਵਿਸ਼ੇਸ਼ ਅਦਾਲਤ (MP and MLA) ਨੇ ਬੁੱਧਵਾਰ ਨੂੰ ਆਗਰਾ ਦੇ ਬੀਜੇਪੀ ਸਾਂਸਦ ਰਾਮ ਸ਼ੰਕਰ ਕਠੇਰਿਆ ਵਿਰੁਧ ਅਰੈਸਟ ਵਾਰੰਟ ਜਾਰੀ ਕੀਤਾ ਹੈ। ਬੀਜੇਪੀ ਨੇਤਾ ਵਿਰੁਧ ...
ਨਵੀਂ ਦਿੱਲੀ : (ਭਾਸ਼ਾ) ਵਿਸ਼ੇਸ਼ ਅਦਾਲਤ (MP and MLA) ਨੇ ਬੁੱਧਵਾਰ ਨੂੰ ਆਗਰਾ ਦੇ ਬੀਜੇਪੀ ਸਾਂਸਦ ਰਾਮ ਸ਼ੰਕਰ ਕਠੇਰਿਆ ਵਿਰੁਧ ਅਰੈਸਟ ਵਾਰੰਟ ਜਾਰੀ ਕੀਤਾ ਹੈ। ਬੀਜੇਪੀ ਨੇਤਾ ਵਿਰੁਧ ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਉਹ ਟ੍ਰੇਨ ਵਿਚ ਬਿਨਾਂ ਟਿਕਟ ਦੇ ਯਾਤਰਾ ਕਰ ਰਹੇ ਸਨ। ਖਬਰਾਂ ਦੇ ਮੁਤਾਬਕ, ਸਪੈਸ਼ਲ ਜੱਜ ਪਵਨ ਕੁਮਾਰ ਤ੍ਰਿਪਾਠੀ ਨੇ ਤੱਦ ਆਰਡਰ ਪਾਸ ਕੀਤਾ ਜਦੋਂ ਕਠੇਰਿਆ ਅਦਾਲਤ ਦੇ ਪਹਿਲੇ ਦਿਤੇ ਗਏ ਆਰਡਰ ਤੋਂ ਬਾਅਦ ਵੀ ਪੇਸ਼ ਨਹੀਂ ਹੋਏ।
Ram Shankar Katheria
ਕਠੇਰਿਆ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰੇਲਵੇ ਅਧਿਕਾਰੀਆਂ ਨੇ 13 ਮਾਰਚ 2013 ਨੂੰ ਆਗਰਾ ਦੇ ਰਾਜਾ ਦੀ ਮੰਡੀ ਸਟੇਸ਼ਨ ਉਤੇ ਬਿਨਾਂ ਟਿਕਟ ਦੇ ਯਾਤਰਾ ਕਰਨ ਨੂੰ ਲੈ ਕੇ ਫੜਿਆ ਸੀ। ਉਸ ਸਮੇਂ ਬੀਜੇਪੀ ਸਾਂਸਦ ਕਥਿਤ ਤੌਰ 'ਤੇ ਅਪਣੇ ਰਸੂਖ ਦੇ ਜ਼ੋਰ 'ਤੇ ਖੁਦ ਨੂੰ ਅਤੇ ਅਪਣੇ ਕਰੀਬਿਆਂ ਨੂੰ ਵੀ ਛੁਡਾ ਕੇ ਲੈ ਕੇ ਗਏ ਸਨ। ਇਹਨਾਂ ਹੀ ਨਹੀਂ ਉਨ੍ਹਾਂ ਨੇ ਟ੍ਰੇਨ ਰੋਕਣ ਦਾ ਵੀ ਕੋਸ਼ਿਸ਼ ਕੀਤਾ ਸੀ।
F.I.R compliant
ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕਠੇਰਿਆ ਵਿਰੁਧ ਐਫ਼ਆਈਆਰ ਦਰਜ ਕੀਤੀ ਸੀ ਅਤੇ ਚਾਰਜਸ਼ੀਟ ਵੀ ਜਮ੍ਹਾਂ ਕਰਾ ਦਿਤੀ। ਹਾਲਾਂਕਿ ਇਸ ਸਾਲ ਸਾਂਸਦਾਂ ਅਤੇ ਵਿਧਾਇਕਾਂ ਨਾਲ ਜੁਡ਼ੇ ਮਾਮਲਿਆਂ ਦੀ ਸੁਣਵਾਈ ਨੂੰ ਲੈ ਕੇ ਬਣਾਈ ਗਈ ਵਿਸ਼ੇਸ਼ ਅਦਾਲਤ ਤੋਂ ਬਾਅਦ ਇਹ ਕੇਸ ਇਥੇ ਟ੍ਰਾਂਸਫ਼ਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸਾਂਸਦ ਹੋਣ ਤੋਂ ਇਲਾਵਾ ਕਠੇਰਿਆ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਦੇ ਚੇਅਰਮੈਨ ਵੀ ਹਨ।