
ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਿਬਰੂਗੜ੍ਹ ਜਾਣ ਵਾਲੀ ਦਿੱਲੀ ਇੰਡੀਗੋ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਗੁਵਾਹਟੀ: ਅਸਮ ਵਿਚ ਨਾਗਰਿਕਤਾ ਸੋਧ ਬਿੱਲ ਖਿਲਾਫ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਵਿਚਕਾਰ ਸ਼ੁੱਕਰਵਾਰ ਨੂੰ ਡਿਬਰੂਗੜ੍ਹ ਵਿਚ ਅੱਜ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ। ਉੱਥੇ ਹੀ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਿਬਰੂਗੜ੍ਹ ਜਾਣ ਵਾਲੀ ਦਿੱਲੀ ਇੰਡੀਗੋ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
Citizenship Amendment Bill
ਦੂਜੇ ਪਾਸੇ ਨਾਗਰਿਕਤਾ ਕਾਨੂੰਨ ‘ਤੇ ਉੱਤਰ ਪੂਰਬੀ ਸੂਬਿਆਂ ਵਿਚ ਤਣਾਅ ਦੀ ਸਥਿਤੀ ਹਾਲੇ ਵੀ ਬਣੀ ਹੋਈ ਹੈ। ਗੁਵਾਹਟੀ ਅਤੇ ਸ਼ਿਲਾਂਗ ਵਿਚ ਕਰਫਿਊ ਫਿਲਹਾਲ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਵਾਹਟੀ ਦੇ ਪੁਲਿਸ ਮੁਖੀ ਦੀਪਕ ਕੁਮਾਰ ਨੂੰ ਹਟਾ ਕੇ ਉਹਨਾਂ ਦੀ ਥਾਂ ‘ਤੇ ਮੁੰਨਾ ਪ੍ਰਸਾਦ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ। ਗੁਪਤਾ ਇਸ ਤੋਂ ਪਹਿਲਾਂ ਆਈਜੀਪੀ ਤੈਨਾਤ ਸੀ।
Indigo Flights
ਕਈ ਹੋਰ ਪੁਲਿਸ ਏਡੀਜੀਪੀ ਅਤੇ ਪੁਲਿਸ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਵਾਹਟੀ ਵਿਚ ਹਜ਼ਾਰਾਂ ਲੋਕ ਨਾਗਰਿਕਤਾ ਸੋਧ ਬਿੱਲ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਲੋਕ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਬਿੱਲ ਵਿਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਗੈਰ-ਮੁਸਲਿਮ ਰਫਿਊਜੀਆਂ ਨੂੰ ਨਾਗਰਿਕਤਾ ਦੇਣ ਦਾ ਨਿਯਮ ਹੈ।
Assam bandh over Citizenship Amendment Bill
ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਹੀ ਇਸ ਬਿੱਲ ਦਾ ਵਿਰੋਧ ਅਸਮ ਵਿਚ ਜਾਰੀ ਹੈ। ਇਸ ਤੋਂ ਪਹਿਲਾਂ ਨਾਰਥ ਈਸਟ ਸਟੂਡੇਂਟਸ ਆਰਗੇਨਾਇਜ਼ੇਸ਼ਨ ਅਤੇ ਆਲ ਅਸਮ ਸਟੂਡੇਂਟਸ ਯੂਨੀਅਨ ਨੇ ਅਸਮ ਵਿਚ ਬੰਦ ਬੁਲਾਇਆ ਸੀ। ਐਨਈਐਸਓ ਨੂੰ ਕਈ ਸੰਗਠਨਾਂ ਅਤੇ ਸਿਆਸੀ ਧਿਰਾਂ ਦਾ ਸਮਰਥਨ ਹਾਸਲ ਹੈ। ਇਸੇ ਕਾਰਨ ਗੁਵਾਹਟੀ, ਡਿਬਰੂਗੜ੍ਹ ਅਤੇ ਕਾਟਨ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।