ਭਾਰਤੀ ਪਾਸਪੋਰਟ ‘ਤੇ ਕਮਲ ਦਾ ਨਿਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤੀ ਸਫਾਈ
Published : Dec 13, 2019, 3:29 pm IST
Updated : Dec 13, 2019, 3:29 pm IST
SHARE ARTICLE
Lotus on new Indian passports
Lotus on new Indian passports

ਭਾਰਤੀ ਪਾਸਪੋਰਟ ’ਤੇ ਕਮਲ ਦੇ ਨਿਸ਼ਾਨ ਨੂੰ ਲੈ ਕੇ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ ਸੰਸਦ ਵਿਚ ਘੇਰਿਆ ਹੈ।

ਨਵੀਂ ਦਿੱਲੀ: ਭਾਰਤੀ ਪਾਸਪੋਰਟ ’ਤੇ ਕਮਲ ਦੇ ਨਿਸ਼ਾਨ ਨੂੰ ਲੈ ਕੇ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ ਸੰਸਦ ਵਿਚ ਘੇਰਿਆ ਹੈ। ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ‘ਤੇ ਜਵਾਬ ਦਿੱਤਾ ਕਿ ਅਜਿਹਾ ਸੁਰੱਖਿਆ ਨੂੰ ਮਜ਼ਬੂਤ ਕਰਨ ਲ਼ਈ ਕੀਤਾ ਗਿਆ ਹੈ ਅਤੇ ਵਾਰੀ-ਵਾਰੀ ਦੇਸ਼ ਦੇ ਹੋਰ ਪ੍ਰਤੀਕ ਚਿੰਨ੍ਹਾਂ ਦੀ ਵੀ ਵਰਤੋਂ ਕੀਤੀ ਜਾਵੇਗੀ।

Lotus on new Indian passports Lotus on new Indian passports

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਹੁਣ ਇਸ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਫ਼ਰਜ਼ੀ ਪਾਸਪੋਰਟ ਦੀ ਪਛਾਣ ਕਰਨ ਲਈ ਅਤੇ ਪਾਸਪੋਰਟ ਦੇ ਸਕਿਓਰਿਟੀ ਫ਼ੀਚਰਜ਼ ਨੂੰ ਮਜ਼ਬੂਤ ਕਰਨ ਲਈ ਕਮਲ ਦਾ ਨਿਸ਼ਾਨ ਲਾਇਆ ਗਿਆ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਕਮਲ ਸਾਡੇ ਰਾਸ਼ਟਰੀ ਫੁੱਲ ਦਾ ਪ੍ਰਤੀਕ ਹੈ।

Raveesh KumarRaveesh Kumar

ਉਨ੍ਹਾਂ ਕਿਹਾ ਕਿ – ‘ਕਮਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚਿੰਨ੍ਹ ਹਨ। ਵਾਰੀ ਸਿਰ ਰਾਸ਼ਟਰੀ ਚਿੰਨ੍ਹਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਇਨ੍ਹਾਂ ਵਿਚ ਉਨ੍ਹਾਂ ਹੀ ਚਿੰਨ੍ਹਾਂ ਦੀ ਵਰਤੋਂ ਹੋਵੇਗੀ, ਜਿਹੜੇ ਭਾਰਤ ਨਾਲ ਜੁੜੇ ਹੋਏ ਹਨ।’ ਰਵੀਸ਼ ਕੁਮਾਰ ਨੇ ਦੱਸਿਆ ਕਿ ICAO ਦੀਆਂ ਹਦਾਇਤਾਂ ਤਹਿਤ ਇਹ ਬਦਲਾਅ ਕੀਤੇ ਗਏ ਹਨ। ਉੱਧਰ ਲੋਕ ਸਭਾ ’ਚ ਵੀ ਅੱਜ ਕਾਂਗਰਸ ਦੇ ਸੰਸਦ ਮੈਂਬਰ ਨੇ ਇਹ ਮੁੱਦਾ ਚੁੱਕਿਆ ਸੀ।

Passport Passport

ਜ਼ਿਕਰਯੋਗ ਹੈ ਕਿ ਕੇਰਲ ਦੇ ਕੋਜ਼ੀਕੋਡ ’ਚ ਕਮਲ ਦੇ ਨਿਸ਼ਾਨ ਵਾਲੇ ਪਾਸਪੋਰਟ ਵੰਡੇ ਜਾਣ ਦਾ ਮੁੱਦਾ ਕਾਂਗਰਸ ਦੇ ਐਮਪੀ ਐਮਕੇ ਰਾਘਵਨ ਨੇ ਲੋਕ ਸਭਾ ’ਚ ਸਿਫ਼ਰ–ਕਾਲ ਦੌਰਾਨ ਚੁੱਕਿਆ ਸੀ। ਰਾਘਵਨ ਨੇ ਇਲਜ਼ਾਮ ਲਗਾਇਆ ਕਿ ਇਹ ਸਰਕਾਰੀ ਸੰਸਥਾਨਾਂ ਦਾ ਭਗਵਾਂਕਰਨ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਕਮਲ ਅਸਲ ਵਿਚ ਭਾਰਤੀ ਜਨਤਾ ਪਾਰਟੀ ਦਾ ਚੋਣ–ਨਿਸ਼ਾਨ ਹੈ।

BJPBJP

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement