
15 ਤੋਂ 50 ਸਾਲ ਦੀ ਉਮਰ ਵਿਚ 4000 ਗ੍ਰਾਹਕਾਂ 'ਤੇ ਕੀਤਾ ਗਿਆ ਸਰਵੇਖਣ
ਚੰਡੀਗੜ੍ਹ : ਭਾਰਤੀਆਂ ਦੇ ਖਾਣ-ਪਾਣ ਦੀ ਆਦਤ ਵਿਚ ਇਕ ਵੱਡਾ ਬਦਲਾਅ ਆਇਆ ਹੈ। ਪਹਿਲਾਂ ਜਿੱਥੇ ਬਾਹਰ ਦਾ ਖਾਣਾ ਠੀਕ ਨਹੀਂ ਸਮਝਿਆਂ ਜਾਂਦਾ ਸੀ ਹੁਣ ਖਾਣ ਦੇ ਮਾਮਲੇ ਵਿਚ, ਬਾਹਰੋਂ ਭੋਜਨ ਮਗਵਾਉਣਾ ਭਾਰਤੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ।
file photo
ਔਨਲਾਈਨ ਫੂਡ ਡਿਲੀਵਰੀ ਐਪ ਓਬਰ ਈਟਜ਼ ਦੇ ਤਾਜੇ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਦੇਸ਼ ਦੇ 13 ਸ਼ਹਿਰਾਂ ਵਿਚ ਹੋਏ ਸਰੇਵਖਣ ਮੁਤਾਬਕ 48 ਫ਼ੀਸਦੀ ਭਾਰਤੀ ਬਾਹਰ ਤੋਂ ਖਾਣਾ ਮਗਵਾਉਣਾ ਪਸੰਦ ਕਰਦੇ ਹਨ ਜਦਕਿ 34 ਫ਼ੀਸਦੀ ਬਾਹਰ ਜਾ ਕੇ ਖਾਣਾ ਖਾਂਦੇ ਹਨ। ਔਨਲਾਈਨ ਸਰਵੇਖਣ ਅਤੇ ਇੰਟਰਵੀਊ ਦੇ ਅਧਾਰ ਉੱਤੇ ਜਾਰੀ ਹੋਏ ਅੰਕੜਿਆਂ ਅਨੁਸਾਰ 18 ਫ਼ੀਸਦੀ ਲੋਕ ਖਾਣਾ ਬਾਹਰ ਤੋਂ ਪੈਕ ਕਰਵਾ ਕੇ ਘਰ ਲਿਆਉਂਦੇ ਹਨ।
file photo
ਸਰਵੇਖਣ 15 ਤੋਂ 50 ਸਾਲ ਦੀ ਉਮਰ ਵਿਚ 4000 ਗ੍ਰਾਹਕਾਂ 'ਤੇ ਕੀਤਾ ਗਿਆ ਹੈ। ਸਰਵੇਖਣ ਵਿਚ ਸ਼ਾਮਲ ਲੋਕਾਂ ਨੇ ਮੰਨਿਆ ਹੈ ਕਿ ਉਹ ਮਹੀਨੇਂ ਵਿਚ ਘੱਟ ਤੋਂ ਘੱਟ ਇਕ ਵਾਰ ਬਾਹਰ ਦਾ ਖਾਣਾ ਖਾਂਦੇ ਹਨ। 34 ਫ਼ੀਸਦੀ ਭਾਰਤੀ ਬਾਹਰ ਜਾ ਕੇ ਖਾਣਾ ਖਾਂਦੇ ਹਨ ਜਦਕਿ 13 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਖਾਣਾ ਕੰਮ ਵਾਲੀ ਥਾਂ ਜਾਂ ਕਾਲਜ ਵਿਚ ਪਹੁੰਚ ਜਾਵੇ। 5 ਫ਼ੀਸਦੀ ਲੋਕ ਦੋਸਤ ਦੇ ਘਰ 'ਤੇ ਖਾਣੇ ਦਾ ਆਰਡਰ ਮਗਵਾਉਂਦੇ ਹਨ।
file photo
ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਦੇ ਅਨੁਸਾਰ ਇਡਲੀ ਦੀ ਕਿਸਮ ਵੀ ਬਦਲ ਜਾਂਦੀ ਹੈ। ਜਿਵੇਂ ਬੈਗਲੁਰੂ ਵਿਚ ਥਾਟੇ ਇਡਲੀ ਅਤੇ ਚੇਨੰਈ ਵਿਚ ਰਾਇਸ ਇਡਲੀ ਦੀ ਮੰਗ ਜਿਆਦਾ ਹੈ। ਦਿੱਲੀ ਅਤੇ ਚੰਡੀਗੜ੍ਹ ਵਿਚ ਲੋਕ ਵੈੱਜ ਇਡਲੀ ਖਾਣਾ ਜਿਆਦਾ ਪਸੰਦ ਕਰਦੇ ਹਨ।
file photo
ਓਬਰ ਈਟਜ਼ ਦੇ ਅਨੁਸਾਰ ਇਡਲੀ ਨੂੰ ਪਸੰਦ ਕਰਨ ਵਾਲੇ ਸਿਰਫ਼ ਭਾਰਤ ਤੱਕ ਨਹੀਂ ਸੀਮਤ ਹਨ ਵਿਦੇਸ਼ਾਂ ਵਿਚ ਵੀ ਇਸ ਦੀ ਡਿਮਾਂਡ ਹੈ। ਸੈਨ ਫ੍ਰਾਂਸਿਸਕੋ,ਲੰਡਨ ਅਤੇ ਨਿਊਜਰਸੀ ਇਡਲੀ ਨੂੰ ਆਰਡਰ ਕਰਨ ਦੇ ਮਾਮਲੇ ਵਿਚ ਨੰਬਰ 1 ਉੱਤੇ ਹੈ।