ਹਰਿਆਣਾ ਬਾਰਡਰ 'ਤੇ ਰਾਜਸਥਾਨ ਦੇ ਕਿਸਾਨਾਂ ਦਾ ਆਇਆ ਹੜ੍ਹ
Published : Dec 13, 2020, 9:51 pm IST
Updated : Dec 13, 2020, 9:52 pm IST
SHARE ARTICLE
joginder yadav
joginder yadav

ਕਿਸਾਨਾਂ ਕਿਹਾ ਕਿ ਅਸੀਂ ਉਨ੍ਹਾਂ ਸਮਾਂ ਇੱਥੇ ਡਟੇ ਰਹਾਂਗੇ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ।

ਹਰਿਆਣਾ ਬਾਰਡਰ : ਹਰਿਆਣਾ ਬਾਰਡਰ ਤੇ ਰਾਜਸਥਾਨ ਦੀ ਇਕ ਕਿਸਾਨਾਂ ਦਾ ਆਇਆ ਹੜ੍ਹ ਕਿਹਾ ਕਿ ਇੱਥੇ ਬੈਠ ਕੇ ਹੀ ਲਾਵਾਂਗੇ ਪੱਕਾ ਮੋਰਚਾ। ਇਸ ਮੌਕੇ ਜੋਗਿੰਦਰ ਯਾਦਵ ਨੇ ਕਿਹਾ ਕਿ ਦਿੱਲੀ ਵਿੱਚ ਪਹਿਲਾਂ ਹੀ ਤਿੰਨ ਥਾਂਵਾਂ ‘ਤੇ ਮੋਰਚੇ ਲੱਗੇ ਹੋਏ ਹਨ  ਉੱਤਰ ਵਿੱਚ ਸਿੰਘੂ ਬਾਰਡਰ , ਪੱਛਮ ਵਿੱਚ ਟਿਕਰੀ ਬਾਰਡਰ  ਅਤੇ ਪੂਰਬ ਵਿਚ ਗਾਜੀਪੁਰ ਬਾਰਡਰ ‘ਤੇ ਪੱਕਾ ਮੋਰਚੇ ਲੱਗੇ ਹੋਏ ਹਨ । ਦੱਖਣ ਵਾਲਾ ਇਲਾਕਾ ਖਾਲੀ ਸੀ ਅੱਜ ਤੋਂ ਹਰਿਆਣਾ ਰਾਜਸਥਾਨ ਬਾਰਡਰ ‘ਤੇ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ।

  photophotoਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਕਿ ਹਰਿਆਣਾ ਸਰਕਾਰ ਨੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਸੀ ਫਿਰ ਵੀ ਕਿਸਾਨ ਸਾਰੇ ਨਾਕਾਬੰਦੀਆਂ ਲੰਘਦੇ ਹੋਏ ਮੋਰਚੇ ਵਿੱਚ ਪਹੁੰਚੇ ਹਨ।   ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਨੂੰ ਇੱਥੇ ਹੀ ਰੋਕ ਦਿੱਤਾ ਹੈ ਅਸੀਂ ਇਸ ਬਾਰਡਰ ‘ਤੇ ਮੋਰਚਾ ਲਾ ਕੇ ਹੀ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਹਜ਼ਾਰਾਂ ਕਿਸਾਨ ਹੋਰ ਇਸ ਮੋਰਚੇ ਵਿੱਚ ਪਹੁੰਚ ਰਹੇ ਹਨ। 

 photophotoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਖਿਲਾਫ ਦੇਸ਼ ਦੇ ਕਿਸਾਨਾਂ ਦਾ ਏਕਾ  ਮਜ਼ਬੂਤ ਹੋ ਚੁੱਕਾ ਹੈ, ਸਰਕਾਰ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਹੋਣ ਦਾ ਦਾਅਵਾ ਕਰ ਰਹੀ ਹੈ ਜਦਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ, ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾ ਵਿੱਚ ਨਹੀਂ ਆਉਣਗੇ।   ਕਿਸਾਨਾਂ ਕਿਹਾ ਕਿ ਅਸੀਂ ਉਨ੍ਹਾਂ ਸਮਾਂ ਇੱਥੇ ਡਟੇ ਰਹਾਂਗੇ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement