
ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਏਕਤਾ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ
ਨਵੀਂ ਦਿੱਲੀ : ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਏਕਤਾ ਅਤੇ ਅਨੁਸ਼ਾਸਨ ਦੀ ਤਾਰੀਫ਼ ਕਰਦਿਆਂ ਡਾ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਮੋਦੀ ਦੇ ਅਡਿੱਗ ਹੋਣ ਦਾ ਪੁਤਲਾ ਹੁਣ ਢਹਿੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਵੱਲੋਂ ਲੜਿਆ ਜਾ ਰਿਹਾ ਸੰਘਰਸ਼ ਬੇਮਿਸਾਲ ਹੈ, ਖੇਤੀਬਾੜੀ ਬਿੱਲਾਂ ਦੇ ਖਿਲਾਫ ਦੇਸ਼ ਦੀ ਕਿਸਾਨ ਹੁਣ ਲਾਮਬੰਦ ਹੋ ਚੁੱਕੇ ਹਨ, ਕੇਂਦਰ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਰੱਦ ਕਰ ਕਰਨਾ ਹੀ ਪਵੇਗਾ।
photoਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ, ਇਸ ਸੰਘਰਸ਼ ਨੂੰ ਪ੍ਰੇਰਨਾ ਸਾਡੇ ਸਿੱਖ ਇਤਿਹਾਸ ਤੋਂ ਮਿਲ ਰਹੀ ਹੈ, ਸਰਕਾਰ ਸੰਘਰਸ਼ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ , ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਚਾਲਾ ਦਾ ਮੂੰਹ ਤੋੜਵਾਂ ਜਵਾਬ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਪਰੋਂ ਚਾਹੇ ਕੇਂਦਰ ਸਰਕਾਰ ਕਿਸਾਨਾਂ ਨੂੰ ਅੜੀਅਲ ਰੁਖ਼ ਦਿਖਾ ਰਹੀ ਹੈ ਪਰ ਅੰਦਰੋਂ ਸਰਕਾਰ ਕਿਸਾਨਾਂ ਦੀ ਏਕਤਾ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।
photoਉਨ੍ਹਾਂ ਕਿਹਾ ਕਿ ਅਸੀਂ ਹੁਣ ਸਰਕਾਰ ਦੀ ਈਨ ਨਹੀਂ ਮੰਨਣੀ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਹੀ ਇੱਥੋਂ ਉੱਠਾਂਗੇ ਉਨ੍ਹਾਂ ਕਿਹਾ ਕਿ ਬਸ਼ਰਤੇ ਕਿ ਸਾਡੀ ਇਹ ਜੰਗ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਰਹੇ , ਸਰਕਾਰ ਵੱਲੋਂ ਪਾਸ ਕੀਤੇ ਬਿੱਲ ਕਿਸਾਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਮਜ਼ਦੂਰ ਬਣਨ ਵਾਲੇ ਪਾਸੇ ਲੈ ਕੇ ਜਾਣ ਵਾਲੇ ਹਨ