ਮੈਨੂੰ ਵੀ ਤਾਂ ਪੁੱਛ ਲਵੋ ਕਿ ਲੋਕਸਭਾ ਚੋਣ 'ਚ ਟਿਕਟ ਲਵਾਂਗਾ ਜਾਂ ਨਹੀਂ : ਸ਼ਤਰੂਘਨ ਸਿਨਹਾ
Published : Jan 14, 2019, 3:22 pm IST
Updated : Jan 14, 2019, 3:23 pm IST
SHARE ARTICLE
Shatrughan Sinha on lok sabha Election
Shatrughan Sinha on lok sabha Election

ਪਟਨਾ ਸਾਹਿਬ ਲੋਕਸਭਾ ਖੇਤਰ ਦੇ ਸਾਂਸਦ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਕੋਈ ਮੈਂਨੂੰ ਵੀ ਤਾਂ ਪੁੱਛੇ ਕਿ ਮੈਂ ਪਾਰਟੀ ਤੋਂ ਟਿਕਟ ਲਵਾਂਗਾ ਜਾਂ ਨਹੀਂ। ਮੇਰੀ ਦਿਲ ਦੀ ...

ਪਟਨਾ : ਪਟਨਾ ਸਾਹਿਬ ਲੋਕਸਭਾ ਖੇਤਰ ਦੇ ਸਾਂਸਦ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਕੋਈ ਮੈਂਨੂੰ ਵੀ ਤਾਂ ਪੁੱਛੇ ਕਿ ਮੈਂ ਪਾਰਟੀ ਤੋਂ ਟਿਕਟ ਲਵਾਂਗਾ ਜਾਂ ਨਹੀਂ। ਮੇਰੀ ਦਿਲ ਦੀ ਗੱਲ ਤਾਂ ਕੋਈ ਜਾਣੇ। ਭਾਜਪਾ ਇਸ ਵਾਰ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਨੂੰ ਟਿਕਟ ਦੇਵੇਗੀ ਜਾਂ ਨਹੀਂ ਇਸ ਉਤੇ ਜੋ ਚਰਚਾਵਾਂ ਹੋ ਰਹੀਆਂ ਹਨ ਉਸੀ ਨੂੰ ਲੈ ਕੇ ਸੰਸਦ ਨੇ ਅਪਣੀ ਦਿਲ ਦੀ ਗੱਲ ਕਹੀ।

shatrughan sinha on lok sabha ElectionShatrughan Sinha on lok sabha Election

ਦਰਅਸਲ, ਸਾਂਸਦ ਸ਼ਤਰੂਘਨ ਸਿਨਹਾ ਐਤਵਾਰ ਨੂੰ ਸੇਂਟ ਮਾਇਕਲ ਸਕੂਲ ਦੇ ਨੇੜੇ ਕਮਿਊਨਿਟੀ ਬਿਲਡਿੰਗ' ਵਿਚ 'ਰੇਤ' ਵਿਸ਼ੇ 'ਤੇ ਆਯੋਜਿਤ ਰਾਸ਼ਟਰ ਦੇ ਭਖਦੇ ਮੁੱਦਿਆਂ 'ਤੇ ਸੰਵਾਦ ਦੇ ਪ੍ਰੋਗਰਾਮ ਵਿਚ ਅਪਣੀ ਗੱਲ ਕਹਿ ਰਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਤੋਂ ਵਧ ਕੇ ਜਨਤਾ ਹੈ। ਜਨਤਾ ਦੇ ਦੁੱਖ - ਦਰਦ ਨੂੰ ਜ਼ਾਹਿਰ ਕਰਨ ਦਾ ਇਕ ਜ਼ਰੀਆ ਹੈ। ਕੋਈ ਵੀ ਗੱਲ ਪਾਰਟੀ ਖਿਲਾਫ ਨਹੀਂ ਬੋਲਿਆ। ਨੋਟਬੰਦੀ ਨਾਲ ਮੱਧ ਸ਼੍ਰੇਣੀ ਅਤੇ ਘੱਟ ਮੱਧ ਸ਼੍ਰੇਣੀ ਦੇ ਲੋਕਾਂ ਲਈ ਰੁਜ਼ਗਾਰ ਠੱਪ ਹੋ ਗਿਆ ਹੈ, ਜਿਨ੍ਹਾਂ ਔਰਤਾਂ ਨੇ ਪੈਸੇ ਲੁਕਾ ਕੇ ਰੱਖੇ ਸਨ ਉਹ ਸੱਭ ਨੋਟਬੰਦੀ ਨੇ ਡੂਬੋ ਦਿਤੇ।

shatrughan sinha on lok sabha ElectionShatrughan Sinha on lok sabha Election Ticket

ਉਥੇ ਹੀ, ਕਿਸਾਨਾਂ ਨੂੰ ਹੁਣ ਵੀ ਫ਼ਸਲ ਦਾ ਸਮਰੱਥ ਮੁੱਲ ਨਹੀਂ ਮਿਲ ਰਿਹਾ ਹੈ। ਸਰਕਾਰ ਨੇ ਜੋ ਹੇਠਲਾ ਸਮਰਥਨ ਮੁੱਲ ਤੈਅ ਕੀਤਾ ਹੈ ਉਹ ਕਾਫੀ ਨਹੀਂ ਹੈ। ਉਸ ਨਾਲ ਕਿਸਾਨਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਜਨਤਾ ਦੀ ਅਵਾਜ਼ ਬਣ ਕੇ ਹਮੇਸ਼ਾ ਉਨ੍ਹਾਂ ਦੀ ਸਮੱਸਿਆਵਾਂ ਨੂੰ ਚੁੱਕਦਾ ਰਹਾਂਗਾ। ਪ੍ਰੋਗਰਾਮ ਦੇ ਅੰਤ ਵਿਚ ਗਰੀਬਾਂ 'ਚ ਕੰਬਲ ਵੀ ਵੰਡੇ ਗਏ। ਮੌਕੇ 'ਤੇ ਸਾਬਕਾ ਵਿਧਾਇਕ ਓਮਪ੍ਰਕਾਸ਼, ਗੋਵਿੰਦ ਬੰਸਲ ਆਦਿ ਮੌਜੂਦ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement