
ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਡਾਲੀਗੰਜ ਸਥਿਤ ਇਕ ਸ਼ਖਸ ਦੇ ਘਰ ਵਿਚ ਟਾਇਲੇਟ ਨਾ ਹੋਣ ਉਤੇ ਉਸਨੂੰ ਵਿਆਹ ਤੋਂ ਵੀ ਹੱਥ ਧੋਣਾ ਪਿਆ। ਠਾਕੁਰਗੰਜ ਦੇ ਮੋਆਜ਼ੀਅਮ...
ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਡਾਲੀਗੰਜ ਸਥਿਤ ਇਕ ਸ਼ਖਸ ਦੇ ਘਰ ਵਿਚ ਟਾਇਲੇਟ ਨਾ ਹੋਣ ਉਤੇ ਉਸਨੂੰ ਵਿਆਹ ਤੋਂ ਵੀ ਹੱਥ ਧੋਣਾ ਪਿਆ। ਠਾਕੁਰਗੰਜ ਦੇ ਮੋਆਜ਼ੀਅਮ ਨਗਰ ਦੀ ਰਹਿਣ ਵਾਲੀ ਮਹਿਲਾਾ ਨੂੰ ਜਿਵੇਂ ਹੀ ਪਤਾ ਲਗਾ ਕਿ ਉਸਦੇ ਹੋਣ ਵਾਲੇ ਸਹੁਰੇ -ਘਰ ਵਿਚ ਟਾਇਲਟ ਨਹੀਂ ਹੈ ਤਾਂ ਉਸਨੇ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ। ਵਿਆਹ ਇਸ ਅਗਲੇ ਮਹੀਨੇ ਨੌਂ ਫਰਵਰੀ ਨੂੰ ਹੋਣਾ ਸੀ।
ਇਸ ਹਾਲਾਤ ਤੋਂ ਗੁਜਰਨ ਵਾਲੇ ਜਰਦੋਜ਼ੀ ਕਾਰੀਗਰ ਨੂਰ ਅਲੀ ਨੇ ਦੱਸਿਆ, "ਅਸੀ ਚਾਰ ਭਰਾ ਅਤੇ ਤਿੰਨ ਭੈਣਾਂ ਹਾਂ। ਮੇਰੀ ਮਾਂ ਉਦੋਂ ਟ੍ਰੇਨ ਦੀ ਚਪੇਟ ਵਿਚ ਆ ਗਈ ਸੀ। ਜਦੋਂ ਉਹ ਬਾਹਰ ਪਖ਼ਾਨੇ ਲਈ ਗਈ ਸੀ। ਉਸ ਤੋਂ ਬਾਅਦ ਮੈਂ ਅਪਣੇ ਘਰ ਵਿਚ ਇਕ ਪਖ਼ਾਨੇ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਡਾਲੀਗੰਜ ਕਬਰਸਤਾਨ ਦੇ ਇਨਚਾਰਜ ਨੇ ਇਹ ਦਾਅਵਾ ਕਰਦੇ ਹੋਏ ਇਤਰਾਜ਼ ਜਤਾਇਆ ਕਿ ਜ਼ਮੀਨ ਕਬਰਸਤਾਨ ਦੀ ਹੈ। ਹਾਲਾਂਕਿ ਕੁੱਝ ਹੋਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਖ਼ਾਨੇ ਬਣਾਉਣ ਦੀ ਆਗਿਆ ਦੇ ਦਿਤੀ ਗਈ ਸੀ।"
Toilet
ਕਾਰੀਗਰ ਨੇ ਅੱਗੇ ਕਿਹਾ, "ਡਾਲੀਗੰਜ ਕਬਰਸਤਾਨ ਦੇ ਆਲੇ-ਦੁਆਲੇ 22 ਘਰ ਹਨ ਅਤੇ ਜ਼ਿਆਦਾਤਰ ਟਾਇਲਟ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਬਣਾਉਣ ਦੀ ਆਗਿਆ ਨਹੀਂ ਦਿਤੀ ਗਈ। ਸਾਰੇ ਘਰ ਘੱਟ ਆਮਦਨੀ ਵਾਲੇ ਲੋਕਾਂ ਦੇ ਹਨ, ਜ਼ਿਆਦਾਤਰ ਮੁਸਲਮਾਨ ਜਰਦੋਜ਼ੀ ਕਾਰੀਗਰਾਂ ਦੇ ਘਰ ਹਨ । ਹੁਣ ਮੈਂ ਇੱਥੋਂ ਜਾਣ ਦੀ ਸੋਚ ਰਿਹਾ ਹਾਂ।" ਉਸਨੇ ਕਿਹਾ, "ਮੈਂ ਦੁਲਹਾਂ ਪੱਖ ਨੂੰ ਬੇਨਤੀ ਕੀਤੀ ਸੀ ਕਿ ਵਿਆਹ ਲਈ ਮਨਾ ਨਾ ਕਰੀਏ ਕਿਉਂਕਿ ਸਾਰੀਆਂ ਤਿਆਰੀਆਂ ਹੋ ਗਈਆਂ ਸਨ - ਬੈਂਡ ਬੁੱਕ ਹੋ ਗਿਆ ਸੀ ਅਤੇ ਵਿਆਹ ਦੀ ਜਗ੍ਹਾ ਵੀ ਤੈਅ ਹੋ ਗਈ ਸੀ।"
Girl Refuse Marriage
ਅਲੀ ਨੇ ਇਹ ਵੀ ਕਿਹਾ ਕਿ ਕਲੋਨੀ ਦੇ ਮੈਬਰਾਂ ਨੇ ਲਖਨਊ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੀਵਰ ਲਾਈਨਾਂ ਅਤੇ ਪਖ਼ਾਨੇ ਦੀ ਉਸਾਰੀ ਲਈ ਸੰਪਰਕ ਕੀਤਾ ਸੀ, ਪਰ ਕੁੱਝ ਵੀ ਨਹੀਂ ਹੋਇਆ। ਹਾਲਾਂਕਿ ਨਗਰਪਾਲਿਕਾ ਆਯੁਕਤ ਅਮਿਤ ਕੁਮਾਰ ਨੇ ਕਿਹਾ ਕਿ ਲਖਨਊ ਖੁੱਲੇ ਵਿਚ ਪਖ਼ਾਨੇ ਤੋਂ ਅਜ਼ਾਦ ਹੈ। ਉਨ੍ਹਾਂ ਨੇ ਕਿਹਾ, "ਮੈਂ ਉਸ ਜਗ੍ਹਾ ਜਾਵਾਂਗਾ ਅਤੇ ਦੇਖਾਂਗਾ ਕਿ ਕੀ ਸਮੱਸਿਆ ਸੀ। ਜਿਸਦਾ ਸਾਹਮਣਾ ਉਹ ਪਰਵਾਰ ਕਰ ਰਿਹਾ ਹੈ ਪਰ ਲਖਨਊ ਖੁੱਲੇ ਵਿਚ ਪਖ਼ਾਨੇ ਤੋਂ ਅਜ਼ਾਦ ਹੈ ਕਿਉਂਕਿ ਸਾਡੇ ਕੋਲ 360 ਤੋਂ ਜ਼ਿਆਦਾ ਸਮੁਦਾਇਕ ਪਖ਼ਾਨੇ ਹਨ। ਜਿਨ੍ਹਾਂ ਵਿਚ 350 ਸਕੇਅਰ ਕਿਲੋਮੀਟਰ ਇਲਾਕੇ ਵਿਚ ਸਾਢੇ ਹਜ਼ਾਰ ਸੀਟਾਂ ਲੱਗੀਆਂ ਹਨ।
ਇਸਦਾ ਮਤਲੱਬ ਹੈ ਕਿ ਪ੍ਰਤੀ ਸਕੇਅਰ ਕਿਲੋਮੀਟਰ ਵਿਚ ਇਕ ਟਾਇਲਟ ਹੈ।" ਅਧਿਕਾਰੀ ਨੇ ਅੱਗੇ ਕਿਹਾ ਕਿ ਲਖਨਊ ਨਗਰ ਨਿਗਮ ਘਰਾਂ ਦੇ ਅੰਦਰ ਵੀ 15 ਹਜ਼ਾਰ ਟਾਇਲਟ ਬਣਾ ਚੁੱਕਿਆ ਹੈ। ਅਣਗਿਣਤ ਜਾਗਰੁਕਤਾ ਅਭਿਆਨ ਚਲਾਏ ਗਏ ਹਨ। ਟਾਇਲਟ ਨਾ ਹੋਣ ਦੇ ਕਾਰਨ ਨੂਰ ਅਲੀ ਦੇ ਵਿਆਹ ਟੁੱਟਣ ਉਤੇ ਅਧਿਕਾਰੀ ਨੇ ਦੁੱਖ ਜਤਾਇਆ ਪਰ ਖੁਸ਼ੀ ਵੀ ਜਤਾਈ ਕਿ ਲੋਕ ਖਾਸ ਕਰਕੇ ਲੜਕੀਆਂ ਅਤੇ ਔਰਤਾਂ ਇਸਨੂੰ ਲੈ ਕੇ ਜਾਗਰੂਕ ਹੋ ਰਹੀਆਂ ਹਨ।