Bharat Jodo Nyay Yatra News: ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਨਿਆਂ ਯਾਤਰਾ’ ਦੀ ਸ਼ੁਰੂਆਤ ਕੀਤੀ
Published : Jan 14, 2024, 7:29 pm IST
Updated : Jan 14, 2024, 7:55 pm IST
SHARE ARTICLE
Bharat Jodo Nyay Yatra
Bharat Jodo Nyay Yatra

Bharat Jodo Nyay Yatra News: ਦੇਸ਼ ’ਚ ਬਹੁਤ ਬੇਇਨਸਾਫੀ ਹੋ ਰਹੀ ਹੈ, ਕਾਂਗਰਸ ਦਾ ਉਦੇਸ਼ ਭਵਿੱਖ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ : ਰਾਹੁਲ ਗਾਂਧੀ

Rahul Gandhi-Bharat Jodo Nyay Yatra begins News in punjabi : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਮਨੀਪੁਰ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕੀਤੀ ਜਿਸ ਜ਼ਰੀਏ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਲੋਕ ਸਭਾ ਚੋਣਾਂ ’ਚ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਕੇਂਦਰ ’ਚ ਲਿਆਂਦਾ ਜਾਵੇ। 

ਇੰਫਾਲ ਦੇ ਬੋਥਲ ਤੋਂ ਬੱਸ ਰਾਹੀਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ‘ਭਾਰਤ ਜੋੜੋ ਨਿਆਏ ਯਾਤਰਾ’ ਇਸ ਲਈ ਕੱਢੀ ਜਾ ਰਹੀ ਹੈ ਕਿਉਂਕਿ ਦੇਸ਼ ਵਾਸੀਆਂ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਉਦੇਸ਼ ਭਵਿੱਖ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ ਹੈ ਜੋ ਸਦਭਾਵਨਾ, ਬਰਾਬਰ ਹਿੱਸੇਦਾਰੀ ਅਤੇ ਭਾਈਚਾਰੇ ਨਾਲ ਭਰਪੂਰ ਹੋਵੇ।  ਸਾਬਕਾ ਕਾਂਗਰਸ ਪ੍ਰਧਾਨ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਖੋਂਗਜੋਮ ਜੰਗ ਸਮਾਰਕ ’ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਗਾਂਧੀ ਨੇ ਕਿਹਾ, ‘‘ਮੈਂ 2004 ਤੋਂ ਸਿਆਸਤ ’ਚ ਹਾਂ। ਪਹਿਲੀ ਵਾਰ, ਮੈਂ ਭਾਰਤ ਦੇ ਕਿਸੇ ਅਜਿਹੇ ਸੂਬੇ ’ਚ ਗਿਆ ਹਾਂ ਜਿੱਥੇ ਪੂਰੀ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਜਿਸ ਨੂੰ ਤੁਸੀਂ ਮਨੀਪੁਰ ਕਹਿੰਦੇ ਸੀ, ਉਹ ਹੁਣ ਰਿਹਾ ਹੀ ਨਹੀਂ।’’

 ਇਹ ਵੀ ਪੜ੍ਹੋ: World News: ਦੁਨੀਆਂ ’ਚ ਕਿੰਨਾ ਪੈਸਾ ਹੈ? ਜੇਕਰ ਤੁਹਾਡੇ ਵੀ ਇਹ ਸਵਾਲ ਪੁੱਛਦੇ ਨੇ ਤਾਂ ਜਾਣ ਲਉ ਜਵਾਬ 

ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਤਕ ਲੋਕਾਂ ਦੇ ਹੰਝੂ ਪੂੰਝਣ ਅਤੇ ਹੱਥ ਫੜਨ ਲਈ ਇੱਥੇ ਨਹੀਂ ਆਏ ਹਨ। ਸ਼ਾਇਦ ਮਨੀਪੁਰ ਭਾਜਪਾ-ਆਰ.ਐਸ.ਐਸ. ਲਈ ਦੇਸ਼ ਦਾ ਹਿੱਸਾ ਨਹੀਂ ਹੈ।  ਕਾਂਗਰਸ ਦੀ ਯਾਤਰਾ ਸ਼ੁਰੂ ਕਰਨ ਲਈ ਸੂਬੇ ਦੀ ਚੋਣ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਸਵਾਲ ਉਠਾਇਆ ਗਿਆ ਸੀ ਕਿ ਯਾਤਰਾ ਕਿੱਥੋਂ ਸ਼ੁਰੂ ਹੋਣੀ ਚਾਹੀਦੀ ਹੈ, ਮੈਂ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਯਾਤਰਾ ਮਨੀਪੁਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਮਨੀਪੁਰ ’ਚ ਜੋ ਹੋਇਆ ਉਹ ਭਾਜਪਾ-ਆਰ.ਐਸ.ਐਸ. ਦੀ ਨਫ਼ਰਤ ਦੀ ਸਿਆਸਤ ਦਾ ਪ੍ਰਤੀਕ ਹੈ।  ਕਾਂਗਰਸ ਨੇ ਇਸ ਯਾਤਰਾ ਲਈ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਅਪਣੀਆਂ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਸੱਦਾ ਦਿਤਾ ਹੈ ਅਤੇ ਉਮੀਦ ਹੈ ਕਿ ਵੱਖ-ਵੱਖ ਸੂਬਿਆਂ ’ਚ ਇਸ ਗੱਠਜੋੜ ਨਾਲ ਜੁੜੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾ ਇਸ ਯਾਤਰਾ ਦਾ ਹਿੱਸਾ ਹੋਣਗੇ। 
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਾਂਗਰਸ ਨੇ ਕਿਹਾ ਕਿ ਇਹ ਯਾਤਰਾ 67 ਦਿਨਾਂ ’ਚ 15 ਸੂਬਿਆਂ ਅਤੇ 110 ਜ਼ਿਲ੍ਹਿਆਂ ਨੂੰ ਕਵਰ ਕਰੇਗੀ। ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਲਗਭਗ 6,700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ।  ਯਾਤਰਾ ਜ਼ਿਆਦਾਤਰ ਬੱਸ ਰਾਹੀਂ ਹੋਵੇਗੀ ਪਰ ਕੁੱਝ ਥਾਵਾਂ ’ਤੇ ਪੈਦਲ ਯਾਤਰਾ ਵੀ ਹੋਵੇਗੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 7 ਸਤੰਬਰ, 2022 ਤੋਂ 30 ਜਨਵਰੀ, 2023 ਤਕ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ‘ਭਾਰਤ ਜੋੜੋ ਯਾਤਰਾ’ ਕੱਢੀ ਸੀ। ਉਨ੍ਹਾਂ ਦੀ 136 ਦਿਨਾਂ ਦੀ ਪਦਯਾਤਰਾ ਨੇ 4,081 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ 12 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਜ਼ਿਲ੍ਹਿਆਂ ਅਤੇ 76 ਲੋਕ ਸਭਾ ਹਲਕਿਆਂ ਤੋਂ ਲੰਘੀ ਸੀ। (ਪੀਟੀਆਈ)

(For more Punjabi news apart from  Bharat Jodo Nyay Yatra News , stay tuned to Rozana Spokesman) 

Tags: rahul gandhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM

Fortis ਦੇ Doctor ਤੋਂ ਸੁਣੋ COVID Vaccines ਲਵਾਉਣ ਵਾਲਿਆਂ ਦੀ ਜਾਨ ਨੂੰ ਕਿਵੇਂ ਖਤਰਾ ?" ਹਾਰਟ ਅਟੈਕ ਕਿਉਂ ਆਉਣ...

01 May 2024 10:55 AM
Advertisement