
16ਵੀਂ ਲੋਕ ਸਭਾ 'ਚ ਵੱਖੋ-ਵੱਖ ਪਾਰਟੀਆਂ ਦੇ ਆਗੂਆਂ ਦੀ ਸਰਗਰਮੀ ਅਤੇ ਸਦਨ 'ਚ ਚੁੱਕੇ ਮੁਦਿਆਂ 'ਤੇ ਅਧਾਰਤ ਹੇਠਲੇ ਸਦਨ ਦੇ ਰੀਪੋਰਟ ਕਾਰਡ 'ਚ ਕਈ...
ਨਵੀਂ ਦਿੱਲੀ : 16ਵੀਂ ਲੋਕ ਸਭਾ 'ਚ ਵੱਖੋ-ਵੱਖ ਪਾਰਟੀਆਂ ਦੇ ਆਗੂਆਂ ਦੀ ਸਰਗਰਮੀ ਅਤੇ ਸਦਨ 'ਚ ਚੁੱਕੇ ਮੁਦਿਆਂ 'ਤੇ ਅਧਾਰਤ ਹੇਠਲੇ ਸਦਨ ਦੇ ਰੀਪੋਰਟ ਕਾਰਡ 'ਚ ਕਈ ਰੋਚਕ ਤੱਥ ਸਾਹਮਣੇ ਆਏ ਹਨ। ਸੰਸਦੀ ਕੰਮਕਾਜ ਦੇ ਵਿਸ਼ਲੇਸ਼ਣ ਨਾਲ ਸਬੰਧਤ ਵੈੱਬ ਪੋਰਟਲ 'ਪਾਰਲੀਮੈਂਟਰੀ ਬਿਜਨਸ਼ ਡਾਟ ਕਾਮ' ਵਲੋਂ 16ਵੀਂ ਲੋਕ ਸਭਾ ਦੇ ਕੰਮਕਾਜ ਬਾਰੇ ਜਾਰੀ ਰੀਪੋਰਟ ਕਾਰਡ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਅਤੇ ਸਮਾਜਵਾਦੀ ਪਾਰਟੀ ਆਗੂ
Mulayam Singh Yadav
ਮੁਲਾਇਮ ਸਿੰਘ ਯਾਦਵ ਨੇ ਪਿਛਲੇ ਪੰਜ ਸਾਲਾਂ 'ਚ ਇਕ ਵੀ ਸਵਾਲ ਨਹੀਂ ਪੁਛਿਆ। ਰੀਪੋਰਟ ਅਨੁਸਾਰ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਮੈਂਬਰ 'ਸੰਸਦ ਮੈਂਬਰ ਵਿਕਾਸ ਫ਼ੰਡ' ਖ਼ਰਚ ਕਰਨ 'ਚ ਪਿੱਛੇ ਰਹੇ। ਰਾਹੁਲ ਸਿਰਫ਼ 60 ਫ਼ੀ ਸਦੀ ਰਕਮ ਖ਼ਰਚ ਕਰ ਸਕੇ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 62 ਫ਼ੀ ਸਦੀ ਰਕਮ ਖ਼ਰਚ ਕਰ ਸਕੇ। ਜਦਕਿ ਰੀਪੋਰਟ ਅਨੁਸਾਰ ਲੋਕ ਸਭਾ ਦੇ 80 ਫ਼ੀ ਸਦੀ ਮੈਂਬਰਾਂ ਨੇ ਹਾਜ਼ਰੀ ਦਰਜ ਕਰਵਾਈ। (ਪੀ.ਟੀ.ਆਈ)