
ਡੀਐਮ ਨੇ ਬੈਰਾਜ ਵਾਲੀ ਸਾਈਡ ਦਾ ਕੀਤਾ ਨਿਰੀਖਣ
ਉਤਰਾਖੰਡ: ਉਤਰਾਖੰਡ ਦੇ ਚਮੋਲੀ ਵਿਚ ਆਈ ਤਬਾਹੀ ਤੋਂ ਬਾਅਦ 164 ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਰੈਨੀ ਅਤੇ ਤਪੋਵਾਨ ਖੇਤਰਾਂ ਤੋਂ 38 ਅਤੇ ਸੁਰੰਗ ਵਿਚੋਂ ਤਿੰਨ ਲਾਸ਼ਾਂ ਮਿਲੀਆਂ ਹਨ।
glacier
ਤਬਾਹੀ ਤੋਂ ਬਾਅਦ ਕੁੱਲ 41 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੁਰੰਗ ਵਿੱਚ ਫਸੇ 32 ਲੋਕਾਂ ਨੂੰ ਬਾਹਰ ਕੱਢਣ ਲਈ ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨਿਰੰਤਰ ਮਲਬੇ ਨੂੰ ਸਾਫ ਕਰਨ ਲਈ ਕੰਮ ਕਰ ਰਹੀਆਂ ਹਨ।
glacier break
ਡੀਐਮ ਨੇ ਬੈਰਾਜ ਵਾਲੀ ਸਾਈਡ ਦਾ ਕੀਤਾ ਨਿਰੀਖਣ
ਤਪੋਵਨ ਵਿਖੇ ਦੋ ਲਾਸ਼ਾਂ ਮਿਲਣ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਭਦੋਰੀਆ ਅਤੇ ਪੁਲਿਸ ਸੁਪਰਡੈਂਟ ਯਸ਼ਵੰਤ ਸਿੰਘ ਚੌਹਾਨ ਨੇ ਬੈਰਾਜ ਵਾਲੇ ਪਾਸੇ ਦਾ ਮੁਆਇਨਾ ਕੀਤਾ। ਉਹਨਾਂ ਨਾਲ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਜੂਦ ਸਨ।
PHOTO
ਡੀਐਮ ਦਾ ਕਹਿਣਾ ਹੈ ਕਿ ਸਰਚ ਆਪ੍ਰੇਸ਼ਨ ਤੇਜ਼ੀ ਨਾਲ ਚੱਲ ਰਿਹਾ ਹੈ। ਸੱਤ ਐਂਬੂਲੈਂਸਾਂ, ਪੋਸਟ ਮਾਰਟਮ ਟੀਮਾਂ ਅਤੇ ਇੱਕ ਹੈਲੀਕਾਪਟਰ ਵੀ ਰੱਖਿਆ ਗਿਆ ਹੈ। ਜੇ ਕੋਈ ਵਿਅਕਤੀ ਜ਼ਿੰਦਾ ਬਰਾਮਦ ਕੀਤਾ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।
Uttarakhand: One more body recovered from Tapovan tunnel today; a total of 41 bodies recovered so far, says State Disaster Response Force pic.twitter.com/TdSXFu7g45
— ANI (@ANI) February 14, 2021