
ਇਸ ਤੋਂ ਪਹਿਲਾ ਕਈ ਵਾਰ ਵਧਾਈ ਜਾ ਚੁੱਕੀ ਹੈ ਤਰੀਕ
ਚੰਡੀਗੜ੍ਹ : ਫਾਸਟੈਗ ਨੂੰ ਲੈ ਕੇ ਵੱਡਾ ਬਦਲਾਅ ਲਾਗੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਨਾ ਹੋਣ 'ਤੇ ਤੁਹਾਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਦੇਸ਼ ਅੰਦਰ ਰਾਤ 12 ਵਜੇ ਤੋਂ ਫਾਸਟ ਟੈਗ ਜ਼ਰੂਰੀ ਹੋਣ ਜਾ ਰਿਹਾ ਹੈ। ਜੇਕਰ ਕਿਸੇ ਕੋਲ ਫਾਸਟੈਗ ਨਹੀਂ ਹੋਵੇਗਾ ਤਾਂ ਉਸ ਲਈ ਟੋਲ ਨੂੰ ਪਾਰ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਕਈ ਵਾਰ ਫਾਸਟੈਗ ਦੀ ਤਰੀਕ ਵਧਾਈ ਹੈ ਪਰ ਹੁਣ NHAI ਇਸ ਵਿਚ ਹੋਰ ਢਿੱਲ ਦੇਣ ਦੇ ਮੁੜ ਵਿਚ ਨਹੀਂ ਹੈ।
Fastag
ਪਿਛਲੇ ਦਿਨਾਂ ਦੌਰਾਨ ਇਨ੍ਹਾਂ ਨਿਯਮਾਂ ਵਿਚ ਬਦਲਾਅ ਵੀ ਕੀਤੇ ਗਏ ਹਨ। ਕੌਮੀ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ Fast Tag ਖਾਤੇ ਵਿੱਚ ਘੱਟੋ ਘੱਟ ਰੁਪਏ ਰੱਖਣ ਦਾ ਨਿਯਮ ਬਦਲ ਦਿੱਤਾ ਹੈ। NHAI ਮੁਤਾਬਕ ਇਸ ਦਾ ਮਕਸਦ ਫਾਸਟੈਗ ਦੀ ਪਹੁੰਚ ਨੂੰ ਵਧਾਉਣਾ ਹੈ ਅਤੇ ਟੋਲ ਪਲਾਜ਼ਾ 'ਤੇ ਹੋਣ ਵਾਲੀ ਦੇਰੀ ਨੂੰ ਘੱਟ ਕਰਨਾ ਹੈ।
Fastag
ਇਸ ਤੋਂ ਪਹਿਲਾਂ ਫਾਸਟੈਗ ਯੂਜ਼ਰ ਨੂੰ ਐਕਾਉਂਟ ਵਿਚ ਬੈਲੰਸ ਹੋਣ ਦੇ ਬਾਵਜੂਦ ਟੋਲ ਪਾਰ ਕਰਨ ਵਿਚ ਪਰੇਸ਼ਾਨੀ ਆਉਂਦੀ ਸੀ। ਅਕਾਊਂਟ ਵਿਚ ਸੀਮਤ ਹੱਦ ਤਕ ਬਕਾਇਆ ਰੱਖਣਾ ਜ਼ਰੂਰੀ ਹੁੰਦਾ ਸੀ। ਇਸ ਕਾਰਨ ਖਾਤੇ ਵਿਚ ਟੋਲ ਜੋਗੇ ਪੈਸੇ ਹੋਣ ਦਾ ਬਾਵਜੂਦ ਘੱਟੋ ਘੱਟ ਬਕਾਏ ਨੂੰ ਲੈ ਕੇ ਗ੍ਰਾਹਕ ਨੂੰ ਪ੍ਰੇਸ਼ਾਨੀ ਝੱਲਣੀ ਪੈਦੀ ਸੀ।
Fastag
ਇਸ ਨੂੰ ਲੈ ਕੇ ਕਈਵਾਰ ਟੋਲ ਮੁਲਾਜ਼ਮਾਂ ਅਤੇ ਗ੍ਰਾਹਕਾ ਵਿਚਾਲੇ ਬਹਿਸ਼ਬਾਜ਼ੀ ਵੀ ਜਾਂਦੀ ਸੀ, ਜਿਸ ਕਾਰਨ ਗ੍ਰਾਹਕ ਸਮੇਤ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਦੀ ਸੀ ਅਤੇ ਆਵਾਜਾਈ ਵਿਚ ਵੀ ਵਿੱਘਣ ਪੈਦਾ ਸੀ। ਇਸ ਨੂੰ ਵੇਖਦਿਆਂ NHAI ਨੇ ਨਿਯਮਾਂ ਵਿਚ ਤਬਦੀਲੀ ਕਰ ਦਿਤੀ ਹੈ, ਜਿਸ ਤੋਂ ਬਾਅਦ ਹੁਣ Fast Tag ਐਕਾਉਂਟ ਵਿਚ ਮਿਨਿਮਮ ਬੈਲੰਸ ਜ਼ਰੂਰੀ ਨਹੀਂ ਹੋਵੇਗਾ।