
ਐਨਐਚਏਆਈ ਮੁਤਾਬਕ ਫਾਸਟੈਗ ਨੂੰ ਕਿਸੇ ਵੀ ਬੈਂਕ ਵਿਚੋਂ 200 ਰੁਪਏ ਵਿਚ ਖਰੀਦ ਸਕਦੇ ਹੋ
ਨਵੀਂ ਦਿੱਲੀ: ਟੋਲ ਦੇਣ ਲਈ ਹੁਣ ਲੋਕਾਂ ਨੂੰ ਨੈਸ਼ਨਲ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ 'ਚ ਨਹੀਂ ਖੜੇ ਹੋਣਾ ਪਵੇਗਾ। ਭਾਰਤ ਸਰਕਾਰ ਨੇ ਵਾਹਨਾਂ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਹੈ। ਹੁਣ 1 ਜਨਵਰੀ ਤੋਂ ਫਾਸਟੈਗ ਨੂੰ ਸਾਰੇ ਵਾਹਨਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਜਿਸ ਤਹਿਤ ਸਰਕਾਰ ਇਕ ਅਜਿਹੀ ਪ੍ਰਣਾਲੀ ਵੱਲੋਂ ਵਧਣ ਲਈ ਉਤਸੁਕ ਹੈ, ਜਿਥੇ ਟੋਲ ਕਿਰਾਇਆ 100 ਫੀਸਦ ਫੈਸਟੈਗ ਜ਼ਰੀਏ ਹੀ ਵਸੂਲਿਆਂ ਜਾਵੇਗਾ। ਭਾਵ ਟੋਲ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੈਸ਼ ਹੈਂਡਲਿੰਗ ਨਹੀਂ ਹੋਵੇਗੀ।
ਕੀ ਹੈ ਫਾਸਟੈਗ ਦਾ ਮਤਲਬ
-ਫਾਸਟੈਗ ਇਕ ਸਟਿੱਕਰ ਜਾਂ ਇਕ ਟੈਗ ਹੈ ਜਿਸ ਨੂੰ ਆਮਤੌਰ ’ਤੇ ਵਾਹਨ ਦੀ ਵਿੰਡਸਕਰੀਨ ’ਤੇ ਚਿਪਕਾਇਆ ਜਾਂਦਾ ਹੈ।
-ਜਦੋਂ ਤੁਸੀਂ ਨੈਸ਼ਨਲ ਹਾਈਵੇਅ ਤੋਂ ਲੰਘਦੇ ਹੋ ਤਾਂ ਟੋਲ ਪਲਾਜ਼ਾ ’ਤੇ ਸਥਿਤ ਸਕੈਨਰ ਵਾਹਨ ’ਤੇ ਲੱਗੇ ਸਟਿੱਕਰ ਜਾਂ ਡਿਵਾਇਸ ਨੂੰ ਰੇਡਿਓ ਫ੍ਰਿਕਵੈਂਸੀ ਆਈਡੈਂਟੀਫਿਕੇਸ਼ਨ ਤਕਨੀਕ ਦੀ ਵਰਤੋਂ ਕਰਦਾ ਹੈ ਅਤੇ ਥਾਂ ਦੇ ਹਿਸਾਬ ਨਾਲ ਰਕਮ ਤੁਹਾਡੇ ਬੈਂਕ ਖਾਤੇ ਵਿਚੋਂ ਕੱਟ ਲਈ ਜਾਂਦੀ ਹੈ।
-ਇਸ ਜ਼ਰੀਏ ਵਾਹਨਾਂ ਨੂੰ ਬਿਨਾ ਰੋਕ ਟੋਕ ਦੇ ਪਲਾਜ਼ਾ ਵਿਚੋਂ ਲੰਘਾਇਆ ਜਾ ਸਕਦਾ ਹੈ। ਭਾਵ ਤੁਹਾਡਾ ਟੈਗ ਕਿਸੇ ਪ੍ਰੀਪੇਡ ਖਾਤੇ ਵਰਗੇ ਵਾਲੇਟ ਜਾਂ ਡੇਬਿਟ/ਕੈ੍ਰਡਿਟ ਕਾਰਡ ਨਾਲ ਜੁੜਿਆ ਹੋਇਆ ਹੈ ਤਾਂ ਮਾਲਕਾਂ ਨੂੰ ਟੈਗ ਨੂੰ ਰਿਚਾਰਜ ਜਾਂ ਟਾਪਅਪ ਕਰਨਾ ਹੋਵੇਗਾ।
ਕਿਥੋਂ ਮਿਲਦਾ ਹੈ ਫਾਸਟੈਗ
ਇਸ ਸਟਿੱਕਰ ਨੂੰ ਤੁਸੀਂ ਪ੍ਰਮੁੱਖ ਖੁਦਰਾ ਪਲੇਟਫਾਰਮਾਂ ਵਰਗੇ ਐਮਾਜ਼ੋਨ, ਪੇਟੀਐਮ, ਸਨੈਪਡੀਲ ਆਦਿ ’ਤੇ ਆਨਲਾਈਨ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਦੇਸ਼ ਦੇ 23 ਬੈਂਕਾਂ ਵੱਲੋਂ ਇਸ ਨੂੰ ਉਪਲਬਧ ਕਰਾਇਆ ਜਾ ਰਿਹਾ ਹੈ।
ਫਾਸਟੈਗ ਦੀ ਕੀਮਤ
ਐਨਐਚਏਆਈ ਮੁਤਾਬਕ ਫਾਸਟੈਗ ਨੂੰ ਕਿਸੇ ਵੀ ਬੈਂਕ ਵਿਚੋਂ 200 ਰੁਪਏ ਵਿਚ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਘੱਟੋ ਤੋਂ ਘੱਟ 100 ਰੁਪਏ ਨਾਲ ਰਿਚਾਰਜ ਕਰਵਾ ਸਕਦੇ ਹੋ।