ਸਾਨੂੰ ਨਹੀਂ ਹੋ ਸਕਦਾ ਕੋਰੋਨਾ, ਸਾਡੇ ਕੋਲ 33 ਕਰੋੜ ਦੇਵੀ-ਦੇਵਤੇ : ਭਾਜਪਾ ਨੇਤਾ
Published : Mar 14, 2020, 12:51 pm IST
Updated : Mar 14, 2020, 12:51 pm IST
SHARE ARTICLE
Coronavirus will not impcat india says bjp leader kailash vijayvargiya
Coronavirus will not impcat india says bjp leader kailash vijayvargiya

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਕਸਰ ਅਪਣੇ...

ਨਵੀਂ ਦਿੱਲੀ: ਦੁਨੀਆ ‘ਚ ਜੰਗਲ ਦੀ ਅੱਗ ਵਾਂਗੂੰ ਫੈਲੇ ਕੋਰੋਨਾ ਵਾਇਰਸ ਨੇ ਜਿਥੇ ਦੁਨੀਆ ਭਰ ਵਿਚ ਆਪਣੇ ਪੈਰ ਪਸਾਰੇ ਹੋਏ ਨੇ ਉਥੇ ਹੀ ਇਸ ਵਾਇਰਸ ਦੇ ਇਲਾਜ ਨੂੰ ਲੈ ਕੇ ਆਏ ਦਿਨ ਨਵੀਂ-ਨਵੀਂ ਅਫ਼ਵਾਹਾਂ ਸਾਹਮਣੇ ਆ ਰਹੀਆਂ ਹੈ। ਜਿਸ ‘ਤੇ ਹੁਣ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜਤਾਉਂਦੇ ਹੋਏ ਇਨ੍ਹਾਂ ਅਫ਼ਵਾਹਾ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਵਿਸ਼ਵ ਦੇ ਵਿਚ ਇਸ ਵਾਇਰਸ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

Corona Virus China India Corona Virus 

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਕਸਰ ਅਪਣੇ ਅਜੀਬੋ-ਗਰੀਬ ਬਿਆਨਾਂ ਕਰ ਕੇ ਚਰਚਾ ਵਿਚ ਰਹਿੰਦੇ ਹਨ। ਕੈਲਾਸ਼ ਵਿਜੈਵਰਗੀਯ ਨੇ ਹੁਣ ਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਬਾਰੇ ਇਕ ਨਵਾਂ ਹੀ  ਬਿਆਨ ਦਿੱਤਾ ਹੈ। ਉਹਨਾਂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਉਹਨਾਂ ਨੂੰ ਕੋਰੋਨਾ  ਵਾਇਰਸ ਦੀ ਕੋਈ ਪਰਵਾਹ ਨਹੀਂ ਹੈ। 33 ਕਰੋੜ ਦੇਵੀ-ਦੇਵਤੇ ਵਾਲੇ ਦੇਸ਼ ਵਿਚ ਇਸ ਵਾਇਰਸ ਦਾ ਕੋਈ ਅਸਰ ਨਹੀਂ ਹੋਵੇਗਾ।

VijayvargiaBJP Leader Kailash Vijayvargiya ਕੋਰੋਨਾ ਵਾਇਰਸ ਉਹਨਾਂ ਦਾ ਕੁੱਝ ਨਹੀਂ ਕਰ ਸਕਦਾ ਕਿਉਂ ਕਿ ਉਹਨਾਂ ਕੋਲ ਜਿਹੜੇ ਹਨੂੰਮਾਨ ਹਨ ਉਹਨਾਂ ਨੇ ਉਹਨਾਂ ਦਾ ਨਾਂ ਕੋਰੋਨਾ ਪਛਾੜ ਹਨੂੰਮਾਨ ਰੱਖ ਦਿੱਤਾ ਹੈ। ਇਸ ਦੇ ਮੱਦੇਨਜ਼ਰ ਇੰਦੌਰ ਸ਼ਹਿਰ ਅਤੇ ਜ਼ਿਲ੍ਹੇ ਵਿਚ ਰੰਗ ਪੰਚਮੀ ਮੌਕੇ ਕੱਢੀ ਜਾਣ ਵਾਲੀ ਝਾਂਕੀ ਇਸ ਸਾਲ ਆਯੋਜਿਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਜਰਬੱਟੂ ਸੰਮੇਲਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

Corona VirusCorona Virus

ਇਸ ਦੌਰਾਨ ਬਜਰਬੱਟੂ ਸੰਮੇਲਨ ਲਈ ਹਨੂੰਮਾਨ ਦੇ ਪਹਿਰਾਵੇ ਵਿਚ ਪਹੁੰਚੇ ਸਾਬਕਾ ਵਿਧਾਇਕ ਜੀਤੂ ਜੀਰਾਤੀ ਬਾਰੇ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਜੀਤੂ ਨੂੰ ਕੋਰੋਨਾ ਪਛਾੜ ਹਨੂੰਮਾਨ ਦਾ ਨਾਂ ਦਿੱਤਾ ਹੈ ਜਿਹਨਾਂ ਦੇ ਆਸ਼ੀਰਵਾਦ ਨਾਲ ਕਿਸੇ ਨੂੰ ਇਹ ਵਾਇਰਸ ਨਹੀਂ ਹੋਵੇਗਾ। ਦਸ ਦਈਏ ਕਿ ਇਸ ਵਾਇਰਸ ਨੂੰ ਲੈ ਕੇ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਆਦਾ ਠੰਡ ਵਿਚ ਇਹ ਵਾਇਰਸ ਹੋਰ ਵੱਧ ਜਾਵੇਗਾ ਜਾਂ ਗਰਮੀ ਪੈਣ ਨਾਲ ਇਹ ਵਾਇਰਸ ਖ਼ਤਮ ਹੋ ਜਾਵੇਗਾ।

Coronavirus outbreak india cases near 50 manipur and mizoram seal indo myanmar border Coronavirus 

ਇਸ ਨੂੰ ਲੋਕ ਸੰਸੋਪੰਜ਼ ਵਿਚ ਪਏ ਹੋਏ ਨੇ। ਅਜਿਹੀਆਂ ਧਾਰਨਾਵਾਂ ਨੂੰ ਲੈ ਕੇ ਹੁਣ ਵਿਸ਼ਵ ਸਿਹਤ ਸੰਸਥਾ (W.H.O) ਨੇ ਨਿਰਦੇਸ਼ ਜਾਰੀ ਕੀਤਾ ਹੈ। ਕਿ COVID-19 ਵਾਇਰਸ ਹਰ ਤਰ੍ਹਾਂ ਦੇ ਮੌਸਮ ਵਿਚ ਫੈਲਦਾ ਹੈ। W.H.O ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਆਪਣੀ ਸੁਰੱਖਿਆ ਖੁਦ ਕਰੋ।

Corona VirusCorona Virus

ਇਸ ਦੇ ਨਾਲ ਹੀ W.H.O ਨੇ COVID-19 ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਹੈ ਕਿ ਆਪਣੀ ਵੱਧ ਤੋਂ ਵੱਧ ਸਫ਼ਾਈ ਰੱਖੋ। ਇਸ ਲਈ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਹੱਥਾਂ ਤੇ ਲੱਗਣ ਵਾਲੇ ਬੈਕਟੀਰੀਆ ਨੂੰ ਸਾਫ਼ ਕਰ ਸਕੋਂਗੇ । ਜਿਸ ਨਾਲ ਇਸ ਤੋਂ ਬਚਾ ਹੋ ਸਕਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement