ਦਿੱਲੀ ਕਮੇਟੀ ਦੇ ਸਕੂਲ ਅਧਿਆਪਕਾਂ ਨੇ ਘੇਰਿਆ ਕਮੇਟੀ ਦਫਤਰ, ਸਿਰਸਾ ਨਾਲ ਹੋਈ ਫ਼ੋਨ 'ਤੇ ਗਰਮਾ-ਗਰਮੀ
Published : Mar 14, 2021, 9:01 pm IST
Updated : Mar 14, 2021, 9:11 pm IST
SHARE ARTICLE
School Teachers
School Teachers

ਕਿਹਾ, ਵਾਰ-ਵਾਰ ਮੁੱਦਾ ਉਠਾਉਣ ਤੋਂ ਬਾਅਦ ਵੀ ਨਹੀਂ ਹੋਈ ਮੰਗ ਪੂਰੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਸਿੱਖਿਆ ਅਦਾਰਿਆਂ ਵਿਚ ਪੜ੍ਹਾਉਣ ਵਾਲੇ ਅਧਿਆਪਕਾ ਨੇ ਪੂਰੀਆਂ ਤਨਖਾਹਾਂ ਅਤੇ ਬਕਾਏ ਨੂੰ ਲੈ ਕੇ ਡੀ.ਐਸ.ਜੀ. ਪੀ.ਸੀ. ਦੇ ਦਫਤਰ ਦਾ ਘਿਰਾਉ ਕੀਤਾ। ਕਮੇਟੀ ਵੱਲੋਂ ਅਧਿਆਪਕਾ ਨੂੰ ਪੂਰੀਆਂ ਤਨਖਾਹਾਂ ਦੇਣ ਦੇ ਕੀਤੇ ਜਾ ਰਹੇ ਪ੍ਰਚਾਰ ਤੋਂ ਦੁਖੀ ਹੋਏ ਅਧਿਆਪਕਾ ਮੁਤਾਬਕ ਕਮੇਟੀ ਵੱਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਆਪਣੀਆਂ ਮੰਗਾਂ ਕਮੇਟੀ ਕੋਲ ਉਠਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾ ਕੁੱਝ ਹਾਸਲ ਨਹੀਂ ਹੋਇਆ, ਜਿਸ ਤੋਂ ਬਾਅਦ ਅੱਜ ਇਕੱਠੇ ਹੋ ਕੇ ਉਹ ਕਮੇਟੀ ਦਫਤਰ ਪਹੁੰਚੇ ਹਨ।

School TeachersSchool Teachers

ਅਧਿਆਪਕਾ ਮੁਤਾਬਕ ਪਹਿਲਾ ਅਸੀਂ ਇਕ ਤੋਂ ਡੇਢ ਦੋ ਵਜੇ ਤਕ ਵਿਹਲੇ ਹੋ ਜਾਂਦੇ ਸਾਂ ਪਰ ਹੁਣ ਕੋਰੋਨਾ ਕਾਲ ਦੌਰਾਨ ਸਾਨੂੰ ਰਾਤ ਨੂੰ 12-12 ਵਜੇ ਤਕ ਮਗਜ਼ ਖਪਾਈ ਕਰਨੀ ਪੈਂਦੀ ਹੈ। ਮੋਬਾਈਲ ਅਤੇ ਇੰਟਰਨੈੱਟ 'ਤੇ ਕੰਮ ਕਰਦੇ ਕਰਦੇ ਸਾਡੀਆਂ ਅੱਖਾਂ ਰਹਿ ਗਈਆਂ ਹਨ। ਅਸੀਂ ਤਾਂ ਬੱਚਿਆਂ ਦੀ ਪੜ੍ਹਾਈ ਕਰਵਾ ਕੇ ਅਪਣਾ ਕੰਮ ਪੂਰਾ ਕਰ ਰਹੇ ਹਾਂ, ਪਰ ਸਰ ਆਪਣਾ ਕੰਮ ਪੂਰਾ ਕਿਉਂ ਨਹੀਂ ਕਰ ਰਹੇ। ਕਮੇਟੀ ਵੱਲੋਂ ਅਧਿਆਪਕਾਂ ਦੀ 60 ਫੀਸਦੀ ਸੈਲਰੀ ਦੇਣ ਦੇ ਦਾਅਵੇ ਨੂੰ ਝੁਠਲਾਉਂਦਿਆਂ ਅਧਿਆਪਕਾ ਨੇ ਕਿਹਾ ਕਿ ਸਾਨੂੰ ਸਿਰਫ਼ 49 ਫੀਸਦੀ ਤਨਖਾਹ ਮਿਲ ਰਹੀ ਹੈ। 

School TeachersSchool Teachers

ਅਧਿਆਪਕਾਂ ਮੁਤਾਬਕ ਉਨ੍ਹਾਂ ਦੀ ਸੈਲਰੀ ਪਹਿਲਾ 15-18 ਤਰੀਕ ਨੂੰ ਆਉਂਦੀ ਪਰ ਹੁਣ ਪਿਛਲੇ ਕੁੱਝ ਮਹੀਨਿਆਂ ਤੋਂ 6-7 ਤਰੀਕ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਡੀ.ਏ., ਟੀ.ਏ. ਤਾਂ ਕੀ ਦੇਣਾ ਸੀ, ਸਾਨੂੰ ਤਾਂ ਤਨਖਾਹਾਂ ਵੀ ਪੂਰੀਆਂ ਨਹੀਂ ਮਿਲ ਰਹੀਆਂ, ਜਿਸ ਕਾਰਨ ਸਾਡਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ। ਅਧਿਆਪਕਾ ਨੇ ਪੂਰੀਆਂ ਤਨਖਾਹਾਂ ਤੋਂ ਇਲਾਵਾ ਇਕਰੀਮੈਂਟ ਸਮੇਤ ਟੀ.ਏ.ਡੀ.ਏ, ਬਾਕੀ ਸਾਰੇ ਸਕੂਲਾਂ ਵਾਂਗ ਦੇਣ ਦੀ ਮੰਗ ਕੀਤੀ ਹੈ। ਅਧਿਆਪਕਾ ਨੇ ਸਵਾਲ ਉਠਾਇਆ ਕਿ ਬਾਹਰਲੇ ਬੱਚਿਆਂ ਨੂੰ ਖਾਣਾ ਵੰਡਿਆ ਜਾ ਰਿਹਾ ਹੈ ਜਦਕਿ ਅਸੀਂ ਘਰ ਦੇ ਬੱਚੇ ਫਾਕੇ ਕੱਟਣ ਲਈ ਮਜ਼ਬੂਰ ਹਾਂ ਜੋ ਸਹੀ ਨਹੀਂ ਹੈ।

School TeachersSchool Teachers

ਅਧਿਆਪਕਾ ਮੁਤਾਬਕ ਉਹ ਪੀ.ਐਫ. ਕਢਵਾ ਕੇ ਗੁਜ਼ਾਰਾ ਕਰ ਰਹੇ ਹਨ ਜਦਕਿ 6-7 ਮਹੀਨਿਆਂ ਤੋਂ ਸਾਡਾ ਪੀਐਫ ਵੀ ਜਮ੍ਹਾ ਨਹੀਂ ਹੋ ਰਿਹਾ। ਅਧਿਆਪਕਾ ਨੇ ਦੋਸ਼ ਲਾਇਆ ਕਿ ਕੋਰੋਨਾ ਕਾਲ ਦੌਰਾਨ ਜਿਹੜੇ ਅਧਿਆਪਕਾ ਨੇ ਲਾਈਵ ਹੋ ਕੇ ਸੈਲਰੀ ਦੀ ਮੰਗ ਕੀਤੀ, ਉਨ੍ਹਾਂ ਦੀਆਂ 20-20 ਕਿਲੋਮੀਟਰ ਦੂਰ ਤਕ ਬਦਲੀਆਂ ਕਰ ਦਿੱਤੀਆਂ ਗਈਆਂ ਹਨ।

School TeachersSchool Teachers

ਅਧਿਆਪਕਾ ਮੁਤਾਬਕ ਉਹ ਅੱਜ ਆਪਣੀ ਆਵਾਜ਼ ਬੁਲੰਦ ਕਰਨ ਦਫਤਰ ਆਏ ਸਨ ਪਰ ਦਫਤਰ ਦੇ ਗੇਟ ਨੂੰ ਅੰਦਰੋਂ ਬੰਦ ਕਰ ਲਿਆ ਗਿਆ ਹੈ। ਅਧਿਆਪਕਾ ਨੇ ਦੋਸ਼ ਲਾਇਆ ਕਿ ਸਾਨੂੰ 6ਵੇਂ ਪੇ-ਕਮਿਸ਼ਨ ਮੁਤਾਬਕ ਸੈਲਰੀ ਦਿੱਤੀ ਜਾ ਰਹੀ ਹੈ ਜਦਕਿ ਮਿਲਣੀ 7ਵੇਂ ਪੇ-ਕਮਿਸ਼ਨ ਮੁਤਾਬਕ ਚਾਹੀਦੀ ਸੀ। ਪਰ ਹੁਣ ਸਾਨੂੰ ਨਾ ਹੀ ਪੂਰੀ ਸੈਲਰੀ ਮਿਲ ਰਹੀ ਹੈ ਅਤੇ ਨਾ ਹੀ ਪਿਛਲੇ ਬਕਾਏ ਦਿੱਤੇ ਜਾ ਰਹੇ ਹਨ।  ਇਸੇ ਦੌਰਾਨ ਕਮੇਟੀ ਦੀਆਂ ਸਾਬਕਾ ਅਧਿਆਪਕਾਵਾਂ ਨੇ ਵੀ ਆਪਣੇ ਬਕਾਏ ਨਾਲ ਮਿਲਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਟਿਰਾਇਰਮੈਂਟ ਨੂੰ ਕਾਫੀ ਅਰਸਾ ਬੀਤਣ ਬਾਅਦ ਵੀ ਸਾਡਾ ਬਕਾਇਆ ਨਹੀਂ ਦਿੱਤਾ ਜਾ ਰਿਹਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement