
16 ਲੋਕ ਗੰਭੀਰ ਜ਼ਖਮੀ
ਮੁੰਬਈ: ਮਹਾਰਾਸ਼ਟਰ ਦੇ ਸੋਲਾਪੁਰ-ਪੁਣੇ ਹਾਈਵੇਅ 'ਤੇ ਕੋਂਡੀ ਪਿੰਡ ਨੇੜੇ ਟਰੱਕ ਅਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 16 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਲੋਕ ਸੋਲਾਪੁਰ ਜ਼ਿਲੇ 'ਚ ਸਥਿਤ ਪੰਢਰਪੁਰ ਜਾ ਰਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
Tragic accident
ਸੋਲਾਪੁਰ (ਦਿਹਾਤੀ) ਦੇ ਪੁਲਿਸ ਸੁਪਰਡੈਂਟ ਤੇਜਸਵੀ ਸਤਪੁਤੇ ਨੇ ਕਿਹਾ ਟਰੈਕਟਰ ਟਰਾਲੀ ਵਿੱਚ 20 ਲੋਕ ਸਵਾਰ ਸਨ, ਜੋ ਇਕਾਦਸ਼ੀ ਦੇ ਮੌਕੇ 'ਤੇ ਪੰਢਰਪੁਰ ਜਾ ਰਹੀ ਸੀ।
Tragic accident
ਉਹਨਾਂ ਦੱਸਿਆ ਕਿ ਟਰੱਕ ਦਾ ਟਾਇਰ ਅਚਾਨਕ ਫਟ ਗਿਆ। ਜਿਸ ਤੋਂ ਬਾਅਦ ਟਰੱਕ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਅਤੇ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਸਾਰੇ ਲੋਕ ਉਸਮਾਨਾਬਾਦ ਜ਼ਿਲ੍ਹੇ ਦੇ ਤੁਲਜਾਪੁਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ।