ਨੌਜਵਾਨ ਨੇ ਨਿਗਲੇ 56 ਬਲੇਡ, 7 ਡਾਕਟਰਾਂ ਨੇ 3 ਘੰਟੇ ਦੀ ਸਰਜਰੀ ਕਰ ਕੇ ਬਚਾਈ ਜਾਨ
Published : Mar 14, 2023, 9:38 pm IST
Updated : Mar 14, 2023, 9:38 pm IST
SHARE ARTICLE
 The young man swallowed 56 blades
The young man swallowed 56 blades

ਐਤਵਾਰ ਸਵੇਰੇ ਸਾਰੇ ਸਾਥੀ ਕੰਮ ਲਈ ਦਫ਼ਤਰ ਗਏ ਹੋਏ ਸਨ। ਯਸ਼ਪਾਲ ਕਮਰੇ ਵਿਚ ਇਕੱਲਾ ਸੀ। 

 

ਜਲੌਰ - ਪ੍ਰਾਈਵੇਟ ਕੰਪਨੀ ਦੇ ਲੇਖਾਕਾਰ ਨੇ ਇੱਕ-ਇੱਕ ਕਰਕੇ 56 ਬਲੇਡ ਨਿਗਲ ਲਏ। ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ। ਦੋਸਤ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ। ਜਦੋਂ ਡਾਕਟਰਾਂ ਨੇ ਸੋਨੋਗ੍ਰਾਫੀ ਕੀਤੀ ਤਾਂ ਉਹ ਹੈਰਾਨ ਰਹਿ ਗਏ। ਉਸ ਦੀ ਗਰਦਨ 'ਤੇ ਕੱਟ ਦੇ ਗੰਭੀਰ ਨਿਸ਼ਾਨ ਸਨ। ਪੂਰਾ ਪੇਟ ਬਲੇਡਾਂ ਨਾਲ ਭਰਿਆ ਹੋਇਆ ਸੀ। ਸਾਰੇ ਸਰੀਰ 'ਤੇ ਸੋਜ ਸੀ। ਸਰੀਰ ਦੇ ਅੰਦਰ ਕਈ ਥਾਵਾਂ 'ਤੇ ਕੱਟ ਸਨ। 7 ਡਾਕਟਰਾਂ ਦੀ ਟੀਮ ਨੇ ਆਪ੍ਰੇਸ਼ਨ (ਸਰਜਰੀ) ਕਰਕੇ 3 ਘੰਟੇ 'ਚ ਪੇਟ 'ਚੋਂ ਸਾਰੇ ਬਲੇਡ ਕੱਢ ਦਿੱਤੇ। ਮਾਮਲਾ ਜਲੌਰ ਜ਼ਿਲ੍ਹੇ ਦੇ ਸੰਚੌਰ ਦਾ ਹੈ। 

ਜਾਣਕਾਰੀ ਮੁਤਾਬਕ ਦਾਤਾ ਨਿਵਾਸੀ ਯਸ਼ਪਾਲ ਸਿੰਘ (26) ਸੰਚੌਰ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਰਵਣ ਸਿੰਘ ਰਾਓ ਦੇ ਕੋਲ ਐੱਸ.ਐੱਮ.ਰਾਓ ਡਿਵੈਲਪਰਸ 'ਚ ਅਕਾਊਂਟੈਂਟ ਹੈ। ਉਹ ਬਾਲਾਜੀ ਨਗਰ ਵਿਚ ਇੱਕ ਕਮਰਾ ਲੈ ਕੇ 4 ਸਾਥੀਆਂ ਨਾਲ ਰਹਿੰਦਾ ਹੈ। ਐਤਵਾਰ ਸਵੇਰੇ ਸਾਰੇ ਸਾਥੀ ਕੰਮ ਲਈ ਦਫ਼ਤਰ ਗਏ ਹੋਏ ਸਨ। ਯਸ਼ਪਾਲ ਕਮਰੇ ਵਿਚ ਇਕੱਲਾ ਸੀ। 

ਸਵੇਰੇ ਸਾਢੇ 9 ਵਜੇ ਦੇ ਕਰੀਬ ਯਸ਼ਪਾਲ ਨੇ ਆਪਣੇ ਸਾਥੀਆਂ ਨੂੰ ਬੁਲਾਇਆ। ਉਸ ਨੇ ਦੱਸਿਆ ਕਿ ਉਸ ਦੀ ਸਿਹਤ ਵਿਗੜ ਗਈ ਹੈ। ਖੂਨ ਦੀ ਉਲਟੀ ਆਉਂਦੀ ਹੈ। ਉਸ ਦੇ ਸਾਥੀ ਕਮਰੇ ਵਿਚ ਪਹੁੰਚ ਗਏ। ਸਵੇਰੇ ਕਰੀਬ 10 ਵਜੇ ਉਸ ਨੂੰ ਨੇੜਲੇ ਮਨਮੋਹਨ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਉਸ ਨੂੰ ਇੱਥੇ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਯਸ਼ਪਾਲ ਨੂੰ ਸੰਚੌਰ ਦੇ ਮੈਡੀਪਲੱਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

file photo

ਡਾਕਟਰ ਨਰਸੀ ਰਾਮ ਦੇਵਾ ਸੀ ਨੇ ਸਭ ਤੋਂ ਪਹਿਲਾਂ ਮੇਡੀਪਲੱਸ ਹਸਪਤਾਲ ਵਿਚ ਯਸ਼ਪਾਲ ਦੇ ਐਕਸਰੇ ਕਰਵਾਏ। ਫਿਰ ਸੋਨੋਗ੍ਰਾਫੀ ਕੀਤੀ। ਉਸ ਦੇ ਢਿੱਡ ਵਿਚ ਕਈ ਬਲੇਡ ਦੇਖੇ ਗਏ। ਇਸ ਤੋਂ ਬਾਅਦ ਪੁਸ਼ਟੀ ਕਰਨ ਲਈ ਐਂਡੋਸਕੋਪੀ ਕੀਤੀ ਗਈ। ਫਿਰ ਪੇਟ ਵਿਚੋਂ ਬਲੇਡ ਕੱਢਣ ਲਈ ਐਮਰਜੈਂਸੀ ਅਪਰੇਸ਼ਨ ਕੀਤਾ ਗਿਆ। 
ਡਾਕਟਰ ਨਰਸੀ ਰਾਮ ਦੇਵਾਸੀ ਅਨੁਸਾਰ ਜਦੋਂ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਆਕਸੀਜਨ ਦਾ ਪੱਧਰ 80 'ਤੇ ਸੀ। ਜਾਂਚ 'ਚ ਪੇਟ 'ਚ ਬਲੇਡ ਹੋਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਆਪਰੇਸ਼ਨ ਕਰਕੇ 56 ਬਲੇਡ ਕੱਢੇ ਗਏ। ਫਿਲਹਾਲ ਉਸ ਦੀ ਹਾਲਤ ਸਥਿਰ ਹੈ। 

ਨਰਸੀ ਰਾਮ ਦੇਵਾ ਸੀ ਨੇ ਦੱਸਿਆ ਕਿ ਸੰਭਵ ਹੈ ਕਿ ਨੌਜਵਾਨ ਨੂੰ ਚਿੰਤਾ ਜਾਂ ਡਿਪਰੈਸ਼ਨ ਸੀ, ਜਿਸ ਕਾਰਨ ਉਸ ਨੇ ਬਲੇਡ ਦੇ 3 ਪੂਰੇ ਪੈਕੇਟ ਖਾ ਲਏ। ਉਸ ਨੇ ਢੱਕਣ ਸਮੇਤ ਬਲੇਡ ਨੂੰ 2 ਹਿੱਸਿਆਂ ਵਿਚ ਵੰਡ ਕੇ ਖਾ ਲਿਆ ਸੀ, ਜਿਸ ਕਾਰਨ ਬਲੇਡ ਅੰਦਰ ਚਲਾ ਗਿਆ। ਜੇ ਉਹ ਪੂਰਾ ਬਲੇਡ  ਖਾ ਲੈਂਦਾ ਤਾਂ ਬਲੇਡ ਉਸ ਦੇ ਗਲੇ ਵਿਚ ਫਸ ਜਾਂਦਾ। ਅੰਦਰ ਨਹੀਂ ਜਾਂਦਾ। 

ਉਹਨਾਂ ਨੇ ਦੱਸਿਆ ਕਿ ਜਦੋਂ ਬਲੇਡ ਪੇਟ ਤੱਕ ਪਹੁੰਚਿਆ ਤਾਂ ਉਸ ਦਾ ਢੱਕਣ ਟੁੱਟ ਗਿਆ। ਪੇਟ ਅੰਦਰ ਕੱਟ ਲੱਗਣੇ ਸ਼ੁਰੂ ਹੋ ਗਏ। ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ। ਆਪ੍ਰੇਸ਼ਨ ਕਰਕੇ ਬਲੇਡ ਕੱਢੇ ਅਤੇ ਪੇਟ ਦੇ ਜ਼ਖਮਾਂ ਦਾ ਇਲਾਜ ਵੀ ਕੀਤਾ। ਨੌਜਵਾਨ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਨਾਲ ਪਿਛਲੀ ਵਾਰ ਗੱਲ ਹੋਈ ਤਾਂ ਉਹ ਸਹੀ ਸੀ। ਪਰਿਵਾਰ ਦੀ ਆਰਥਿਕ ਹਾਲਤ ਵੀ ਠੀਕ ਹੈ।

ਅਜਿਹੇ 'ਚ ਬਲੇਡ ਖਾਣ ਦਾ ਮਾਮਲਾ ਹੈਰਾਨੀਜਨਕ ਹੈ। ਯਸ਼ਪਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਲੇਡ ਖਾਣ ਦਾ ਕਾਰਨ ਵੀ ਨਹੀਂ ਦੱਸਿਆ। ਉਹ ਇਸ ਬਾਰੇ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਆਪਰੇਸ਼ਨ ਕਰਨ ਵਾਲੀ ਟੀਮ ਵਿਚ ਡਾ: ਨਰਸੀ ਰਾਮ ਦੇਵਾਸੀ, ਗਾਇਨੀਕੋਲੋਜਿਸਟ ਡਾ: ਪ੍ਰਤਿਮਾ ਵਰਮਾ, ਬਾਲ ਰੋਗਾਂ ਦੇ ਮਾਹਿਰ ਡਾ: ਪੁਸ਼ਪੇਂਦਰ, ਡਾ: ਧਵਲ ਸ਼ਾਹ, ਡਾ: ਸ਼ੀਲਾ ਬਿਸ਼ਨੋਈ, ਡਾ: ਨਰੇਸ਼ ਦੇਵਾਸੀ ਰਾਮਸੀਨ ਅਤੇ ਡਾ: ਅਸ਼ੋਕ ਵੈਸ਼ਨਵ ਤੋਂ ਇਲਾਵਾ ਹੋਰ ਸਟਾਫ਼ ਸ਼ਾਮਿਲ ਸੀ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement