Election Commissioner: ਕੇਰਲ ਤੋਂ ਗਿਆਨੇਸ਼ ਕੁਮਾਰ ਅਤੇ ਪੰਜਾਬ ਤੋਂ ਸੁਖਬੀਰ ਸੰਧੂ ਬਣੇ ਨਵੇਂ ਚੋਣ ਕਮਿਸ਼ਨਰ; ਨੋਟੀਫਿਕੇਸ਼ਨ ਜਾਰੀ
Published : Mar 14, 2024, 2:31 pm IST
Updated : Mar 14, 2024, 8:30 pm IST
SHARE ARTICLE
Sukhbir Sandhu and Gyanesh Kumar are two new Election Commissioners
Sukhbir Sandhu and Gyanesh Kumar are two new Election Commissioners

ਸੁਖਬੀਰ ਸੰਧੂ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਰਹਿ ਚੁੱਕੇ ਹਨ

Election Commissioner: ਨਵੀਂ ਦਿੱਲੀ - ਚੋਣ ਕਮਿਸ਼ਨ ਦੇ 2 ਨਵੇਂ ਚੋਣ ਕਮਿਸ਼ਨਰਾਂ (ਈਸੀ) ਲਈ 2 ਨਾਵਾਂ 'ਤੇ ਮੋਹਰ ਲਗਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੇ ਪੈਨਲ ਦੀ ਵੀਰਵਾਰ ਨੂੰ ਬੈਠਕ ਹੋਈ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕੇਰਲ ਦੇ ਗਿਆਨੇਸ਼ ਕੁਮਾਰ ਅਤੇ ਪੰਜਾਬ ਦੇ ਸੁਖਬੀਰ ਸੰਧੂ ਦੇ ਨਾਂ ਫਾਈਨਲ ਕਰ ਲਏ ਗਏ ਹਨ।  

ਸੁਖਬੀਰ ਸੰਧੂ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਰਹਿ ਚੁੱਕੇ ਹਨ। ਦੂਜੇ ਪਾਸੇ, ਗਿਆਨੇਸ਼ ਕੁਮਾਰ ਕੇਰਲ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਗ੍ਰਹਿ ਮੰਤਰਾਲੇ ਵਿਚ ਤਾਇਨਾਤ ਹਨ। ਉਹ ਧਾਰਾ 370 'ਤੇ ਫੈਸਲੇ ਦੇ ਸਮੇਂ ਗ੍ਰਹਿ ਮੰਤਰਾਲੇ 'ਚ ਤਾਇਨਾਤ ਸੀ ਤੇ ਸਹਿਕਾਰਤਾ ਮੰਤਰਾਲੇ ਵਿਚ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਹਾਲਾਂਕਿ ਅਜੇ ਤੱਕ ਚੋਣ ਕਮਿਸ਼ਨਰ ਦੀਆਂ ਨਿਯੁਕਤੀਆਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਜਾਵੇਗੀ। 

Photo

ਅਧੀਰ ਰੰਜਨ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਸੁਖਬੀਰ ਸਿੰਘ ਸੰਧੂ, ਗਿਆਨੇਸ਼ ਕੁਮਾਰ, ਉਤਪਲ ਕੁਮਾਰ ਸਿੰਘ, ਪ੍ਰਦੀਪ ਕੁਮਾਰ ਤ੍ਰਿਪਾਠੀ, ਇੰਦਰਵੀਰ ਪਾਂਡੇ ਅਤੇ ਗੰਗਾਧਰ ਰਾਹਤ ਦੇ ਨਾਂ ਦਿੱਤੇ ਗਏ ਸਨ। ਅਧੀਰ ਰੰਜਨ ਨੇ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਮੀਟਿੰਗ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ 6 ਨਾਂ ਉਨ੍ਹਾਂ ਕੋਲ ਆਏ। ਉਹਨਾਂ ਕਿਹਾ ਕਿ ਮੇਰੇ ਲਈ ਉਨ੍ਹਾਂ ਦੀ ਇਮਾਨਦਾਰੀ ਅਤੇ ਤਜਰਬੇ ਦੀ ਜਾਂਚ ਕਰਨਾ ਅਸੰਭਵ ਸੀ।

ਮੈਂ ਇਸ ਪ੍ਰਕਿਰਿਆ ਦਾ ਵਿਰੋਧ ਕਰਦਾ ਹਾਂ। ਇਹ ਇੱਕ ਰਸਮੀਤਾ ਹੈ। ਭਾਰਤ ਦੇ ਚੀਫ਼ ਜਸਟਿਸ ਨੂੰ ਇਸ ਕਮੇਟੀ ਵਿੱਚ ਰੱਖਿਆ ਜਾਵੇ। ਜੇ ਸੀਜੇਆਈ ਹੁੰਦੇ ਤਾਂ ਗੱਲ ਹੋਰ ਹੋਣੀ ਸੀ। ਬੀਤੀ ਰਾਤ ਜਦੋਂ ਮੈਂ ਦਿੱਲੀ ਆਇਆ ਤਾਂ ਮੈਨੂੰ 212 ਲੋਕਾਂ ਦੀ ਸੂਚੀ ਸੌਂਪੀ ਗਈ। ਇੰਨੇ ਘੱਟ ਸਮੇਂ ਵਿੱਚ ਹਰ ਕਿਸੇ ਦੀ ਪ੍ਰੋਫਾਈਲ ਨੂੰ ਚੈੱਕ ਕਰਨਾ ਅਸੰਭਵ ਸੀ। 

 (For more news apart from  Sukhbir Sandhu and Gyanesh Kumar are two new Election Commissioners News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement