
E- PAN Card Downlaod process: ਮੋਬਾਈਲ ’ਚ ਇਸ ਢੰਗ ਨਾਲ ਕਰੋ ਡਾਊਨਲੋਡ
E- PAN Card Downlaod process: ਇਸ ਗੱਲ ਤੋਂ ਤਾਂ ਹਰ ਕੋਈ ਜਾਣੂ ਹੋਵੇਗਾ ਕਿ PAN Card ਨੂੰ ਕਿਸੇ ਵੀ ਵਿੱਤੀ ਲੈਣ ਦੇਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਉਂਕਿ ਇਸ ਤੋਂ ਬਿਨਾਂ ਬੈਂਕ ਨਾਲ ਸਬੰਧਤ ਕੋਈ ਵੀ ਕੰਮ ਨਹੀਂ ਹੋ ਸਕਦਾ। ਬਹੁਤੇ ਲੋਕ ਪੈਨ ਕਾਰਡ ਦੀ ਹਾਰਡ ਕਾਪੀ ਆਪਣੇ ਨਾਲ ਰੱਖਣ ਤੋਂ ਪਰਹੇਜ਼ ਕਰਦੇ ਹਨ। ਕਿਉਂਕਿ ਇਸ ਦੇ ਗੁਆਚ ਜਾਣ ਦਾ ਡਰ ਹੁੰਦਾ ਹੈ। ਅਜਿਹੇ ’ਚ ਸਰਕਾਰ ਨੇ E-PAN ਦਾ ਵਿਕਲਪ ਵੀ ਦਿੱਤਾ ਹੈ। ਆਉ ਜਾਣ ਦੇ ਹਾਂ ਈ- ਪੈਨ ਯਾਨੀ ਪੈਨ ਕਾਰਡ ਡਾਊਨਲੋਡ ਕਰਨ ਦਾ ਤਰੀਕਾ।
ਇਹ ਵੀ ਪੜੋ:Jalandhar News : ਹਲਵਾਈ ਬਣਿਆ ਕਰੋੜਪਤੀ, ਨਿਕਲੀ 1.50 ਕਰੋੜ ਰੁਪਏ ਦੀ ਲਾਟਰੀ
E-PAN ਲਈ ਅਪਲਾਈ ਕਰਨ ਦਾ ਤਰੀਕਾ
-ਸਭ ਤੋਂ ਪਹਿਲਾਂ ਇਨਕਮ ਟੈਕਸ ਦੇ ਈ ਫਾਈਲਿੰਗ ਪੋਰਟਲ ’ਤੇ ਜਾਣਾ ਹੋਵੇਗਾ ਤੇ ਨਿਊ ਈ -ਪੈਨ ਦੇ ਵਿਲਕਪ ਨੂੰ ਚੁਣਨਾ ਹੋਵੇਗਾ।
-ਫਿਰ ਤੁਹਾਨੂੰ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਕੇ ਪੁਸ਼ਟੀ ’ਤੇ ਕਲਿੱਕ ਕਰਨਾ ਹੋਵੇਗਾ।
-ਅਜਿਹੇ ’ਚ ਜੇਕਰ ਤੁਹਾਡਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
-ਕਿਉਂਕਿ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ’ਤੇ ਇੱਕ OTP ਆਵੇਗਾ। ਜਿਸ ਲਈ ਤੁਹਾਨੂੰ ਓਟੀਪੀ ਵੈਰੀਫਿਕੇਸ਼ਨ ਪੇਜ਼ ’ਤੇ ਜਾਣਾ ਹੋਵੇਗਾ।
-ਸ਼ਰਤਾਂ ਨੂੰ ਪੜ੍ਹਨ ਤੋਂ ਬਾਅਦ ਅੱਗੇ ਵੱਧਣ ਲਈ ਸਹਿਮਤ ’ਤੇ ਕਲਿੱਕ ਕਰਨਾ ਹੋਵੇਗਾ।
-ਬਾਅਦ ’ਚ 6 ਅੰਕਾਂ ਦਾ OTP ਦਰਜ ਕਰਕੇ ਕਲਿੱਗ ਕਰਨਾ ਹੋਵੇਗਾ।
-ਯੂਆਈਡੀਏਆਈ ਨਾਲ ਆਧਾਰ ਨੂੰ ਪ੍ਰਮਾਣਿਤ ਕਰਨ ਲਈ ਸਹਿਮਤੀ ਦੇਣ ਲਈ ‘‘ਸਵੀਕਾਰ’’ ਚੈਕਬਾਕਸ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
-ਅੰਤ ’ਚ ਪੂਰੀ ਅਰਜ਼ੀ ਜਮ੍ਹਾਂ ਕਰਾਉਣ ਤੋਂ ਬਾਅਦ ਇਕ ਰਸੀਦ ਨੰਬਰ ਵੈਬਸਾਈਟ ਸਕ੍ਰੀਨ ’ਤੇ ਦਿਖਾਈ ਜਾਵੇਗੀ।
ਇਹ ਵੀ ਪੜੋ:US News : ਫਲੋਰੀਡਾ ’ਚ ਭਾਰਤੀ ਵਿਦਿਆਰਥੀ ਦੀ ਜੈੱਟ ਸਕੀ ਹਾਦਸੇ ’ਚ ਹੋਈ ਮੌਤ
ਪੈਨ ਕਾਰਡ ਡਾਊਨਲੋਡ ਕਰਨ ਦਾ ਤਰੀਕਾ
-ਆਪਣੇ ਈ ਪੈਨ ਦੀ ਸਥਿਤੀ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਚੈੱਕ ਸਟੇਟਸ ਜਾਂ ਡਾਊਨਲੋਡ ਪੈਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
-ਫਿਰ ਅਗਲੇ ਪੰਨੇ ’ਤੇ ਆਪਣਾ ਆਧਾਰ ਨੰਬਰ ਜਮ੍ਹਾਂ ਕਰਕੇ ਆਪਣੇ ਮੋਬਾਈਲ ਨੰਬਰ ’ਤੇ ਪ੍ਰਾਪਤ ਹੋਏ OTP ਨੂੰ ਦਾਖ਼ਲ ਕਰਨਾ ਹੋਵੇਗਾ।
-ਬਾਅਦ ’ਚ ਤੁਹਾਨੂੰ ਸਥਿਤੀ ਦਾ ਪਤਾ ਲੱਗ ਜਾਵੇਗਾ।
-ਜੇਕਰ ਤੁਹਾਡਾ E-PAN ਤਿਆਰ ਕੀਤਾ ਗਿਆ ਹੈ ਤਾਂ ਡਾਊਨਲੋਡ ਈ -ਪੈਨ ਦੇ ਵਿਕਲਪ ਨੂੰ ਚੁਣ ਕੇ ਤੁਸੀਂ ਆਪਣੇ ਫੋਨ ’ਚ ਡਾਊਨਲੋਡ ਕਰ ਸਕਦੇ ਹੋ।
ਇਹ ਵੀ ਪੜੋ:Punjab Police News : ਪੰਜਾਬ ਪੁਲਿਸ ’ਚ ਭਰਤੀ ਹੋਣਗੇ 1800 ਕਾਂਸਟੇਬਲ, ਭਰਤੀ ਪ੍ਰਕਿਰਿਆ ਸ਼ੁਰੂ
(For more news apart from E- PAN Card Downlaod process News in Punjabi, stay tuned to Rozana Spokesman)