
ਸੋਸ਼ਲ ਮੀਡੀਆ 'ਤੇ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ
ਨਵੀਂ ਦਿੱਲੀ- ਭਾਜਪਾ ਦੇ ਆਫ਼ੀਸ਼ੀਅਲ ਪੇਜ ਤੋਂ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਹਵਾਲੇ ਤੋਂ ਇੱਕ ਟਵੀਟ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮ ਅਤੇ ਸਾਹਿਤ ਜਗਤ ਨਾਲ ਜੁੜੇ ਲੋਕ ਇਸ ਬਾਰੇ ਗੱਲ ਕਰ ਰਹੇ ਹਨ। ਟਵੀਟ ਵਿਚ ਲਿਖਿਆ ਗਿਆ ਹੈ ਕਿ "ਅਸੀਂ ਦੇਸ਼ ਭਰ ਵਿਚ NRC ਲਾਗੂ ਕਰਨਾ ਸੁਨਿਸ਼ਚਿਤ ਕਰਾਂਗੇ।
BJP Tweet
ਸਿਵਾਏ ਬੁੱਧ, ਹਿੰਦੂ ਅਤੇ ਸਿੱਖਾਂ ਦੇ ਅਸੀਂ ਦੇਸ਼ ਵਿਚੋਂ ਸਾਰੇ ਘੁਸਪੈਠੀਏ ਹਟਾ ਦੇਵਾਂਗੇ- ਸ੍ਰੀ ਅਮਿਤ ਸ਼ਾਹ" NRC (National register of citizens of India) ਇੱਕ ਅਜਿਹੀ ਸੂਚੀ ਹੈ, ਜਿਸ ਵਿਚ ਅਸਾਮ ਵਿਚ ਰਹਿਣ ਵਾਲੇ 'ਅਸਲ' ਭਾਰਤੀ ਨਾਗਰਿਕਾਂ ਦੇ ਨਾਮ ਸ਼ਾਮਲ ਹੋਣਗੇ। ਇਹ ਰਜਿਸਟਰ ਪਹਿਲੀ ਵਾਰ ਸਾਲ 1951 ਵਿਚ ਤਿਆਰ ਕੀਤਾ ਗਿਆ ਸੀ।
Pooja Bhatt
ਰਜਿਸਟਰ ਦੇ ਅਗਲੇ ਤਿਆਰ ਖਰੜੇ ਵਿਚ ਅਸਾਮ ਵਿਚ ਰਹਿਣ ਵਾਲੇ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਦਰਜ ਹੋਣਗੇ, ਜਿਨ੍ਹਾਂ ਕੋਲ 24 ਮਾਰਚ 1971 ਤੱਕ ਜਾਂ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਅਸਾਮ ਵਿਚ ਹੋਣ ਦੇ ਸਬੂਤ ਮੌਜੂਦ ਹੋਣਗੇ ਜਾਂ ਉਹ ਲੋਕ ਜਿੰਨ੍ਹਾਂ ਦੇ ਨਾਮ ਜਾਂ ਉਹਨਾਂ ਦੇ ਪਰਿਵਾਰ ਦੇ ਨਾਮ 1951 ਵਿਚ ਬਣੀ ਸੂਚੀ ਵਿਚ ਹੋਣਗੇ।
Sourabh Shrivastava
ਅਸਾਮ ਦੇਸ਼ ਦਾ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਇਸ ਤਰ੍ਹਾਂ ਦੀ ਨਾਗਿਰਕਤਾ ਰਜਿਸਟਰ ਹੈ। ਭਾਜਪਾ ਦੇ ਇਸ ਟਵੀਟ ਤੋਂ ਇਸ ਰਜਿਸਟਰ ਨੂੰ ਸਮੁੱਚੇ ਦੇਸ਼ ਵਿਚ ਲਾਗੂ ਕਰਨ ਦੇ ਸੰਕੇਤ ਮਿਲਦੇ ਹਨ। ਫਿਲਮ ਨਿਰਮਾਤਾ ਅਤੇ ਅਦਾਕਾਰਾ ਪੂਜਾ ਭੱਟ ਨੇ ਵੀ ਇਸ ਟਵੀਟ 'ਤੇ ਟਿੱਪਣੀ ਕੀਤੀ ਅਤੇ ਪੁੱਛਿਆ, "ਜੇ ਇਹ ਫ਼ਿਰਕਾਪ੍ਰਸਤ ਨਹੀਂ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ? ਜੇ ਇਹ ਵੰਡ ਦਾ ਭਿਆਨਕ ਦ੍ਰਿਸ਼ ਨਹੀ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ?" "ਜੇ ਇਹ ਨਫ਼ਰਤ ਦੀ ਸਿਆਸਤ ਨਹੀਂ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ?
ਕੀ ਇਹ ਭਾਰਤ ਹੈ? ਜਾਂ ਭਾਰਤ ਦੀ ਧਰਮ ਨਿਰਪੱਖਤਾ ਦਾ ਮੂਲ ਵਿਚਾਰ ਹਾਈਜੈਕ ਕੀਤਾ ਜਾ ਰਿਹਾ ਹੈ ?"ਅਦਾਕਾਰਾ ਸੋਨੀ ਰਾਜ਼ਦਾਨ ਨੇ ਲਿਖਿਆ, ਕਿ "ਇਹ ਮੇਰੀ ਹੁਣ ਤੱਕ ਦੀ ਪੜ੍ਹੀ ਹੋਈ ਸਭ ਤੋਂ ਬੁਰੀ ਚੀਜ਼ ਹੈ ਅਤੇ ਲੋਕ ਜੋ ਕਹਿ ਰਹੇ ਹਨ ਉਹ ਮੰਨਦੇ ਵੀ ਹਨ ਕਿ ਨਹੀਂ ਤਾਂ ਰੱਬ ਭਾਰਤ ਦੀ ਮਦਦ ਕਰੇ!"ਇੱਕ ਸਿੱਖ ਨੌਜਵਾਨ ਅਵਤਾਰ ਸਿੰਘ ਦੀ ਇਸ ਟਵੀਟ 'ਤੇ ਕੀਤੀ ਟਿੱਪਣੀ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Avtar Singh
ਅਵਤਾਰ ਸਿੰਘ ਨੇ ਲਿਖਿਆ, "ਕਿਰਪਾ ਕਰਕੇ ਸਿੱਖਾਂ ਨੂੰ ਵੋਟਾਂ ਖ਼ਾਤਰ ਇਸਤੇਮਾਲ ਨਾ ਕਰੋ। ਸਾਨੂੰ ਖ਼ੁਸ਼ੀ ਹੋਵੇਗੀ ਜੇਕਰ ਤੁਸੀਂ ਆਪਣੇ ਟਵੀਟ ਵਿੱਚੋਂ "ਸਿੱਖ" ਵੀ ਹਟਾ ਦੇਵੋ ਤਾਂ ਮੁਸਲਿਮ ਵੀ ਸਾਡੇ ਓਨੇ ਹੀ ਭਰਾ ਹਨ ਜਿੰਨੇ ਕਿ ਹਿੰਦੂ ਅਤੇ ਬਾਕੀ ਧਰਮ।" ਧਰੁਵ ਰਾਠੀ ਨੇ ਭਾਜਪਾ ਦੇ ਇਸ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਲਿਖਿਆ, "ਕੀ ਅਮਿਤ ਸ਼ਾਹ ਭਾਰਤ ਦੇ ਸਾਰੇ ਨਾਸਤਿਕ, ਮੁਸਲਿਮ, ਇਸਾਈ, ਪਾਰਸੀ, ਯਹੂਦੀ ਅਤੇ ਐਗਨੋਸਟਿਕ ਨਿਵਾਸੀਆਂ ਨੂੰ ਉਜਾੜੇ ਦੀ ਧਮਕੀ ਦੇ ਰਹੇ ਹਨ?"
"ਇਹ ਲੱਖਾਂ ਲੋਕਾਂ ਵਿਚਕਾਰ ਦੰਗੇ ਭੜਕਾ ਸਕਦਾ ਹੈ ਕਿਉਂਕਿ NRC ਕਿਸੇ ਨੂੰ 'ਘੁਸਪੈਠੀਆ' ਕਰਾਰ ਦੇਣ ਦੀ ਬੇਹਦ ਨਾਕਸ ਪ੍ਰਕਿਰਿਆ ਹੈ।" ਵਿਰੋਧ ਵਿਚ ਹੀ ਨਹੀਂ, ਬਲਕਿ ਭਾਜਪਾ ਦੇ ਪੇਜ ਤੋਂ ਹੋਏ ਟਵੀਟ ਦੇ ਪੱਖ ਵਿਚ ਵੀ ਬਹੁਤ ਸਾਰੇ ਲੋਕ ਖੜ੍ਹੇ ਹੋਏ ਅਤੇ ਸੋਸ਼ਲ ਮੀਡੀਆ 'ਤੇ ਭਾਜਪਾ ਦਾ ਬਚਾਅ ਕਰ ਰਹੇ ਹਨ। ਲੇਖਕ ਸੰਕ੍ਰਾਂਤ ਸਾਨੂ ਨੇ ਭਾਜਪਾ ਦੇ ਇਸ ਟਵੀਟ ਦੇ ਹੱਕ ਵਿਚ ਕਈ ਸਾਰੇ ਟਵੀਟ ਕੀਤੇ।
Shatrughan Sinha
ਉਹਨਾਂ ਵਿਚੋਂ ਇੱਕ ਨੇ ਲਿਖਿਆ, " 'ਸੈਕੁਲਰ ਲੋਕਾਂ' ਨੂੰ ਕੀ ਹੋ ਗਿਆ ਹੈ? ਉਹ ਸੋਚਣ ਅਤੇ ਤਰਕ ਦੇਣ ਦੀ ਸਮਰੱਥਾ ਗੁਆ ਚੁੱਕੇ ਹਨ?""ਅਮਿਤ ਸ਼ਾਹ ਸਾਰੇ ਭਾਰਤੀ ਮੁਸਲਮਾਨਾਂ ਬਾਰੇ ਗੱਲ ਨਹੀਂ ਕਰ ਰਹੇ ਜੋ ਵੰਡ ਵੇਲੇ ਇਧਰ ਰਹਿ ਗਏ ਸਨ, ਬਲਕਿ ਉਹਨਾਂ ਘੁਸਪੈਠੀਆਂ ਬਾਰੇ ਗੱਲ ਕਰ ਰਹੇ ਹਨ ਜੋ ਦਹਾਕਿਆਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਆਏ।" ਭਾਜਪਾ ਦੇ ਇਸ ਟਵੀਟ ਦੇ ਵਿਰੋਧ ਵਿਚ ਜੋ ਲੋਕ ਭਾਰਤ ਦੇ ਸੰਵਿਧਾਨ ਦਾ ਹਵਾਲਾ ਦੇ ਰਹੇ ਸਨ,
ਉਹਨਾਂ ਨੂੰ ਵੀ ਸੰਕ੍ਰਾਂਤ ਸਾਨੂ ਨੇ ਜਵਾਬ ਦਿੱਤਾ। ਆਪਣੇ ਇੱਕ ਟਵੀਟ ਵਿਚ ਉਨ੍ਹਾਂ ਨੇ ਲਿਖਿਆ, "ਸੰਵਿਧਾਨ ਕੋਈ ਪਵਿੱਤਰ ਧਾਰਮਿਕ ਕਿਤਾਬ ਨਹੀਂ ਹੈ। ਇਸ ਨੂੰ ਬਦਲਿਆ ਜਾ ਸਕਦਾ ਹੈ। ਸਿਟੀਜ਼ਨਸ਼ਿਪ ਬਿੱਲ ਇਹੀ ਕਰਦਾ ਹੈ।" ਇੱਕ ਟਵਿਟਰ ਯੂਜ਼ਰ ਸ਼ੁਭਮ ਸੱਤਿਯਮ ਨੇ ਲਿਖਿਆ, "ਧਰਮ ਨਿਰਪੱਖ ਦੇਸ਼ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਰਫਿਊਜੀ-ਹੋਸਟ ਸਟੇਟ ਬਣ ਜਾਈਏ ਜਾਂ ਦੇਸ਼ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਭਰ ਲਈਏ। ਫ਼ਰਕ ਨੂੰ ਸਮਝੋ।"
Chowkidar Bindu Gusain
ਚੌਂਕੀਦਾਰ ਬਿੰਦੂ ਗੋਸਾਈਂ ਨੇ ਟਵੀਟ ਕੀਤਾ, "ਉਮੀਦ ਹੈ ਕਿ ਤੁਸੀਂ ਇਸ ਨੂੰ 100 ਫ਼ੀਸਦੀ ਲਾਗੂ ਕਰੋਗੇ। ਭਾਰਤ ਅਣਚਾਹੇ ਭਾਰ ਕਾਰਨ ਓਵਰਲੋਡਿਡ ਹੋ ਗਿਆ ਹੈ। ਘੁਸਪੈਠੀਆਂ ਤੋਂ ਮੁਕਤੀ ਦਵਾਓ।" ਭਾਜਪਾ ਦੇ ਪੇਜ 'ਤੇ ਅਮਿਤ ਸ਼ਾਹ ਦੇ ਭਾਸ਼ਣ ਦੀ ਕਲਿੱਪ ਸਮੇਤ ਇੱਕ ਹੋਰ ਟਵੀਟ ਸਭ ਤੋਂ ਉੱਪਰ ਰੱਖਿਆ ਗਿਆ ਹੈ (ਪਿੰਨਡ ਟੂ ਟੌਪ), ਜਿਸ ਵਿਚ ਪਹਿਲੇ ਟਵੀਟ ਨਾਲੋਂ ਵਧਾ ਕੇ ਕੁਝ ਭਾਈਚਾਰੇ ਜੋੜੇ ਗਏ ਹਨ, ਪਰ ਮੁਸਲਮਾਨ ਇਸ ਟਵੀਟ ਵਿਚ ਵੀ ਨਹੀਂ ਹਨ।
ਲਿਖਿਆ ਹੈ, "ਮਾਂ ਭਾਰਤੀ ਲਈ ਖੂਨ ਵਹਾਉਣ ਵਾਲੇ ਬਹਾਦਰ ਗੋਰਖਾ ਜਾਤੀ ਨੂੰ ਡਰਨ ਦੀ ਲੋੜ ਨਹੀਂ। ਉਹਨਾਂ ਤੋਂ ਇਲਾਵਾ ਆਲੇ-ਦੁਆਲੇ ਦੇ ਮੁਲਕਾਂ ਵਿਚੋਂ ਆਏ ਸਾਰੇ ਹਿੰਦੂ, ਸਿੱਖ, ਬੋਧੀ, ਜੈਨੀ, ਕ੍ਰਿਸ਼ਚਨ ਸ਼ਰਨਾਰਥੀਆਂ ਨੂੰ ਵੀ ਭਾਰਤੀ ਨਾਗਰਿਕਤਾ ਦੇਣ ਦਾ ਕੰਮ ਭਾਜਪਾ ਕਰੇਗੀ: ਸ੍ਰੀ ਅਮਿਤ ਸ਼ਾਹ