
ਨਵ ਜਨਮੇ ਬੱਚੇ ਨੂੰ ਪੈਸੇ ਦਿੰਦੀ ਜਯਾ ਪ੍ਰਦਾ ਦੀ ਵੀਡੀਓ ਵਾਇਰਲ
ਰਾਮਪੁਰ: ਲੋਕਸਭਾ ਚੋਣ ਲਈ ਯੂਪੀ ਦੀ ਰਾਮਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਜਯਾ ਪ੍ਰਦੇ ਦੇ ਵਿਰੁਧ ਮਾਮਲਾ ਦਰਜਾ ਹੋਇਆ ਹੈ। ਉਨ੍ਹਾਂ ਉਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਿਆ ਹੈ। ਦਰਅਸਲ, ਮੰਗਲਵਾਰ ਨੂੰ ਸ਼ਾਹਬਾਦ ਵਿਚ ਚੁਣਾਵੀ ਰੈਲੀ ਦੌਰਾਨ ਇਕ ਨਵ ਜਨਮੇ ਬੱਚੇ ਨੂੰ ਪੈਸੇ ਦੇਣ ਦਾ ਵੀਡੀਓ ਵਾਇਰਲ ਹੋ ਗਿਆ।
Jaya Prada
ਇਸ ਉਤੇ ਐਕਸ਼ਨ ਲੈਂਦੇ ਹੋਏ ਰਾਮਪੁਰ ਡੀਐਮ ਅੰਜਨੇਯ ਕੁਮਾਰ ਸਿੰਘ ਨੇ ਕਿਹਾ, ਮਾਮਲੇ ਨੂੰ ਚੋਣ ਕਮਿਸ਼ਨ ਦੁਆਰਾ ਗਠਿਤ ਕੀਤੀ ਗਈ ਫਲਾਇੰਗ ਸਕਵਾਡ ਟੀਮ ਦੇ ਕੋਲ ਭੇਜ ਦਿਤਾ ਗਿਆ ਹੈ, ਜੋ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕਰਕੇ ਢੁੱਕਵਾਂ ਐਕਸ਼ਨ ਲੈਂਦੀ ਹੈ। ਸ਼ਾਹਬਾਦ ਕੋਤਵਾਲੀ ਦੇ ਐਸਐਚਓ ਰਮੇਸ਼ ਸਿੰਘ ਨੇ ਦੱਸਿਆ, ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉਤੇ ਬੀਜੇਪੀ ਉਮੀਦਵਾਰ ਜਯਾ ਪ੍ਰਦੇ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਉਹ ਇਕ ਨਵ ਜਨਮੇ ਬੱਚੇ ਨੂੰ ਪੈਸੇ ਦੇ ਰਹੇ ਸਨ।
Jaya Prada
ਉਨ੍ਹਾਂ ਨੇ ਦੱਸਿਆ, ਮੰਗਲਵਾਰ ਨੂੰ ਪ੍ਰਚਾਰ ਦੇ ਦੌਰਾਨ ਜਯਾ ਪ੍ਰਦਾ ਇਕ ਬੱਚੇ ਨੂੰ ਅਪਣੀ ਗੋਦ ਵਿਚ ਲੈ ਕੇ ਉਸ ਨੂੰ ਪੈਸੇ ਦੇ ਰਹੀ ਸੀ, ਇਹ ਸਭ ਕੁਝ ਕੈਮਰੇ ਵਿਚ ਕੈਦ ਹੋ ਗਿਆ। ਉਨ੍ਹਾਂ ਨੇ ਕੁਝ ਬੱਚਿਆਂ ਨੂੰ ਚਾਕਲੇਟ ਵੀ ਆਫ਼ਰ ਕੀਤੀ। ਦੱਸ ਦਈਏ ਕਿ ਜਯਾ ਪ੍ਰਦਾ ਬੀਜੇਪੀ ਦੀ ਟਿਕਟ ਤੋਂ ਰਾਮਪੁਰ ਲੋਕਸਭਾ ਸੀਟ ਤੋਂ ਚੋਣ ਲੜ ਰਹੀ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਐਸਪੀ ਦੇ ਨੇਤਾ ਆਜਮ ਖਾਨ ਨਾਲ ਹੋਵੇਗਾ। ਜਯਾ ਪ੍ਰਦਾ ਇਥੋਂ ਪਹਿਲਾਂ ਵੀ ਸੰਸਦ ਰਹਿ ਚੁੱਕੇ ਹਨ।