
ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਲਾਗਲੀਆਂ ਇਮਾਰਤਾਂ ਵੀ ਹੋਈਆਂ ਢਹਿ ਢੇਰੀ
ਬਾਂਦਾ: ਕੁੱਤੇ ਨੂੰ ਆਮ ਤੌਰ ’ਤੇ ਇਕ ਵਫ਼ਾਦਾਰ ਅਤੇ ਮਨੁੱਖ ਦਾ ਸੱਚਾ ਦੋਸਤ ਹੀ ਮੰਨਿਆ ਜਾਂਦਾ ਹੈ। ਇਹ ਦੋਸਤੀ ਇਕ ਵਾਰ ਫਿਰ ਸਿੱਧ ਹੋ ਗਈ, ਜਦੋਂ ਇਕ ਪਾਲਤੂ ਕੁੱਤੇ ਨੇ ਅਪਣੀ ਜਾਨ ਦੇ ਕੇ 30 ਲੋਕਾਂ ਦੀ ਜਾਨ ਬਚਾਈ। ਦਰਅਸਲ, ਕੱਲ ਰਾਤ ਯੂਪੀ ਦੇ ਬਾਂਦਾ ਵਿਚ ਇਕ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਕੁੱਤੇ ਨੇ ਰਾਤ ਨੂੰ ਭੌਂਕ-ਭੌਂਕ ਕੇ ਸਭ ਨੂੰ ਜਗਾ ਤਾਂ ਦਿਤਾ ਤੇ ਸਭ ਸੁਰੱਖਿਅਤ ਬਾਹਰ ਵੀ ਨਿਕਲ ਗਏ
In the UP, pet dog saved life of 30 people
ਪਰ ਕਿਸੇ ਨੂੰ ਇਹ ਖ਼ਿਆਲ ਨਾ ਰਿਹਾ ਕਿ ਜਿਹੜੇ ਕੁੱਤੇ ਨੇ ਉਨ੍ਹਾਂ ਨੂੰ ਜਗਾ ਕੇ ਉਨ੍ਹਾਂ ਦੀ ਜਾਨ ਬਚਾਈ ਹੈ, ਉਹ ਬੰਨ੍ਹਿਆ ਹੋਇਆ ਹੈ। ਸਿਲੰਡਰ ਧਮਾਕੇ ਵਿਚ ਆਖ਼ਰ ਉਸ ਦੀ ਜਾਨ ਚਲੀ ਗਈ। ਇਸ ਇਮਾਰਤ ਦੀ ਬੇਸਮੈਂਟ ਵਿਚ ਤੇ ਪਹਿਲੀ ਮੰਜ਼ਿਲ ਉਤੇ ਕਿਸੇ ਵੇਲੇ ਫ਼ਰਨੀਚਰ ਫੈਕਟਰੀ ਹੁੰਦੀ ਸੀ ਤੇ ਦੂਜੀ ਮੰਜ਼ਿਲ ਉਤੇ ਇਲੈਕਟ੍ਰਾਨਿਕ ਸ਼ੋਅਰੂਮ ਹੁੰਦਾ ਸੀ। ਪਰਵਾਰ ਆਮ ਤੌਰ ’ਤੇ ਇਸ ਦੀਆਂ ਤੀਜੀ ਤੇ ਚੌਥੀ ਮੰਜ਼ਿਲਾਂ ਉਤੇ ਰਹਿੰਦੇ ਰਹੇ ਹਨ।
In the UP, pet dog saved life of 30 people
ਅੱਗ ਬੁਝਾਉਣ ਵਾਲੇ ਇਕ ਅਧਿਕਾਰੀ ਵਿਨੇ ਕੁਮਾਰ ਨੇ ਦੱਸਿਆ ਕਿ ਇਹ ਅੱਗ ਇਮਾਰਤ ਦੀ ਬੇਸਮੈਂਟ ਵਿਚ ਸ਼ਾਰਟ–ਸਰਕਟ ਕਾਰਨ ਲੱਗੀ ਸੀ। ਇਮਾਰਤ ਵਿਚ ਸਿਲੰਡਰ ਮੌਜੂਦ ਹੋਣ ਕਾਰਨ ਧਮਾਕਾ ਹੋਇਆ ਤੇ ਲਾਗਲੀਆਂ ਚਾਰ ਇਮਾਰਤਾਂ ਵੀ ਢਹਿ–ਢੇਰੀ ਹੋ ਗਈਆਂ।