
ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਦਾ ਪੱਕਾ ਵੀਜ਼ਾ ਅਤੇ ਈ-ਵੀਜ਼ਾ 30 ਅਪ੍ਰੈਲ ਤਕ ਮੁਫ਼ਤ ਵਿਚ ਵਧਾਉਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ, 13 ਅਪ੍ਰੈਲ: ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਦਾ ਪੱਕਾ ਵੀਜ਼ਾ ਅਤੇ ਈ-ਵੀਜ਼ਾ 30 ਅਪ੍ਰੈਲ ਤਕ ਮੁਫ਼ਤ ਵਿਚ ਵਧਾਉਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ, 'ਅਜਿਹੇ ਵਿਦੇਸ਼ੀ ਨਾਗਰਿਕ ਜਿਹੜੇ ਦੁਨੀਆਂ ਦੇ ਕਈ ਹਿੱਸਿਆਂ ਵਿਚ ਕੋਵਿਡ-19 ਫੈਲਣ ਕਾਰਨ ਭਾਰਤ ਵਿਚ ਫਸੇ ਹੋਏ ਹਨ ਅਤੇ ਜਿਨ੍ਹਾਂ ਦੇ ਪੱਕੇ ਵੀਜ਼ੇ, ਈ ਵੀਜ਼ੇ ਜਾਂ ਠਾਹਰ ਦੀਆਂ ਸ਼ਰਤਾਂ ਇਕ ਫ਼ਰਵਰੀ ਤੋਂ ਲੈ ਕੇ 30 ਅਪ੍ਰੈਲ ਵਿਚਾਲੇ ਖ਼ਤਮ ਹੋ ਰਹੀਆਂ ਹਨ, ਉਨ੍ਹਾਂ ਦੇ ਵੀਜ਼ੇ ਨੂੰ ਮੁਫ਼ਤ ਵਿਚ 30 ਅਪ੍ਰੈਲ ਤਕ ਵਧਾਇਆ ਜਾਵੇਗਾ।
File photo
ਇਸ ਲਈ ਵਿਦੇਸ਼ੀ ਨਾਗਰਿਕ ਨੂੰ ਆਨਲਾਈਨ ਅਰਜ਼ੀ ਦੇਣੀ ਪਵੇਗੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 24 ਮਾਰਚ ਨੂੰ ਦੇਸ਼ ਵਿਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਜਿਸ ਕਾਰਨ ਇਥੇ ਵਿਦੇਸ਼ੀ ਨਾਗਰਿਕ ਫਸੇ ਹੋਏਹਨ। ਤਾਲਾਬੰਦੀ ਨੂੰ 30 ਅਪ੍ਰੈਲ ਤਕ ਵਧਾਏ ਜਾਣ ਦੀ ਸੰਭਾਵਨਾ ਨੂੰ ਵੇਖਦਿਆਂ ਵੀਜ਼ਾ ਤੋਂ ਛੋਟ ਦਾ ਸਮਾਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। (ਏਜੰਸੀ)