
ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਵਿਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਦਾ ਨਿਰਦੇਸ਼ ਦੇਣ ਦੇ
ਨਵੀਂ ਦਿੱਲੀ, 13 ਅਪ੍ਰੈਲ: ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਵਿਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਦਾ ਨਿਰਦੇਸ਼ ਦੇਣ ਦੇ ਰਾਜਪਾਲ ਲਾਲ ਜੀ ਟੰਡਨ ਦੇ ਫ਼ੈਸਲੇ ਨੂੰ ਸਹੀ ਕਰਾਰ ਦਿਤਾ ਹੈ। ਅਦਾਲਤ ਨੇ ਕਿਹਾ ਕਿ ਜੇ ਰਾਜਪਾਲ ਨੂੰ ਪਹਿਲੀ ਨਜ਼ਰ ਵਿਚ ਲਗਦਾ ਹੈ ਕਿ ਸਰਕਾਰ ਬਹੁਮਤ ਗਵਾ ਚੁੱਕੀ ਹੈ ਤਾਂ ਉਸ ਨੂੰ ਸਦਨ ਵਿਚ ਸ਼ਕਤੀ ਪਰਖ ਦਾ ਨਿਰਦੇਸ਼ ਦੇਣ ਦਾ ਅਧਿਕਾਰ ਹੈ ਅਤੇ ਇਸ ਮਾਮਲੇ ਨੂੰ ਵਿਸ਼ਵਾਸ ਮਤ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ। ਜੱਜ ਧਨੰਜੇ ਵਾਈ ਚੰਦਰਚੂੜ ਅਤੇ ਜੱਜ ਹੇਮੰਤ ਗੁਪਤਾ ਦੇ ਬੈਂਚ ਨੇ ਵਿਰੋਧੀ ਰਾਜਸੀ ਪਾਰਟੀਆਂ ਦੁਆਰਾ ਵਿਧਾਇਕਾਂ ਨੂੰ ਹੋਟਲ ਜਿਹੇ ਸੁਰੱਖਿਤ ਸਥਾਨਾਂ 'ਤੇ ਲਿਜਾਣ ਦੇ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ।
File photo
ਬੈਂਚ ਨੇ ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਦੀ ਵਿਸ਼ੇਸ਼ ਬੈਠਕ ਬੁਲਾਉਣ ਅਤੇ ਸਿਰਫ਼ ਸ਼ਕਤੀ ਪਰਖ ਨੂੰ ਕਾਰਜਸੂਚੀ ਵਿਚ ਰੱਖਣ ਦਾ ਨਿਰਦੇਸ਼ ਦਿਤਾ ਸੀ। ਬੈਂਚ ਨੇ ਸੋਮਵਾਰ ਨੂੰ 68 ਪੰਨਿਆਂ ਦਾ ਫ਼ੈਸਲਾ ਸੁਣਾਇਆ। ਬੈਂਚ ਨੇ ਕਿਹਾ ਕਿ ਰਾਜਸੀ ਪਾਰਟੀਆਂ ਦੁਆਰਾ ਅਪਣੇ ਰਾਜਸੀ ਸਾਥੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਨਾਲ ਜਮਹੂਰੀ ਰਾਜਨੀਤੀ ਦਾ ਬਹੁਤ ਜ਼ਿਆਦਾ ਭਲਾ ਨਹੀਂ ਹੁੰਦਾ।
ਬੈਂਚ ਦੇ ਇਸ ਹੁਕਮ ਤਹਿਤ ਸਦਨ ਵਿਚ ਸ਼ਕਤੀ ਪਰਖ ਹੋਣ ਤੋਂ ਪਹਿਲਾਂ ਹੀ ਕਾਂਗਰਸ ਦੇ ਆਗੂ ਕਮਲਨਾਥ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਕਮਲਨਾਥ ਦੇ ਅਸਤੀਫ਼ੇ ਮਗਰੋਂ ਰਾਜ ਵਿਚ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਹੀ ਵਿਚ ਭਾਜਪਾ ਦੀ ਸਰਕਾਰ ਦਾ ਗਠਨ ਹੋਇਆ। ਅਦਲਤ ਨੇ ਕਿਹਾ ਕਿ ਰਾਜਪਾਲ ਦੁਆਰਾ ਸ਼ਕਤੀ ਪਰਖ ਦਾ ਹੁਕਮ ਦੇਣ ਦਾ ਇਹ ਸਿੱਟਾ ਨਹੀਂ ਕਢਿਆ ਜਾ ਸਕਦਾ ਕਿ ਉਨ੍ਹਾਂ ਅਪਣੇ ਸੰਵਿਧਾਨਕ ਅਧਿਕਾਰ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਕੰਮ ਕੀਤਾ।
(ਏਜੰਸੀ)