
ਦਿੱਲੀ ਦੇ ਉਘੇ ਨਿਜੀ ਹਸਪਤਾਲ ਦੇ ਡਾਕਟਰ, ਨਰਸ ਅਤੇ ਇਕ ਹੋਰ ਮੁਲਾਜ਼ਮ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸਾਕੇਤ ਵਿਚ ਪੈਂਦੇ ਮੈਕਸ ਹਸਪਤਾਲ
ਨਵੀਂ ਦਿੱਲੀ, 13 ਅਪ੍ਰੈਲ: ਦਿੱਲੀ ਦੇ ਉਘੇ ਨਿਜੀ ਹਸਪਤਾਲ ਦੇ ਡਾਕਟਰ, ਨਰਸ ਅਤੇ ਇਕ ਹੋਰ ਮੁਲਾਜ਼ਮ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਸਾਕੇਤ ਵਿਚ ਪੈਂਦੇ ਮੈਕਸ ਹਸਪਤਾਲ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੂੰ ਹਸਪਤਾਲ ਤੋਂ ਪੀੜਤ ਹੋਣ ਦਾ ਬਿਲਕੁਲ ਵੀ ਖ਼ਦਸ਼ਾ ਨਹੀਂ ਸੀ। ਹਸਪਤਾਲ ਦੇ ਬਿਆਨ ਮੁਤਾਬਕ ਹਾਲੇ ਤਕ ਹਸਪਤਾਲ ਦੇ ਤਿੰਨ ਕਾਮਿਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚ ਇਕ ਡਾਕਟਰ, ਨਰਸ ਅਤੇ ਗ਼ੈਰ ਮੈਡੀਕਲ ਮੁਲਾਜ਼ਮ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ।
File photo
ਹਾਲ ਹੀ ਵਿਚ ਮੈਕਸ ਹਸਪਤਾਲ ਵਿਚ ਦਿਲ ਦੇ ਰੋਗਾਂ ਦੇ ਇਲਾਜ ਲਈ ਦੋ ਰੋਗੀਆਂ ਨੂੰ ਦਾਖ਼ਲ ਕਰਾਇਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿਚ ਕੋਵਿਡ 19 ਦੀ ਪੁਸ਼ਟੀ ਹੋਈ। ਬਿਆਨ ਵਿਚ ਕਿਹਾ ਗਿਆ, '39 ਸਿਹਤ ਕਾਮਿਆਂ ਨੂੰ ਮੈਕਸ ਹਸਪਤਾਲ, ਸਾਕੇਤ ਵਿਚ ਵਖਰੇ ਵਾਰਡ ਵਿਚ ਅਲੱਗ ਰਖਿਆ ਗਿਆ ਹੈ ਜਿਨ੍ਹਾਂ ਦੇ ਰੋਗੀਆਂ ਦੇ ਸੰਪਰਕ ਵਿਚ ਆਉਣ ਦਾ ਪਤਾ ਲੱਗਾ ਸੀ।' ਇਨ੍ਹਾਂ ਸਾਰਿਆਂ ਅੰਦਰ ਇਸ ਬੀਮਾਰੀ ਦੇ ਲੱਛਣ ਵਿਖਾਈ ਦੇ ਰਹੇ ਸਨ ਅਤੇ ਰੋਗੀਆਂ ਦੇ ਸੰਪਰਕ ਵਿਚ ਆਉਣ ਦੇ ਪੰਜਵੇਂ ਦਿਨ ਯਾਨੀ 14 ਅਪ੍ਰੈਲ ਨੂੰ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ। (ਏਜੰਸੀ)