
ਪੀਐਮ ਮੋਦੀ ਨੇ ਭਾਰਤ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 10 ਵਜੇ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਮਾਮਲੇ ਨੂੰ ਲੈ ਕੇ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਪੀਐਮ ਮੋਦੀ ਨੇ ਦੇਸ਼ ਵਿਚ ਜਾਰੀ ਲਾਕਡਾਊਨ ਨੂੰ 3 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ। ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਇਸ ਯਤਨ ਨੇ ਕੋਰੋਨਾ ਤੇ ਕਾਫੀ ਹੱਦ ਤਕ ਕਾਬੂ ਪਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ।
corona
ਪੀਐਮ ਮੋਦੀ ਨੇ ਭਾਰਤ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਕਿ ਕਿਵੇਂ ਦੁਨੀਆ ਇਸ ਲੜਾਈ ਵਿਚ ਭਾਰਤ ਤੋਂ ਪਿੱਛੇ ਰਹਿ ਗਈ ਹੈ। ਪੂਰੀ ਦੁਨੀਆ ਵਿਚ ਕੋਰੋਨਾ ਬਿਮਾਰੀ ਕਾਰਨ ਜੋ ਸਥਿਤੀ ਹੈ ਉਸ ਤੋਂ ਸਾਰੇ ਲੋਕ ਜਾਣੂ ਹਨ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਨੇ ਕਿਵੇਂ ਵਾਇਰਸ ਨੂੰ ਰੋਕਣ ਦੇ ਯਤਨ ਕੀਤੇ ਹਨ, ਇਸ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ।
PM Narendra Modi
ਪੀਐਮ ਨੇ ਅੱਗੇ ਦਸਿਆ ਕਿ ਜਦੋਂ 550 ਕੋਰੋਨਾ ਪਾਜ਼ੀਟਿਵ ਕੇਸ ਸਨ ਉਦੋਂ ਭਾਰਤ ਨੇ 21 ਦਿਨ ਦਾ ਲਾਕਡਾਊਨ ਲਾਗੂ ਕਰ ਦਿੱਤਾ ਸੀ। ਭਾਰਤ ਨੇ ਸਮੱਸਿਆ ਵਧਣ ਦਾ ਇੰਤਜ਼ਾਰ ਨਹੀਂ ਕੀਤਾ ਬਲਕਿ ਜਿਵੇਂ ਹੀ ਇਸ ਬਿਮਾਰੀ ਦਾ ਸੰਕੇਤ ਮਿਲਿਆ ਉਸ ਸਮੇਂ ਹੀ ਫੈਸਲਾ ਲੈ ਕੇ ਵਾਇਰਸ ਨੂੰ ਰੋਕਣ ਦਾ ਪੂਰਾ ਯਤਨ ਕੀਤਾ ਗਿਆ।
Corona virus
ਮੋਦੀ ਨੇ ਕਿਹਾ ਕਿ ਇਸ ਸਥਿਤੀ ਵਿਚ ਕਿਸੇ ਵੀ ਦੇਸ਼ ਨਾਲ ਤੁਲਨਾ ਕਰਨਾ ਸਹੀ ਤਾਂ ਨਹੀਂ ਹੈ ਪਰ ਸੱਚਾਈ ਇਹ ਹੈ ਕਿ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿਚ ਕੋਰੋਨਾ ਦੇ ਅੰਕੜੇ ਦੇਖੇ ਜਾਣ ਤਾਂ ਅੱਜ ਭਾਰਤ ਬਹੁਤ ਹੀ ਸੰਭਲੀ ਹੋਈ ਸਥਿਤੀ ਵਿਚ ਹੈ। ਕਰੀਬ ਇਕ ਮਹੀਨਾ ਪਹਿਲਾਂ ਹੀ ਕਈ ਦੇਸ਼ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤਕਰੀਬਨ ਭਾਰਤ ਦੇ ਬਰਾਬਰ ਸੀ। ਅੱਜ ਉਹਨਾਂ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਭਾਰਤ ਦੇ ਮੁਕਾਬਲੇ 25-30 ਪ੍ਰਤੀਸ਼ਤ ਜ਼ਿਆਦਾ ਹੈ।
Corona Virus
ਉਹਨਾਂ ਦੇਸ਼ਾਂ ਵਿਚ ਲਗਾਤਾਰ ਮੌਤਾਂ ਵੀ ਹੋ ਰਹੀਆਂ ਹਨ। ਇਸ ਕਾਮਯਾਬੀ ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ holistic approach, integrated approach ਨਾ ਅਪਣਾਈ ਹੁੰਦੀ, ਬਿਹਤਰ ਫੈਸਲੇ ਨਾ ਲਏ ਹੁੰਦੇ ਤਾਂ ਅੱਜ ਭਾਰਤ ਦੀ ਸਥਿਤੀ ਕੁੱਝ ਹੋਰ ਹੁੰਦੀ। ਪਰ ਬੀਤੇ ਦਿਨਾਂ ਦੇ ਅਨੁਭਵਾਂ ਤੋਂ ਇਹ ਸਾਫ ਹੈ ਕਿ ਜੋ ਰਸਤਾ ਚੁਣਿਆ ਹੈ ਉਹ ਸਹੀ ਹੈ। ਇਸ ਐਲਾਨ ਦੇ ਨਾਲ ਹੀ ਪੀਐਮ ਮੋਦੀ ਨੇ 21 ਦਿਨ ਤੋਂ ਜਾਰੀ ਲਾਕਡਾਊਨ ਨੂੰ 3 ਮਈ ਤਕ ਵਧਾ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।