
ਹਰਿਦੁਆਰ ’ਚ ਕੁੰਭ ਖੇਤਰ ਨੀਲਕੰਠ ਤੇ ਦੇਵਪ੍ਰਯਾਗ ਤਕ ਖੁੱਲ੍ਹੇ ਮਾਹੌਲ ’ਚ ਹੋ ਰਿਹਾ ਹੈ।
ਦੇਹਰਾਦੂਨ: ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵਧ ਰਹੇ ਹਨ। ਇਸ ਵਿਚਕਾਰ ਉਤਰਾਖੰਡ ਦੇ ਹਰਿਦੁਆਰ ਵਿਚ ਮਹਾਕੁੰਭ ਵਿਖੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ 102 ਤੀਰਥ ਯਾਤਰੀ ਤੇ 20 ਸਾਧੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਈ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਮੇਲੇ 'ਚ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਵਿਚਕਾਰ ਹਰਿਦੁਆਰ ਵਿਚ ਮਹਾਕੁੰਭ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਇੱਕ ਵਾਰ ਫਿਰ ਆਪਣੇ ਬਿਆਨ ਕਰਕੇ ਵਿਵਾਦਾਂ ’ਚ ਹਨ।
tirath singh rawat
ਉਨ੍ਹਾਂ ਨੇ ਕਿਹਾ,' ਕੁੰਭ ’ਚ ਮਾਂ ਗੰਗਾ ਦੀ ਕਿਰਪਾ ਨਾਲ ਕੋਰੋਨਾ ਫੈਲਣ ਨਹੀਂ ਫੈਲੇਗਾ। ਨਾਲ ਹੀ ਇਹ ਵੀ ਕਿਹਾ ਕਿ ਕੁੰਭ ਤੇ ਮਰਕਜ ਦੀ ਤੁਲਨਾ ਕਰਨਾ ਗਲਤ ਹੈ। ਰਾਵਤ ਅਨੁਸਾਰ ਪਿਛਲੇ ਸਾਲ ਦਿੱਲੀ ਦੀ ਨਿਜ਼ਾਮੂਦੀਨ ਮਰਕਜ਼ ਤੋਂ ਕੋਰੋਨਾ ਬੰਦ ਕਮਰੇ ਤੋਂ ਫੈਲਿਆ, ਕਿਉਂਕਿ ਇੱਕ ਕਮਰੇ ’ਚ ਸਾਰੇ ਲੋਕ ਸਨ, ਜਦਕਿ ਹਰਿਦੁਆਰ ’ਚ ਕੁੰਭ ਖੇਤਰ ਨੀਲਕੰਠ ਤੇ ਦੇਵਪ੍ਰਯਾਗ ਤਕ ਖੁੱਲ੍ਹੇ ਮਾਹੌਲ ’ਚ ਹੋ ਰਿਹਾ ਹੈ।
kubh
ਕੁੰਭ ’ਚ ਇਕੱਠੇ ਹੋਏ ਲੱਖਾਂ ਲੋਕਾਂ ਦੀ ਭੀੜ ਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਪੈਦਾ ਹੋਏ ਸਵਾਲਾਂ ਬਾਰੇ ਰਾਵਤ ਨੇ ਕਿਹਾ, “ਹਰਿਦੁਆਰ ’ਚ 16 ਤੋਂ ਵੱਧ ਘਾਟ ਹਨ। ਇਸ ਦੀ ਤੁਲਨਾ ਮਰਕਜ਼ ਨਾਲ ਨਹੀਂ ਕੀਤੀ ਜਾ ਸਕਦੀ।” ਦੱਸ ਦੇਈਏ ਕਿ ਬੁੱਧਵਾਰ ਨੂੰ ਕੁੰਭ ’ਚ ਤੀਜਾ ਸ਼ਾਹੀ ਇਸ਼ਨਾਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਾਹੀ ਇਸ਼ਨਾਨ ਦੌਰਾਨ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ।