ਖ਼ਬਰਾਂ |

ਤਾਜ਼ਾ |

ਕਾਨਪੁਰ ’ਚ ਬਾਗ ’ਚੋਂ 15,000 ਨਿੰਬੂ ਚੋਰੀ, ਰਖਵਾਲੀ ਲਈ ਰੱਖੇ 50 ਚੌਕੀਦਾਰ
Published : Apr 14, 2022, 3:43 pm IST
Updated : Apr 14, 2022, 3:43 pm IST
SHARE ARTICLE
Lemon
Lemon

ਨਿੰਬੂ ਆਮ ਤੋਂ ਹੋਇਆ ਖਾਸ

 

ਕਾਨਪੁਰ : ਨਿੰਬੂਆਂ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਅਸਮਾਨ ਨੂੰ ਛੂਹ ਰਹੀਆਂ ਹਨ। ਨਿੰਬੂ ਦੀ ਕੀਮਤ ਕਾਰਨ ਕਾਨਪੁਰ 'ਚ ਕਿਸਾਨਾਂ ਦੀ ਨੀਂਦ ਇਸ ਤਰ੍ਹਾਂ ਉੱਡ ਗਈ ਹੈ ਜਿਵੇਂ ਸ਼ਾਮਤ ਆ ਗਈ ਹੋਵੇ। ਨਿੰਬੂ ਮਹਿੰਗਾ ਹੋਣ ਕਾਰਨ ਨਿੰਬੂ ਦੇ ਬਾਗਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਅਜਿਹੀ ਹੀ ਖ਼ਬਰ ਕਾਨਪੁਰ ਦੇ ਬਿਠੂਰ ਤੋਂ ਸਾਹਮਣੇ ਆਈ ਹੈ ਜਿਥੇ ਬਾਗ ਵਿਚੋਂ ਚੋਰਾਂ ਨੇ 15,000 ਨਿੰਬੂ ਚੋਰੀ ਕਰ ਲਏ।

 

Lemon Leaves Benefits  Lemon 

ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬਿਠੂਰ ਵਿਚ ਗੰਗਾ ਕਟਰੀ ਕੰਢੇ ਵੱਡੀ ਮਾਤਰਾ ਵਿਚ ਨਿੰਬੂਆਂ ਦੀ ਖੇਤੀ ਕੀਤੀ ਜਾਂਦੀ ਹੈ, ਇਸ ਲਈ ਰੇਟ ਵਧਣ ਦੇ ਨਾਲ ਹੀ ਹੁਣ ਨਿੰਬੂਆਂ ਦੀ ਦੇਖਭਾਲ ਲਈ ਕਿਸਾਨਾਂ ਨੇ ਬਾਗ ਦੀ ਰਖਵਾਲੀ ਲਈ 50 ਚੌਕੀਦਾਰ ਰੱਖੇ ਹਨ। ਇਨ੍ਹਾਂ ’ਤੇ 450 ਰੁਪਏ ਦੇ ਹਿਸਾਬ ਨਾਲ ਰੋਜ਼ਾਨਾ 22 ਹਜ਼ਾਰ 500 ਰੁਪਏ ਖ਼ਰਚ ਕੀਤੇ ਜਾ ਰਹੇ ਹਨ।

 

 

LemonLemon

ਨਿੰਬੂ ਜੋ ਕਦੇ ਆਮ ਹੁੰਦਾ ਸੀ, ਹੁਣ ਖਾਸ ਬਣ ਗਿਆ ਹੈ। ਜਦੋਂ ਇਸ ਦੇ ਰੇਟ ਅਸਮਾਨ ਛੂਹਣ ਲੱਗੇ ਤਾਂ ਹੁਣ ਚੋਰੀਆਂ ਹੋਣ ਲੱਗ ਪਈ ਹੈ।ਇਸ ਤੋਂ ਪਹਿਲਾਂ ਸ਼ਾਹਜਹਾਂਪੁਰ ਅਤੇ ਬਰੇਲੀ ਵਿੱਚ ਨਿੰਬੂ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਸ਼ਾਹਜਹਾਂਪੁਰ ਦੀ ਸਬਜ਼ੀ ਮੰਡੀ 'ਚੋਂ 60 ਕਿਲੋ ਨਿੰਬੂ ਚੋਰੀ ਹੋਇਆ ਹੈ, ਜਦੋਂ ਕਿ ਬਰੇਲੀ ਦੀ ਡੇਲਾਪੀਰ ਮੰਡੀ 'ਚੋਂ 50 ਕਿਲੋ ਨਿੰਬੂ ਚੋਰੀ ਹੋਇਆ ਹੈ।

Location: India, Uttar Pradesh, Kanpur

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement