
ਕਾਂਗਰਸ ਨੇ ਨਿਰਮਲਾ ਸੀਤਾਰਮਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਦੀ ਬਜਾਏ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ...
ਨਵੀਂ ਦਿੱਲੀ : ਕਾਂਗਰਸ ਨੇ ਨਿਰਮਲਾ ਸੀਤਾਰਮਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਦੀ ਬਜਾਏ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ਪਾਰਟੀ ਨੇਤਾਵਾਂ ਦੇ ਬਚਾਅ ਵਿਚ ਉਤਰੀ ਰਹੀ ਹੈ। ਕਾਂਗਰਸ ਨੇ ਇਹ ਪਲਟਵਾਰ ਸੀਤਾਰਮਨ ਵਲੋਂ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ 'ਤੇ ਉਨ੍ਹਾਂ ਦੇ ਪਰਵਾਰ ਦੀਆਂ ਵਿਦੇਸ਼ੀ ਸੰਪਤੀਆਂ ਨੂੰ ਲੈ ਕੇ ਨਿਸ਼ਾਨਾ ਸਾਧਣ ਤੋਂ ਬਾਅਦ ਕੀਤਾ ਹੈ।
congress attack on defence minister nirmala sitharaman bjp leaders
ਕਾਂਗਰਸ ਨੇਤਾ ਪਵਨ ਖੇੜਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਮੰਤਰੀ ਦੇ ਤੌਰ 'ਤੇ ਸੀਤਾਰਮਨ ਦਾ ਕੋਈ ਯੋਗਦਾਨ ਨਹੀਂ ਹੈ। ਉਹ ਅਪਣਾ ਜ਼ਿਆਦਾਤਰ ਸਮਾਂ ਪੀਊਸ਼ ਗੋਇਲ ਸਮੇਤ ਅਪਣੀ ਪਾਰਟੀ ਦੇ ਨੇਤਾਵਾਂ ਦਾ ਬਚਾਅ ਕਰਨ ਵਿਚ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਤਾਰਮਨ ਨੂੰ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀ ਰੱਖਿਆ ਦੀ ਜ਼ਿੰਮੇਵਾਰੀ ਦਿਤੀ ਗਈ ਹੈ ਪਰ ਇਸ ਦੀ ਬਜਾਏ ਉਹ ਅਪਣੀ ਪਾਰਟੀ ਦੇ ਭ੍ਰਿਸ਼ਟ ਨੇਤਾਵਾਂ ਦਾ ਬਚਾਅ ਕਰ ਰਹੀ ਹੈ।
congress attack on defence minister nirmala sitharaman bjp leaders
ਉਨ੍ਹਾਂ ਭਾਜਪਾ ਨੇਤਾਵਾਂ ਅਤੇ ਐਨਡੀਏ ਸਰਕਾਰ ਵਿਚ ਕੇਂਦਰੀ ਮੰਤਰੀਆਂ 'ਤੇ ਵੀ ਦੋਸ਼ ਲਗਾਇਆ ਕਿ ਉਹ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਉਠਾਏ ਗਏ ਸਵਾਲਾਂ ਦਾ ਸਿੱਧਾ ਉਤਰ ਨਾ ਦੇ ਕੇ ਮੁੱਦਿਆਂ ਨੂੰ ਭਟਕਾ ਰਹੇ ਹਨ। ਖੇੜਾ ਨੇ ਇਸ ਦੇ ਨਾਲ ਹੀ ਸੀਤਾਰਮਨ 'ਤੇ ਰਾਫ਼ੇਲ ਲੜਾਕੂ ਜਹਾਜ਼ ਦੀ ਕੀਮਤ ਦਾ ਖ਼ੁਲਾਸਾ ਨਾ ਕਰਨ ਦਾ ਦੋਸ਼ ਲਗਾਇਆ।
congress attack on defence minister nirmala sitharaman bjp leaders
ਚਿਦੰਬਰਮ ਪਰਵਾਰ 'ਤੇ ਦੋਸ਼ਾਂ ਨੂੰ ਲੈ ਕੇ ਇਕ ਸਵਾਲ 'ਤੇ ਉਨ੍ਹਾਂ ਕਿਹਾ ਕਿ ਚਿਦੰਬਰਮ ਦੇ ਚਾਰਟਡ ਅਕਾਊਂਟ ਦੁਆਰਾ ਦਿਤਾ ਗਿਆ ਬਿਆਨ ਸਪੱਸ਼ਟ ਹੈ ਕਿ ਕੋਈ ਗ਼ਲਤ ਚੀਜ਼ ਨਹੀਂ ਹੋਈ ਹੈ ਅਤੇ ਆਮਦਨ ਕਰ ਵਿਭਾਗ ਨੂੰ ਅਦਾਲਤ ਵਿਚ ਚੁਣੌਤੀ ਦਿਤੀ ਜਾਵੇਗੀ। ਇਸ ਸਵਾਲ 'ਤੇ ਕਿ ਕੀ ਕਾਂਗਰਸ ਤ੍ਰਿਸ਼ੰਕੂ ਵਿਧਾਨ ਸਭਾ ਹੋਣ ਦੀ ਸਥਿਤੀ ਵਿਚ ਸਰਕਾਰ ਬਣਾਉਣ ਲਈ ਜੇਡੀਐਸ ਨਾਲ ਗਠਜੋੜ ਕਰੇਗੀ, ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ।