
ਜੈਪੁਰ ਵਿਖੇ ਪ੍ਰਧਾ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਜੈਪੁਰ ਵਿਚ ਰੈਲੀ ਵਾਲੀ ਜਗ੍ਹਾ ‘ਤੇ 300 ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ।
ਨਵੀਂ ਦਿੱਲੀ: ਬੁੱਧਵਾਰ 1 ਮਈ ਨੂੰ ਜੈਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਜੈਪੁਰ ਦੇ ਮਾਨ ਸਰੋਵਰ ਖੇਤਰ ਵਿਚ ਰੈਲੀ ਵਾਲੀ ਜਗ੍ਹਾ ‘ਤੇ ਝੁੱਗੀ ਖੇਤਰ ਦੇ ਘੱਟੋ ਘੱਟ 300 ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਐਤਵਾਰ ਨੂੰ ਰੈਲੀ ਲਈ ਨਿਸ਼ਚਿਤ ਕੀਤੀ ਗਏ ਸਥਾਨ ‘ਤੇ ਜਦੋਂ ਪੁਲਿਸ ਵੀਟੀ ਰੋਡ ਦੇ ਕੋਲ ਉਸ ਖੇਤਰ ਵਿਚ ਪਹੁੰਚੀ ਤਾਂ ਉਹਨਾਂ ਨੇ ਉਥੇ ਰਹਿਣ ਵਾਲੇ ਲੋਕਾਂ ਨੂੰ ਸਥਾਨ ਛੱਡਣ ਲਈ ਕੁਝ ਮਿੰਟਾਂ ਦਾ ਸਮਾਂ ਹੀ ਦਿੱਤਾ ਗਿਆ।
Slum destroyed
ਉਹਨਾਂ ਝੱਗੀਆਂ ਵਾਲੇ ਲੋਕਾਂ ਵਿਚੋਂ ਕੁਝ ਹੀ ਲੋਕ ਘਰ ਢਾਹੁਣ ਤੋਂ ਪਹਿਲਾਂ ਅਪਣਾ ਸਮਾਨ ਇਕੱਠਾ ਕਰ ਸਕੇ ਅਤੇ ਐਤਵਾਰ ਤੋਂ ਹੀ ਉਹ ਅਪਣੇ ਲਈ ਘਰ ਲੱਭ ਰਹੇ ਹਨ। ਉਹਨਾਂ ਝੁੱਗੀਆਂ ਵਿਚ ਰਹਿਣ ਵਾਲੀ ਲਲਿਤਾ ਨਾਂਅ ਦੀ ਇਕ ਔਰਤ ਨੇ ਦੱਸਿਆ ਕਿ ਅਧਿਕਾਰੀਆਂ ਨੇ ਰੈਲੀ ਲਈ ਉਹਨਾਂ ਦੇ ਘਰਾਂ ਨੂੰ ਢਾਹ ਦਿੱਤਾ। ਉਸ ਨੇ ਕਿਹਾ ਕਿ ਉਹਨਾਂ ਅਹਿਸਾਸ ਨਹੀਂ ਕਿ ਦੁਬਾਰਾ ਘਰ ਬਨਾਉਣ ਲਈ ਕਿੰਨਾ ਸਮਾਂ ਲੱਗਦਾ ਹੈ। ਉਸਨੇ ਕਿਹਾ ਕਿ ਝੋਪੜੀ ਬਨਾਉਣ ਲਈ ਵਰਤੀ ਜਾਣ ਵਾਲੀ ਤਰਪਾਲ ਦੀ ਕੀਮਤ 500 ਰੁਪਏ ਹੈ ਜਿਸ ਨੂੰ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੈ।
Narendra Modi
ਝੁੱਗੀਆਂ ਵਿਚ ਰਹਿਣ ਵਾਲੀ ਇਕ ਹੋਰ ਔਰਤ ਨੇ ਕਿਹਾ ਕਿ ਉਹ ਸੜਕ ‘ਤੇ ਰਹਿਦੇ ਹਨ ਇਸਦਾ ਇਹ ਮਤਲਬ ਨਹੀਂ ਕਿ ਉਹ ਕੂੜੇ ਵਿਚ ਵੀ ਰਹਿ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਰਹਿ ਰਹੇ ਹਨ ਉਥੇ ਉਹ ਖਾਣਾ ਵੀ ਨਹੀਂ ਬਣਾ ਸਕਦੇ ਅਤੇ ਉਹਨਾਂ ਦੇ ਭਾਂਡਿਆਂ ਵਿਚੋਂ ਵੀ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਅਪਣੇ ਰੋਜ਼ਾਨਾ ਖਰਚੇ ਲਈ ਦਿਹਾੜੀ ‘ਤੇ ਨਿਰਭਰ ਇਹ ਝੁੱਗੀ ਵਾਲੇ ਲੋਕ ਕੰਮ ‘ਤੇ ਵੀ ਨਹੀਂ ਜਾ ਸਕਦੇ ਕਿਉਂਕਿ ਇਸ ਸਮੇਂ ਉਹਨਾਂ ਦਾ ਸਮਾਨ ਸੜਕਾਂ ‘ਤੇ ਪਿਆ ਹੈ ਅਤੇ ਉਹਨਾਂ ਨੂੰ ਡਰ ਹੈ ਕਿ ਪੁਲਿਸ ਅਧਿਕਾਰੀ ਕਦੇ ਵੀ ਆ ਕੇ ਉਹਨਾਂ ਦੇ ਸਮਾਨ ਨੂੰ ਸੁੱਟ ਸਕਦੇ ਹਨ।
venue of rally
ਆਮਦਨ ਦੀ ਕਮੀ ਕਾਰਨ ਇਹ ਪਰਿਵਾਰ ਅਪਣੇ ਲਈ ਖਾਣਾ ਵੀ ਨਹੀਂ ਬਣਾ ਸਕਦੇ। ਵੀਟੀ ਰੋਡ ਦੇ ਨੇੜੇ ਰਹਿ ਰਹੇ ਝੁੱਗੀਆਂ ਵਾਲੇ ਲੋਕਾਂ ਵਿਚੋਂ ਪੂਜਾ ਨਾਂਅ ਦੀ ਔਰਤ ਨੇ ਦੱਸਿਆ ਕਿ ਉਹ ਇਕ ਘਰ ਵਿਚ ਕੰਮ ਕਰਦੀ ਹੈ ਪਰ ਐਤਵਾਰ ਤੋਂ ਉਹ ਕੰਮ ‘ਤੇ ਨਹੀਂ ਗਈ ਕਿਉਂਕਿ ਉਹਨਾਂ ਦਾ ਸਮਾਨ ਸੜਕ ‘ਤੇ ਪਿਆ ਹੈ। ਪੂਜਾ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਰੈਲੀ ਵਾਲੀ ਜਗ੍ਹਾ ਦੇ ਨੇੜੇ ਦਿਖੇ ਤਾਂ ਉਹਨਾਂ ਦੇ ਘਰਾਂ ਦੀ ਤਰ੍ਹਾਂ ਉਹਨਾਂ ਦੇ ਸਮਾਨ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ।
Residents of slum
ਉਸਨੇ ਕਿਹਾ ਕਿ ਚਾਰ ਦਿਨਾਂ ਤੋਂ ਉਹਨਾਂ ਵਿਚੋਂ ਕਿਸੇ ਨੇ ਕੁਝ ਨਹੀਂ ਖਾਧਾ। ਉਹਨਾਂ ਵਿਚੋ ਕਿਸੇ ਕੋਲ ਵੀ ਖਾਣਾ ਬਣਾਉਣ ਲਈ ਪੈਸੇ ਨਹੀਂ ਹਨ। ਉਸਦਾ ਕਹਿਣਾ ਹੈ ਕਿ ਸਾਡੇ ਲਈ ਖਾਲੀ ਢਿੱਡ ਸੌਣਾ ਅਸਾਨ ਹੈ। ਇਹਨਾਂ ਲੋਕਾਂ ਵਿਚੋਂ ਕਈ ਬੱਚੇ ਵੀ ਹਨ ਜੋ ਕਿ 45 ਡਿਗਰੀ ਦੀ ਗਰਮੀ ਵਿਚ ਸੜਕ ‘ਤੇ ਰਹਿਣ ਲਈ ਮਜਬੂਰ ਹਨ। ਉਹਨਾਂ ਲਈ ਹਲਾਤਾਂ ਨੂੰ ਬਦਤਰ ਬਣਾਉਣ ਲਈ ਲੋਕ ਕਲੋਨੀਆਂ ਵਿਚ ਸੜਕਾਂ ‘ਤੇ ਰਹਿਣ ਲਈ ਉਹਨਾਂ ਦੀਆਂ ਸ਼ਿਕਾਇਤਾਂ ਕਰ ਰਹੇ ਹਨ।
Slum destroyed
ਝੁੱਗੀਆਂ ਵਿਚ ਰਹਿਣ ਵਾਲੇ ਤਿੰਨ ਸਾਲਾਂ ਗੋਵਿੰਦ ਨੇ ਦੱਸਿਆ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਨੇੜੇ ਦੇ ਪਾਰਕ ਵਿਚ ਭੇਜ ਦਿੱਤਾ ਕਿਉਂਕਿ ਉਥੇ ਕੁਝ ਦਰਖਤ ਸਨ ਪਰ ਕਲੋਨੀ ਦੇ ਲੋਕ ਉਹਨਾਂ ਦੀ ਮੌਜੂਦਗੀ ਨੂੰ ਲੈ ਕੇ ਸਵਾਲ ਕਰ ਰਹੇ ਹਨ ਅਤੇ ਉਹਨਾਂ ਵਿਚੋਂ ਕੋਈ ਵੀ ਪੁਲਿਸ ਕੋਲ ਸ਼ਿਕਾਇਤ ਕਰ ਸਕਦਾ ਹੈ। ਰੈਲੀ ਤੋਂ ਇਕ ਦਿਨ ਪਹਿਲਾਂ ਉਹ ਲੋਕ ਤਬਾਹ ਹੋਏ ਅਪਣੇ ਘਰਾਂ ਵਿਚ ਸੌ ਰਹੇ ਸਨ ਪਰ ਪੁਲਿਸ ਨੇ ਆ ਕੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹੁਣ ਉਹਨਾਂ ਲੋਕਾਂ ਵਿਚ ਕਈ ਲੋਕ ਜ਼ਖਮੀ ਹਨ।
Modi
ਉਹਨਾਂ ਦਾ ਕਹਿਣਾ ਹੈ ਕਿ ਉਹ ਦੋ ਦਹਾਕਿਆਂ ਤੋਂ ਉਸ ਸਥਾਨ ‘ਤੇ ਸੋ ਰਹੇ ਸਨ ਪਰ ਪੁਲਿਸ ਨੂੰ ਇਸ ਤੋਂ ਵੀ ਸ਼ਿਕਾਇਤ ਸੀ। ਉਹਨਾਂ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਅਤਿਵਾਦੀ ਹਨ ਕਿਉਂਕਿ ਉਹ ਅਨਪੜ੍ਹ ਹਨ ਅਤੇ ਨਾ ਉਹਨਾਂ ਕੋਲ ਨੌਕਰੀ ਹੈ। ਹਾਲਾਂਕਿ ਪੁਲਿਸ ਨੇ ਉਹਨਾਂ ਦੇ ਮਕਾਨ ਢਾਹੁਣ ਦੇ ਦਾਅਵੇ ਦਾ ਵਿਰੋਧ ਕੀਤਾ ਹੈ। ਦੱਸ ਦਈਏ ਕਿ ਪੀਐਮ ਮੋਦੀ ਦੀ ਜੈਪੁਰ ਵਿਚ ਰੈਲੀ ਕੁਝ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਸੀ।